ਖ਼ਰਾਬ ਖ਼ੁਰਾਕ ਅਤੇ ਨੀਂਦ ਦੀ ਕਮੀ ਬਣ ਰਹੀ ਕੈਂਸਰ ਦਾ ਕਾਰਨ, ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Published: 

01 May 2026 20:11 PM IST

ਬੀਤੇ ਕੁਝ ਸਾਲਾਂ ਵਿੱਚ ਦੁਨੀਆ ਭਰ ਸਮੇਤ ਭਾਰਤ ਵਿੱਚ ਵੀ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮਰਦਾਂ ਵਿੱਚ ਫੇਫੜਿਆਂ ਦਾ ਕੈਂਸਰ ਅਤੇ ਔਰਤਾਂ ਵਿੱਚ ਬ੍ਰੈਸਟ ਅਤੇ ਸਰਵਾਈਕਲ ਕੈਂਸਰ ਦੇ ਮਾਮਲਿਆਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਕੈਂਸਰ ਹੋਣ ਦਾ ਇੱਕ ਵੱਡਾ ਕਾਰਨ ਸਾਡੀਆਂ ਰੋਜ਼ਾਨਾ ਦੀਆਂ ਕਈ ਤਰ੍ਹਾਂ ਦੀਆਂ ਗਲਤ ਆਦਤਾਂ ਵੀ ਹਨ।

ਖ਼ਰਾਬ ਖ਼ੁਰਾਕ ਅਤੇ ਨੀਂਦ ਦੀ ਕਮੀ ਬਣ ਰਹੀ ਕੈਂਸਰ ਦਾ ਕਾਰਨ, ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਬੀਤੇ ਕੁਝ ਸਾਲਾਂ ਵਿੱਚ ਦੁਨੀਆ ਭਰ ਸਮੇਤ ਭਾਰਤ ਵਿੱਚ ਵੀ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮਰਦਾਂ ਵਿੱਚ ਫੇਫੜਿਆਂ ਦਾ ਕੈਂਸਰ ਅਤੇ ਔਰਤਾਂ ਵਿੱਚ ਬ੍ਰੈਸਟ ਅਤੇ ਸਰਵਾਈਕਲ ਕੈਂਸਰ ਦੇ ਮਾਮਲਿਆਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਕੈਂਸਰ ਹੋਣ ਦਾ ਇੱਕ ਵੱਡਾ ਕਾਰਨ ਸਾਡੀਆਂ ਰੋਜ਼ਾਨਾ ਦੀਆਂ ਕਈ ਤਰ੍ਹਾਂ ਦੀਆਂ ਗਲਤ ਆਦਤਾਂ ਵੀ ਹਨ। ਡਾਕਟਰ ਦੱਸਦੇ ਹਨ ਕਿ ਜੈਨੇਟਿਕ ਮਾਮਲਿਆਂ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੇ ਕੈਂਸਰ ਤੋਂ ਆਸਾਨੀ ਨਾਲ ਬਚਾਅ ਕੀਤਾ ਜਾ ਸਕਦਾ ਹੈ, ਪਰ ਬੀਤੇ ਕੁਝ ਸਾਲਾਂ ਵਿੱਚ ਲੋਕਾਂ ਦੇ ਖਾਣ-ਪੀਣ ਤੋਂ ਲੈ ਕੇ ਲਾਈਫਸਟਾਈਲ ਤੱਕ ਦਾ ਪੈਟਰਨ ਵਿਗੜ ਰਿਹਾ ਹੈ ਜੋ ਕੈਂਸਰ ਦਾ ਕਾਰਨ ਬਣ ਰਿਹਾ ਹੈ।

ਰੋਜ਼ਾਨਾ ਦੀਆਂ ਕਈ ਅਜਿਹੀਆਂ ਆਦਤਾਂ ਹਨ ਜਿਨ੍ਹਾਂ ਨਾਲ ਲੋਕ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਕੈਂਸਰ ਹੀਲਰ ਸੈਂਟਰ ਵਿੱਚ ਮੈਨੇਜਿੰਗ ਡਾਇਰੈਕਟਰ ਡਾ. ਤਰੰਗ ਕ੍ਰਿਸ਼ਨਾ ਦੱਸਦੇ ਹਨ ਕਿ ਰੋਜ਼ਾਨਾ ਦੀਆਂ ਕਈ ਆਦਤਾਂ ਹਨ ਜੋ ਕੈਂਸਰ ਦਾ ਖ਼ਤਰਾ ਵਧਾ ਦਿੰਦੀਆਂ ਹਨ। ਤੰਬਾਕੂ ਅਤੇ ਧੂਮਰਪਾਨ ਕੈਂਸਰ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹਨ। ਕੇਵਲ ਧੂਮਰਪਾਨ ਕਰਨ ਵਾਲਾ ਹੀ ਨਹੀਂ, ਸਗੋਂ ਉਸ ਦੇ ਆਸ-ਪਾਸ ਰਹਿਣ ਵਾਲੇ ਲੋਕ ਵੀ ‘ਪੈਸਿਵ ਸਮੋਕਿੰਗ’ ਦੇ ਕਾਰਨ ਖ਼ਤਰੇ ਵਿੱਚ ਰਹਿੰਦੇ ਹਨ। ਮੂੰਹ, ਫੇਫੜਿਆਂ ਅਤੇ ਗਲੇ ਦੇ ਕੈਂਸਰ ਦਾ ਸਿੱਧਾ ਸਬੰਧ ਤੰਬਾਕੂ ਨਾਲ ਦੇਖਿਆ ਗਿਆ ਹੈ।

ਖਾਣ-ਪੀਣ ਕੈਂਸਰ ਦਾ ਇੱਕ ਵੱਡਾ ਕਾਰਨ

ਡਾ. ਤਰੰਗ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਦਾ ਖਾਣ-ਪੀਣ ਕਾਫੀ ਵਿਗੜ ਗਿਆ ਹੈ। ਖਾਣ-ਪੀਣ ਦਾ ਖਰਾਬ ਹੋਣਾ ਕੈਂਸਰ ਦਾ ਇੱਕ ਵੱਡਾ ਕਾਰਨ ਹੈ। ਲੋਕ ਹੁਣ ਪ੍ਰੋਸੈਸਡ ਅਤੇ ਪੈਕੇਜਡ ਫੂਡ ਖਾ ਰਹੇ ਹਨ, ਜਿਨ੍ਹਾਂ ਵਿੱਚ ਜ਼ਿਆਦਾ ਮਾਤਰਾ ਵਿੱਚ ਪ੍ਰੀਜ਼ਰਵੇਟਿਵਜ਼, ਕੈਮੀਕਲਸ ਅਤੇ ਖੰਡ ਹੁੰਦੀ ਹੈ, ਜੋ ਸਰੀਰ ਦੀ ਸਿਹਤ ਨੂੰ ਵਿਗਾੜ ਦਿੰਦੀ ਹੈ। ਇਸ ਤੋਂ ਇਲਾਵਾ ਵਾਰ-ਵਾਰ ਤਲਿਆ ਹੋਇਆ ਅਤੇ ਸੜਿਆ ਹੋਇਆ ਭੋਜਨ ਵੀ ਨੁਕਸਾਨਦਾਇਕ ਹੋ ਸਕਦਾ ਹੈ। ਹੁਣ ਲੋਕਾਂ ਵਿੱਚ ਆਨਲਾਈਨ ਖਾਣਾ ਮੰਗਵਾਉਣ ਦਾ ਰੁਝਾਨ ਵਧ ਗਿਆ ਹੈ, ਜੋ ਅਕਸਰ ਗਰਮ ਪਲਾਸਟਿਕ ਵਿੱਚ ਰੱਖਿਆ ਹੁੰਦਾ ਹੈ। ਇਸ ਵਿੱਚ ਮੌਜੂਦ ਹਾਨੀਕਾਰਕ ਕੈਮੀਕਲ ਖਾਣ ਦੇ ਦੌਰਾਨ ਸਰੀਰ ਵਿੱਚ ਜਾਂਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ।

ਨੀਂਦ ਦੀ ਕਮੀ ਵੀ ਵੱਡੀ ਸਮੱਸਿਆ

ਨੀਂਦ ਦੀ ਕਮੀ ਵੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਦੇਰ ਰਾਤ ਤੱਕ ਸਕ੍ਰੀਨ ਦੇਖਣਾ ਅਤੇ ਅਨਿਯਮਿਤ ਦਿਨਚਰਿਆ ਸਰੀਰ ਦੇ ਕੁਦਰਤੀ ਸੰਤੁਲਨ ਨੂੰ ਵਿਗਾੜ ਦਿੰਦੀ ਹੈ। ਸਰੀਰ ਨੂੰ ਖ਼ੁਦ ਨੂੰ ਠੀਕ ਕਰਨ ਲਈ ਲੋੜੀਂਦੀ ਨੀਂਦ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਲਗਾਤਾਰ ਤਣਾਅ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਕਮਜ਼ੋਰ ਕਰਦਾ ਹੈ, ਜਿਸ ਨਾਲ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਸਰੀਰਕ ਗਤੀਵਿਧੀ ਦੀ ਕਮੀ ਅਤੇ ਮੋਟਾਪਾ ਵੀ ਕੈਂਸਰ ਦੇ ਜੋਖਮ ਨਾਲ ਜੁੜੇ ਹੋਏ ਹਨ। ਘੰਟਿਆਂ ਬੱਧੀ ਬੈਠ ਕੇ ਕੰਮ ਕਰਨਾ, ਕਸਰਤ ਨਾ ਕਰਨਾ ਅਤੇ ਧੁੱਪ ਤੋਂ ਦੂਰ ਰਹਿਣਾ ਸਿਹਤ ‘ਤੇ ਨਕਾਰਾਤਮਕ ਅਸਰ ਪਾਉਂਦਾ ਹੈ, ਇਸ ਲਈ ਰੋਜ਼ਾਨਾ ਥੋੜ੍ਹੀ ਸਰੀਰਕ ਗਤੀਵਿਧੀ ਬੇਹੱਦ ਜ਼ਰੂਰੀ ਹੈ।

ਕਿਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਐਕਸ਼ਨ ਕੈਂਸਰ ਹਸਪਤਾਲ ਦਿੱਲੀ ਵਿੱਚ ਮੈਡੀਕਲ ਓਨਕੋਲੋਜੀ ਅਤੇ ਇਮਿਊਨੋਥੈਰੇਪੀ ਵਿਭਾਗ ਵਿੱਚ ਡਾ. ਜੇ. ਬੀ. ਸ਼ਰਮਾ ਦੱਸਦੇ ਹਨ ਕਿ ਜੇਕਰ ਲੰਬੇ ਸਮੇਂ ਤੋਂ ਥਕਾਵਟ, ਕਮਜ਼ੋਰੀ, ਜਾਂ ਸਰੀਰ ਦੇ ਕਿਸੇ ਹਿੱਸੇ ਵਿੱਚ ਕੋਈ ਗੰਢ ਹੈ, ਤਾਂ ਸਾਵਧਾਨ ਹੋ ਜਾਓ। ਜੇਕਰ ਲਗਾਤਾਰ ਸਰੀਰ ਵਿੱਚ ਦਰਦ ਰਹਿੰਦਾ ਹੈ ਅਤੇ ਬਿਨਾਂ ਵਜ੍ਹਾ ਭਾਰ ਘੱਟ ਹੋ ਰਿਹਾ ਹੈ, ਤਾਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਸਮੇਂ ਰਹਿੰਦੇ ਡਾਕਟਰ ਤੋਂ ਸਲਾਹ ਲਓ।

Loading...
Unable to load recommendations.
Follow Us
Related Stories
ਪੰਜਾਬ ‘ਚ ਔਰਤਾਂ ਦੀ ਸਿਹਤ ਨੂੰ ਲੈ ਕੇ ਚਿੰਤਾਜਨਕ ਅੰਕੜੇ, 58.7 ਫੀਸਦੀ ਅਨੀਮੀਆ ਦੀਆਂ ਸ਼ਿਕਾਰ, ਪੁਰਸ਼ਾਂ ਨਾਲੋਂ ਘੱਟ ਮਿਲ ਰਿਹਾ ਪੋਸ਼ਣ
ਕੈਂਸਰ ਦੀਆਂ 543 ਦਵਾਈਆਂ ਦੀਆਂ ਕੀਮਤਾਂ ‘ਚ ਭਾਰੀ ਕਟੌਤੀ, ਕੁਝ ਦੇ ਰੇਟ 90% ਤੋਂ ਵੱਧ ਘਟੇ; 9 ਨਵੰਬਰ ਤੋਂ ਹੋਣਗੀਆਂ ਲਾਗੂ
ਪੰਜਾਬ ਵਿੱਚ ਨਸ਼ਿਆਂ ਦਾ ਵਧਦਾ ਕਹਿਰ! AIIMS ਬਠਿੰਡਾ ਦੀ ਰਿਪੋਰਟ ‘ਚ ਹੈਰਾਨ ਕਰਨ ਵਾਲਾ ਖੁਲਾਸਾ, ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਬਣਤਰ ਵਿੱਚ ਬਦਲਾਅ
ਚੰਡੀਗੜ੍ਹ ‘ਚ ਦੁੱਧ ਦੇ ਨਮੂਨਿਆਂ ਚ ਮਿਲੇ ਮਾਈਕ੍ਰੋਪਲਾਸਟਿਕ ਦੇ ਕਣ, ਪੰਜਾਬ ਯੂਨੀਵਰਸਿਟੀ ਦੀ ਖੋਜ ਚ ਹੋਇਆ ਖੁਲਾਸਾ
ਬਲੱਡ ਸ਼ੂਗਰ ਰਹਿੰਦੀ ਹੈ ਹਾਈ? ਹੈਲਦੀ ਫੂਡਸ ਤੋਂ ਲੈ ਕੇ ਡ੍ਰਿੰਕਸ ਤੱਕ, ਮਾਹਰ ਨੇ ਦੱਸਿਆ ਕੀ ਖਾਣਾ ਹੈ ਬਿਹਤਰ
ਚੰਡੀਗੜ੍ਹ ਦੇ ਸੈਕਟਰ-53 ‘ਚ ਬਣੇਗਾ 2,154 ਕਰੋੜ ਦਾ ਐਡਵਾਂਸਡ ਮੈਡੀਕਲ ਸੈਂਟਰ, PGI ਤੇ GMCH ‘ਤੇ ਮਰੀਜ਼ਾਂ ਦਾ ਦਬਾਅ ਘਟਾਉਣ ਦੀ ਤਿਆਰੀ