Budget 2026: ਦੇਸ਼ ਨੂੰ ਮਿਲਣਗੇ 3 ਨਵੇਂ ‘ਆਖਿਲ ਭਾਰਤੀ ਆਯੁਰਵੇਦ ਸੰਸਥਾਨ’, ਬਜ਼ੁਰਗਾਂ ਦੀ ਸਿਹਤ ‘ਤੇ ਵਿਸ਼ੇਸ਼ ਜ਼ੋਰ

Updated On: 

01 Feb 2026 14:26 PM IST

Budget 2026: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ 2026 ਵਿੱਚ ਦੇਸ਼ ਦੇ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਅਤੇ ਦੂਰਗਾਮੀ ਘੋਸ਼ਣਾਵਾਂ ਕੀਤੀਆਂ ਗਈਆਂ ਹਨ। ਵਿੱਤ ਮੰਤਰੀ ਨੇ ਦੇਸ਼ ਵਿੱਚ ਤਿੰਨ ਨਵੇਂ 'ਅਖਿਲ ਭਾਰਤੀ ਆਯੁਰਵੇਦ ਸੰਸਥਾਨ' (AIIA) ਸਥਾਪਿਤ ਕਰਨ ਦਾ ਵੱਡਾ ਐਲਾਨ ਕੀਤਾ ਹੈ।

Budget 2026: ਦੇਸ਼ ਨੂੰ ਮਿਲਣਗੇ 3 ਨਵੇਂ ਆਖਿਲ ਭਾਰਤੀ ਆਯੁਰਵੇਦ ਸੰਸਥਾਨ, ਬਜ਼ੁਰਗਾਂ ਦੀ ਸਿਹਤ ਤੇ ਵਿਸ਼ੇਸ਼ ਜ਼ੋਰ

ਦੇਸ਼ ਨੂੰ ਮਿਲਣਗੇ 3 ਨਵੇਂ ਆਯੁਰਵੇਦ ਸੰਸਥਾਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ 2026 ਵਿੱਚ ਦੇਸ਼ ਦੇ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਅਤੇ ਦੂਰਗਾਮੀ ਘੋਸ਼ਣਾਵਾਂ ਕੀਤੀਆਂ ਗਈਆਂ ਹਨ। ਵਿੱਤ ਮੰਤਰੀ ਨੇ ਦੇਸ਼ ਵਿੱਚ ਤਿੰਨ ਨਵੇਂ ‘ਅਖਿਲ ਭਾਰਤੀ ਆਯੁਰਵੇਦ ਸੰਸਥਾਨ’ (AIIA) ਸਥਾਪਿਤ ਕਰਨ ਦਾ ਵੱਡਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨਾਂ (ਬਜ਼ੁਰਗਾਂ) ਲਈ ਵਿਸ਼ੇਸ਼ ਸਿਹਤ ਸਹੂਲਤਾਂ ਦਾ ਖ਼ਾਕਾ ਵੀ ਪੇਸ਼ ਕੀਤਾ ਗਿਆ ਹੈ। ਸਰਕਾਰ ਦੇ ਇਸ ਕਦਮ ਨੂੰ ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਦੇਣ ਵਾਲਾ ਮੰਨਿਆ ਜਾ ਰਿਹਾ ਹੈ।

ਆਯੁਰਵੇਦ ਖੋਜ ਅਤੇ ਸਿੱਖਿਆ ਨੂੰ ਮਿਲੇਗਾ ਹੁਲਾਰਾ

ਦੇਸ਼ ਵਿੱਚ ਤਿੰਨ ਨਵੇਂ ਆਯੁਰਵੇਦ ਸੰਸਥਾਨ ਬਣਾਉਣ ਦਾ ਫੈਸਲਾ ਆਯੁਰਵੇਦ ਨੂੰ ਵਿਸ਼ਵ ਪੱਧਰ ‘ਤੇ ਪ੍ਰਫੁੱਲਿਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਨ੍ਹਾਂ ਸੰਸਥਾਨਾਂ ਵਿੱਚ ਨਾ ਸਿਰਫ਼ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ, ਸਗੋਂ ਆਧੁਨਿਕ ਖੋਜ (Research) ਅਤੇ ਆਯੁਰਵੇਦਿਕ ਸਿੱਖਿਆ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਵੇਲੇ ਦਿੱਲੀ ਦੇ ਸਰਿਤਾ ਵਿਹਾਰ ਵਿੱਚ ਪਹਿਲਾਂ ਹੀ ਇੱਕ AIIA ਕਾਰਜਸ਼ੀਲ ਹੈ, ਜਿਸ ਨੂੰ ਦੇਸ਼ ਦਾ ਸਭ ਤੋਂ ਵੱਡਾ ਆਯੁਰਵੇਦ ਕੇਂਦਰ ਮੰਨਿਆ ਜਾਂਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵੱਧਦੀ ਆਬਾਦੀ ਅਤੇ ਇਲਾਜ ਦੀ ਮੰਗ ਨੂੰ ਦੇਖਦੇ ਹੋਏ ਅਜਿਹੇ ਹੋਰ ਸੰਸਥਾਨਾਂ ਦੀ ਸਖ਼ਤ ਲੋੜ ਹੈ, ਤਾਂ ਜੋ ਆਯੁਰਵੇਦ ‘ਤੇ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਬਜ਼ੁਰਗਾਂ ਲਈ ‘ਜੇਰੀਆਟ੍ਰਿਕ ਕੇਅਰ’ ਸੈਂਟਰਾਂ ਦਾ ਹੋਵੇਗਾ ਵਿਸਥਾਰ

ਬਜਟ ਵਿੱਚ ਸੀਨੀਅਰ ਸਿਟੀਜ਼ਨਾਂ ਦੀ ਸਿਹਤ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵਧਦੀ ਉਮਰ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ‘ਜੇਰੀਆਟ੍ਰਿਕ ਕੇਅਰ ਸੈਂਟਰਾਂ’ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਬਜ਼ੁਰਗਾਂ ਲਈ ਹਸਪਤਾਲਾਂ ਵਿੱਚ ਵੱਖਰੇ ਓ.ਪੀ.ਡੀ. (OPD) ਅਤੇ ਵਾਰਡ ਬਣਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਸਤੀਆਂ ਦਵਾਈਆਂ ਅਤੇ ਡਾਇਗਨੌਸਟਿਕ ਟੈਸਟਾਂ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।

ਸਰਕਾਰ ਦੀ ਕੋਸ਼ਿਸ਼ ਹੈ ਕਿ ਬਜ਼ੁਰਗਾਂ ਨੂੰ ਇੱਕੋ ਛੱਤ ਹੇਠ ਸਾਰੀਆਂ ਸਿਹਤ ਸਹੂਲਤਾਂ ਮਿਲ ਸਕਣ। ਨੀਤੀ ਆਯੋਗ ਮੁਤਾਬਕ ਆਉਣ ਵਾਲੇ 10-15 ਸਾਲਾਂ ਵਿੱਚ ਦੇਸ਼ ਵਿੱਚ 60 ਸਾਲ ਤੋਂ ਵੱਧ ਉਮਰ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਦੇਖਦੇ ਹੋਏ ਇਹ ਕਦਮ ਬਹੁਤ ਅਹਿਮ ਹਨ।

ਜਾਮਨਗਰ ਦੇ WHO ਕੇਂਦਰ ਦਾ ਹੋਵੇਗਾ ਨਵੀਨੀਕਰਣ

ਵਿੱਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਗੁਜਰਾਤ ਦੇ ਜਾਮਨਗਰ ਵਿੱਚ ਸਥਿਤ ‘ਵਿਸ਼ਵ ਸਿਹਤ ਸੰਗਠਨ’ (WHO) ਦੇ ਰਵਾਇਤੀ ਚਿਕਿਤਸਾ ਕੇਂਦਰ ਨੂੰ ਹੋਰ ਅਪਗ੍ਰੇਡ ਕੀਤਾ ਜਾਵੇਗਾ। ਇਸ ਨਾਲ ਭਾਰਤ ਦੀਆਂ ਰਵਾਇਤੀ ਇਲਾਜ ਪ੍ਰਣਾਲੀਆਂ ਜਿਵੇਂ ਆਯੁਰਵੇਦ, ਯੋਗਾ ਅਤੇ ਯੂਨਾਨੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੇਗੀ। ਇਹ ਕੇਂਦਰ ਵਿਸ਼ਵ ਪੱਧਰੀ ਮੈਡੀਕਲ ਖੋਜ ਅਤੇ ਨੀਤੀ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜਿਸ ਨਾਲ ਦੁਨੀਆ ਭਰ ਵਿੱਚ ਭਾਰਤੀ ਚਿਕਿਤਸਾ ਪੱਧਤੀ ਦਾ ਪ੍ਰਭਾਵ ਵਧੇਗਾ।

Loading...
Unable to load recommendations.
Follow Us
Related Stories
ਪੰਜਾਬ ‘ਚ ਔਰਤਾਂ ਦੀ ਸਿਹਤ ਨੂੰ ਲੈ ਕੇ ਚਿੰਤਾਜਨਕ ਅੰਕੜੇ, 58.7 ਫੀਸਦੀ ਅਨੀਮੀਆ ਦੀਆਂ ਸ਼ਿਕਾਰ, ਪੁਰਸ਼ਾਂ ਨਾਲੋਂ ਘੱਟ ਮਿਲ ਰਿਹਾ ਪੋਸ਼ਣ
ਕੈਂਸਰ ਦੀਆਂ 543 ਦਵਾਈਆਂ ਦੀਆਂ ਕੀਮਤਾਂ ‘ਚ ਭਾਰੀ ਕਟੌਤੀ, ਕੁਝ ਦੇ ਰੇਟ 90% ਤੋਂ ਵੱਧ ਘਟੇ; 9 ਨਵੰਬਰ ਤੋਂ ਹੋਣਗੀਆਂ ਲਾਗੂ
ਪੰਜਾਬ ਵਿੱਚ ਨਸ਼ਿਆਂ ਦਾ ਵਧਦਾ ਕਹਿਰ! AIIMS ਬਠਿੰਡਾ ਦੀ ਰਿਪੋਰਟ ‘ਚ ਹੈਰਾਨ ਕਰਨ ਵਾਲਾ ਖੁਲਾਸਾ, ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਬਣਤਰ ਵਿੱਚ ਬਦਲਾਅ
ਚੰਡੀਗੜ੍ਹ ‘ਚ ਦੁੱਧ ਦੇ ਨਮੂਨਿਆਂ ਚ ਮਿਲੇ ਮਾਈਕ੍ਰੋਪਲਾਸਟਿਕ ਦੇ ਕਣ, ਪੰਜਾਬ ਯੂਨੀਵਰਸਿਟੀ ਦੀ ਖੋਜ ਚ ਹੋਇਆ ਖੁਲਾਸਾ
ਬਲੱਡ ਸ਼ੂਗਰ ਰਹਿੰਦੀ ਹੈ ਹਾਈ? ਹੈਲਦੀ ਫੂਡਸ ਤੋਂ ਲੈ ਕੇ ਡ੍ਰਿੰਕਸ ਤੱਕ, ਮਾਹਰ ਨੇ ਦੱਸਿਆ ਕੀ ਖਾਣਾ ਹੈ ਬਿਹਤਰ
ਚੰਡੀਗੜ੍ਹ ਦੇ ਸੈਕਟਰ-53 ‘ਚ ਬਣੇਗਾ 2,154 ਕਰੋੜ ਦਾ ਐਡਵਾਂਸਡ ਮੈਡੀਕਲ ਸੈਂਟਰ, PGI ਤੇ GMCH ‘ਤੇ ਮਰੀਜ਼ਾਂ ਦਾ ਦਬਾਅ ਘਟਾਉਣ ਦੀ ਤਿਆਰੀ