ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Health Tips: ਬਾਰ ਬਾਰ ਪੇਸ਼ਾਬ ਆਣਾ ਹੋ ਸਕਦਾ ਹੈ ਖਤਰਨਾਖ ਬੀਮਾਰੀ ਦੀ ਨਿਸ਼ਾਨੀ, ਇਸ ਨੂੰ ਹਲਕੇ ਵਿੱਚ ਨਾ ਲਵੋ

Health Tips: ਅੱਜ ਦੇ ਸਮੇਂ ਵਿੱਚ ਅਸੀਂ ਬਹੁਤ ਜਿਆਦਾ ਆਰਾਮ ਪਸੰਦ ਅਤੇ ਸੁਸਤ ਹੋ ਗਏ ਹਾਂ । ਅਸੀਂ ਇਨੀ ਮੇਹਨਤ ਨਹੀਂ ਕਰ ਰਹੇ ਜਿੰਨੀ ਸਾਨੂੰ ਕਰਨੀ ਚਾਹੀਦੀ ਹੈ । ਇਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਅਸੀਂ ਸਮੇਂ ਤੋਂ ਪਹਿਲਾਂ ਹੀ ਬੁਢਾਪੇ ਵੱਲ ਜਾ ਰਿਹੇ ਹਾਂ।

Health Tips: ਬਾਰ ਬਾਰ ਪੇਸ਼ਾਬ ਆਣਾ ਹੋ ਸਕਦਾ ਹੈ ਖਤਰਨਾਖ ਬੀਮਾਰੀ ਦੀ ਨਿਸ਼ਾਨੀ, ਇਸ ਨੂੰ ਹਲਕੇ ਵਿੱਚ ਨਾ ਲਵੋ
ਵਾਰ-ਵਾਰ ਪਿਸ਼ਾਬ ਆਉਣਾ ਸ਼ੂਗਰ ਦਾ ਹੀ ਨਹੀਂ, ਇਸ ਘਾਤਕ ਬਿਮਾਰੀ ਦਾ ਵੀ ਹੈ ਲੱਛਣ
Follow Us
tv9-punjabi
| Updated On: 20 Mar 2023 19:31 PM

Health Tips: ਅੱਜ ਦੇ ਸਮੇਂ ਵਿੱਚ ਅਸੀਂ ਬਹੁਤ ਜਿਆਦਾ ਆਰਾਮ ਪਸੰਦ ਅਤੇ ਸੁਸਤ ਹੋ ਗਏ ਹਾਂ । ਅਸੀਂ ਇਨੀ ਮੇਹਨਤ ਨਹੀਂ ਕਰ ਰਹੇ ਜਿੰਨੀ ਸਾਨੂੰ ਕਰਨੀ ਚਾਹੀਦੀ ਹੈ । ਇਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਅਸੀਂ ਸਮੇਂ ਤੋਂ ਪਹਿਲਾਂ ਹੀ ਬੁਢਾਪੇ (Old age) ਵੱਲ ਜਾ ਰਿਹੇ ਹਾਂ । ਇਸ ਦੇ ਨਾਲ ਹੀ ਸ਼ਰੀਰ ਕਈਂ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ । ਪਰ ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਜਦੋਂ ਵੀ ਸਾਨੂੰ ਕੋਈ ਬਿਮਾਰੀ ਲਗਦੀ ਹੈ ਤਾਂ ਸਾਡਾ ਸ਼ਰੀਰ ਇਸ ਬਾਰੇ ਸਾਨੂੰ ਕਈਂ ਤਰਾਂ ਦੇ ਸੰਕੇਤ ਦਿੰਦਾ ਹੈ । ਅਜਿਹਾ ਹੀ ਇੱਕ ਸੰਕੇਤ ਵਾਰ-ਵਾਰ ਪੇਸ਼ਾਬ ਆਉਣਾ ਹੈ। ਬਹੁਤ ਸਾਰੇ ਲੋਕ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ। ਇਹ ਇੱਕ ਸਮੱਸਿਆ ਹੋ ਸਕਦੀ ਹੈ ਜੋ ਤੁਹਾਨੂੰ ਕਿਸੇ ਘਾਤਕ ਬਿਮਾਰੀ ਦਾ ਸੰਕੇਤ ਦੇ ਰਹੀ ਹੈ। ਇਸ ਲਈ ਜਦੋਂ ਅਸੀਂ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਸ਼ੁਰੂ ਕਰਦੇ ਹਾਂ, ਤਾਂ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।

ਵਾਰ-ਵਾਰ ਪੇਸ਼ਾਬ ਆਉਣਾ ਸ਼ੂਗਰ ਦੀ ਨਿਸ਼ਾਨੀ

ਹਾਲਾਂਕਿ, ਜ਼ਿਆਦਾ ਪਾਣੀ ਪੀਣ ਨਾਲ ਵੀ ਵਾਰ-ਵਾਰ ਪੇਸ਼ਾਬ ਆ ਸਕਦਾ ਹੈ। ਜੋ ਲੋਕ ਜ਼ਿਆਦਾ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਆਮ ਲੋਕਾਂ ਨਾਲੋਂ ਜ਼ਿਆਦਾ ਪੇਸ਼ਾਬ (Urine) ਆਉਂਦਾ ਹੈ। ਪਰ ਵਾਰ-ਵਾਰ ਪੇਸ਼ਾਬ ਆਉਣ ਦਾ ਮਤਲਬ ਹੈ ਕਿ ਤੁਸੀਂ ਸ਼ੂਗਰ ਦੇ ਮਰੀਜ਼ ਬਣ ਰਹੇ ਹੋ। ਇੱਕ ਡਾਕਟਰੀ ਅਧਿਐਨ ਦੇ ਅਨੁਸਾਰ, ਇੱਕ ਸਿਹਤਮੰਦ ਵਿਅਕਤੀ ਆਮ ਤੌਰ ‘ਤੇ ਪੂਰੇ ਦਿਨ ਵਿੱਚ 3 ਲੀਟਰ ਪੇਸ਼ਾਬ ਕਰਦਾ ਹੈ, ਪਰ ਜਦੋਂ ਸ਼ੂਗਰ ਦੀ ਸਮੱਸਿਆ ਹੁੰਦੀ ਹੈ, ਤਾਂ ਇਹ ਮਾਤਰਾ 3 ਲੀਟਰ ਤੋਂ ਬਹੁਤ ਜ਼ਿਆਦਾ ਹੋ ਜਾਂਦੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਦਿਨ ਵਿੱਚ 10 ਵਾਰ ਜਾਂ ਇਸ ਤੋਂ ਵੱਧ ਵਾਰ ਪੇਸ਼ਾਬ ਕਰਨਾ ਟਾਈਪ 1 ਜਾਂ ਟਾਈਪ 2 ਡਾਇਬਟੀਜ਼ ਨੂੰ ਦਰਸਾਉਂਦਾ ਹੈ।

ਔਰਤਾਂ ਵਿੱਚ UTI ਬਿਮਾਰੀ ਦੇ ਲੱਛਣ

ਔਰਤਾਂ ਵਿੱਚ ਵਾਰ-ਵਾਰ ਪੇਸ਼ਾਬ ਆਉਣਾ ਪੇਸ਼ਾਬ ਨਾਲੀ ਦੀ ਲਾਗ (UTI) ਦਾ ਲੱਛਣ ਹੋ ਸਕਦਾ ਹੈ। ਇਹ ਔਰਤਾਂ (Women) ਵਿੱਚ ਪਾਈ ਜਾਣ ਵਾਲੀ ਇੱਕ ਆਮ ਬਿਮਾਰੀ ਹੈ। ਕਈ ਵਾਰ ਮਰਦਾਂ ਨਾਲ ਵੀ ਅਜਿਹਾ ਹੁੰਦਾ ਹੈ। ਇਹ ਬਿਮਾਰੀ ਉਦੋਂ ਹੁੰਦੀ ਹੈ ਜਦੋਂ ਕੀਟਾਣੂ ਸਾਡੇ ਪਿਸ਼ਾਬ ਪ੍ਰਣਾਲੀ ਨੂੰ ਸੰਕਰਮਿਤ ਕਰਦੇ ਹਨ।

ਮਰਦਾਂ ਵਿੱਚ ਵਾਰ-ਵਾਰ ਪੇਸ਼ਾਬ ਆਉਣਾ ਇਨ੍ਹਾਂ ਬਿਮਾਰੀਆਂ ਦੀ ਨਿਸ਼ਾਨੀ

ਵੈਸੇ, ਜੇਕਰ ਕੋਈ ਸਿਹਤਮੰਦ ਆਦਮੀ ਜ਼ਿਆਦਾ ਪਾਣੀ ਪੀਂਦਾ ਹੈ, ਤਾਂ ਉਹ ਪੇਸ਼ਾਬ ਵੀ ਜ਼ਿਆਦਾ ਕਰੇਗਾ। ਪਰ ਜਦੋਂ ਆਮ ਮਾਤਰਾ ਵਿੱਚ ਪਾਣੀ ਪੀਣ ਦੇ ਬਾਵਜੂਦ ਪਿਸ਼ਾਬ ਕਰਨ ਦੀ ਅਕਸਰ ਇੱਛਾ ਹੁੰਦੀ ਹੈ ਤਾਂ ਅਸੀਂ ਪ੍ਰੋਸਟੈਟਿਕ ਹਾਈਪਰਪਲਸੀਆ, ਪ੍ਰੋਸਟੇਟਾਇਟਿਸ, ਪ੍ਰੋਸਟੇਟ ਕੈਂਸਰ (Cancer) ਆਦਿ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ । ਇਸ ਲਈ ਆਪਣੀ ਉਮਰ ਦੇ ਹਿਸਾਬ ਨਾਲ ਜੇਕਰ ਤੁਸੀਂ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਰੰਤ ਕਿਸੇ ਚੰਗੇ ਡਾਕਟਰ ਨਾਲ ਸੰਪਰਕ ਕਰੋ ਤਾਂ ਜੋ ਤੁਸੀਂ ਕਿਸੇ ਖਤਰਨਾਕ ਬੀਮਾਰੀ ਦੀ ਲਪੇਟ ‘ਚ ਆਉਣ ਤੋਂ ਬਚ ਸਕੋ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Mukhtar Ansari Last Audio Viral: ਮੁਖਤਾਰ ਅੰਸਾਰੀ ਦੀ ਆਖਰੀ ਆਵਾਜ਼, ਬੇਟੇ ਨੂੰ ਸੁਣਾਇਆ ਸੀ ਦਰਦ
Mukhtar Ansari Last Audio Viral: ਮੁਖਤਾਰ ਅੰਸਾਰੀ ਦੀ ਆਖਰੀ ਆਵਾਜ਼, ਬੇਟੇ ਨੂੰ ਸੁਣਾਇਆ ਸੀ ਦਰਦ...
Mukhtar Ansari : 'ਸਾਜ਼ਿਸ਼ ਤਹਿਤ ਮਾਰਿਆ ਗਿਆ', ਮੁਖਤਾਰ ਅੰਸਾਰੀ ਦੇ ਭਰਾ ਦਾ ਵੱਡਾ ਖੁਲਾਸਾ
Mukhtar Ansari : 'ਸਾਜ਼ਿਸ਼ ਤਹਿਤ ਮਾਰਿਆ ਗਿਆ', ਮੁਖਤਾਰ ਅੰਸਾਰੀ ਦੇ ਭਰਾ ਦਾ ਵੱਡਾ ਖੁਲਾਸਾ...
CM ਮਾਨ ਦੇ ਘਰ ਆਈਆਂ ਖੁਸ਼ੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ
CM ਮਾਨ ਦੇ ਘਰ ਆਈਆਂ ਖੁਸ਼ੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ...
ਦਿੱਲੀ ਸ਼ਰਾਬ ਘੁਟਾਲਾ: ਕੇਜਰੀਵਾਲ ਅੱਜ ਅਦਾਲਤ 'ਚ ਕਰਨਗੇ ਵੱਡਾ ਖੁਲਾਸਾ, CM ਦੀ ਪਤਨੀ ਦਾ ਦਾਅਵਾ
ਦਿੱਲੀ ਸ਼ਰਾਬ ਘੁਟਾਲਾ: ਕੇਜਰੀਵਾਲ ਅੱਜ ਅਦਾਲਤ 'ਚ ਕਰਨਗੇ ਵੱਡਾ ਖੁਲਾਸਾ, CM ਦੀ ਪਤਨੀ ਦਾ ਦਾਅਵਾ...
Punjab Politics: ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ
Punjab Politics: ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ...
J&K: ਜੰਮੂ-ਕਸ਼ਮੀਰ 'ਚੋਂ ਹਟਾਏਗਾ AFSPA, ਫੌਜ ਵਾਪਸ ਬੁਲਾਉਣ 'ਤੇ ਅਮਿਤ ਸ਼ਾਹ ਦੀ ਰਣਨੀਤੀ ਜਾਣੋ
J&K: ਜੰਮੂ-ਕਸ਼ਮੀਰ 'ਚੋਂ ਹਟਾਏਗਾ AFSPA, ਫੌਜ ਵਾਪਸ ਬੁਲਾਉਣ 'ਤੇ ਅਮਿਤ ਸ਼ਾਹ ਦੀ ਰਣਨੀਤੀ ਜਾਣੋ...
Himachal Pradesh By Election: ਭਾਜਪਾ ਨੇ ਕਾਂਗਰਸ ਦੇ 6 ਬਾਗੀਆਂ ਨੂੰ ਦਿੱਤੀਆਂ ਟਿਕਟਾਂ
Himachal Pradesh By Election: ਭਾਜਪਾ ਨੇ ਕਾਂਗਰਸ ਦੇ 6 ਬਾਗੀਆਂ ਨੂੰ ਦਿੱਤੀਆਂ ਟਿਕਟਾਂ...
ਕੰਗਨਾ ਰਣੌਤ ਨੇ ਆਪਣੇ 'ਤੇ ਵਿਵਾਦਤ ਟਿੱਪਣੀ ਬਾਰੇ ਕੀ ਕਿਹਾ? ਦੇਖੋ ਵੀਡੀਓ
ਕੰਗਨਾ ਰਣੌਤ ਨੇ ਆਪਣੇ 'ਤੇ ਵਿਵਾਦਤ ਟਿੱਪਣੀ ਬਾਰੇ ਕੀ ਕਿਹਾ? ਦੇਖੋ ਵੀਡੀਓ...
ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ, ਰਵਨੀਤ ਸਿੰਘ ਬਿੱਟੂ ਭਾਜਪਾ 'ਚ ਹੋਏ ਸ਼ਾਮਲ
ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ, ਰਵਨੀਤ ਸਿੰਘ ਬਿੱਟੂ ਭਾਜਪਾ 'ਚ ਹੋਏ ਸ਼ਾਮਲ...
Stories