ਅੰਮ੍ਰਿਤਸਰ ‘ਚ ਨਾਬਾਲਗ ਨਸ਼ਾ ਤਸਕਰਾਂ ਨੇ ਪੁਲਿਸ ‘ਤੇ ਕੀਤੀ ਗੋਲੀਬਾਰੀ, ਹਥਿਆਰਾਂ ਦੀ ਖੇਪ ਸਮੇਤ ਕਾਬੂ
ਅਧਿਕਾਰੀ ਅਮਨਦੀਪ ਸਿੰਘ ਅਨੁਸਾਰ, ਅੰਮ੍ਰਿਤਸਰ ਦੀ ਐਸਟੀਐਫ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਾਰਾ ਵਾਲਾ ਪੁਲ ਨੇੜੇ ਦੋ ਨੌਜਵਾਨ ਹਥਿਆਰਾਂ ਅਤੇ ਹੈਰੋਇਨ ਨਾਲ ਮੌਜੂਦ ਹਨ। ਮੁਲਜ਼ਮਾਂ ਨੇ ਇੱਕ ਪਾਰਟੀ ਨੂੰ ਹੈਰੋਇਨ ਅਤੇ ਹਥਿਆਰ ਪਹੁੰਚਾਉਣੇ ਸਨ, ਜਿੱਥੇ ਪੁਲਿਸ ਆਪਣੀ ਟੀਮ ਨਾਲ ਪਹੁੰਚੀ ਅਤੇ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਾਤਾਂ ਵਿੱਚ ਜਾਂਦੇ ਦੇਖਿਆ।

Amritsar Drug Smuggling: ਅੰਮ੍ਰਿਤਸਰ ਵਿੱਚ ਅੱਜ ਦੋ ਨਾਬਾਲਗ ਨਸ਼ਾ ਤਸਕਰਾਂ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ, ਆਪਣੇ ਆਪ ਨੂੰ ਬਚਾਉਣ ਲਈ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਮੁਲਜ਼ਮ ਜ਼ਖਮੀ ਹੋ ਗਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖੇਪ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਐਸਟੀਐਫ ਅਧਿਕਾਰੀ ਅਮਨਦੀਪ ਸਿੰਘ ਅਨੁਸਾਰ, ਅੰਮ੍ਰਿਤਸਰ ਦੀ ਐਸਟੀਐਫ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਾਰਾ ਵਾਲਾ ਪੁਲ ਨੇੜੇ ਦੋ ਨੌਜਵਾਨ ਹਥਿਆਰਾਂ ਅਤੇ ਹੈਰੋਇਨ ਨਾਲ ਮੌਜੂਦ ਹਨ। ਮੁਲਜ਼ਮਾਂ ਨੇ ਇੱਕ ਪਾਰਟੀ ਨੂੰ ਹੈਰੋਇਨ ਅਤੇ ਹਥਿਆਰ ਪਹੁੰਚਾਉਣੇ ਸਨ, ਜਿੱਥੇ ਪੁਲਿਸ ਆਪਣੀ ਟੀਮ ਨਾਲ ਪਹੁੰਚੀ ਅਤੇ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਾਤਾਂ ਵਿੱਚ ਜਾਂਦੇ ਦੇਖਿਆ।
ਮੁਲਜ਼ਮ ਨੇ ਸ਼ੁਰੂ ਕੀਤੀ ਗੋਲੀਬਾਰੀ
ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਘੇਰਾ ਪਾ ਲਿਆ ਅਤੇ ਇਸ ‘ਤੇ ਇੱਕ ਮੁਲਜ਼ਮ ਨੇ ਪੁਲਿਸ ‘ਤੇ ਗੋਲੀਬਾਰੀ ਕਰਨ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ‘ਤੇ ਜਵਾਬੀ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਨਾਬਾਲਗ ਹਨ ਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਫਿਲਹਾਲ ਪੁਲਿਸ ਵੱਲੋਂ ਅਗਲੇਰੀ ਜਾਂਚ ਕਰ ਰਹੀ ਹੈ।
ਮੁਲਜ਼ਮਾਂ ਤੋਂ 500 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ। ਅਗਲੀ ਕਾਰਵਾਈ ਵਿੱਚ, ਪੁਲਿਸ ਇਹ ਵੀ ਜਾਂਚ ਕਰੇਗੀ ਕਿ ਦੋਸ਼ੀ ਇਸਨੂੰ ਕਿਸ ਨੂੰ ਸਪਲਾਈ ਕਰਨ ਵਾਲੇ ਸਨ ਅਤੇ ਉਹ ਇਸਨੂੰ ਕਿੱਥੋਂ ਲਿਆਏ ਸਨ।