Bladder Cancer: ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਹੋ ਸਕਦਾ ਹੈ ਬਲੈਡਰ ਕੈਂਸਰ
Bladder cancer: ਭੱਜ-ਦੌੜ ਭਰੀ ਜ਼ਿੰਦਗੀ ਅਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਅਸੀਂ ਆਪਣੀ ਜ਼ਿੰਦਗੀ ਨੂੰ ਬਿਮਾਰੀਆਂ ਵੱਲ ਧੱਕ ਰਹੇ ਹਾਂ। ਲਗਾਤਾਰ ਬੈਠਣ ਅਤੇ ਕੰਮ ਕਰਨ ਨਾਲ ਸਾਨੂੰ ਕਈ ਬਿਮਾਰੀਆਂ ਲੱਗ ਰਹੀਆਂ ਹਨ।

ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਹੋ ਸਕਦਾ ਹੈ ਬਲੈਡਰ ਕੈਂਸਰ।
Lifestyle: ਭੱਜ-ਦੌੜ ਭਰੀ ਜ਼ਿੰਦਗੀ ਅਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਅਸੀਂ ਆਪਣੀ ਜ਼ਿੰਦਗੀ ਨੂੰ ਬਿਮਾਰੀਆਂ ਵੱਲ ਧੱਕ ਰਹੇ ਹਾਂ। ਲਗਾਤਾਰ ਬੈਠਣ ਅਤੇ ਕੰਮ ਕਰਨ ਨਾਲ ਸਾਨੂੰ ਕਈ ਬਿਮਾਰੀਆਂ ਲੱਗ ਰਹੀਆਂ ਹਨ। ਬਲੈਡਰ ਕੈਂਸਰ ਇਹਨਾਂ ਖਤਰਨਾਕ ਬਿਮਾਰੀਆਂ ਵਿੱਚੋਂ ਇੱਕ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕੈਂਸਰ (Bladder Cancer) ਤੇਜ਼ੀ ਨਾਲ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇਸ ਦੇ ਪਿੱਛੇ ਇੱਕ ਸਭ ਤੋਂ ਆਮ ਕਾਰਨ ਕਈ ਘੰਟੇ ਲਗਾਤਾਰ ਬੈਠਣਾ ਹੈ। ਇਸ ਦੇ ਨਾਲ ਹੀ ਇਸ ਕੈਂਸਰ ਬਾਰੇ ਜਾਣਕਾਰੀ ਦਿੰਦੇ ਹੋਏ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਬਲੈਡਰ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਲੈਂਦੇ ਹੋ ਤਾਂ ਇਸ ਬਿਮਾਰੀ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਇਹ ਕੈਂਸਰ ਅਸਲ ਵਿੱਚ ਤੁਹਾਡੇ ਬਲੈਡਰ ਨੂੰ ਪ੍ਰਭਾਵਿਤ ਕਰਦਾ ਹੈ। ਸਿਹਤ ਮਾਹਿਰ ਬਲੈਡਰ ਕੈਂਸਰ ਦੇ ਕੁਝ ਆਮ ਲੱਛਣ ਦੱਸਦੇ ਹਨ, ਜਿਨ੍ਹਾਂ ਨੂੰ ਪਛਾਣ ਕੇ ਅਸੀਂ ਸਮੇਂ ਸਿਰ ਇਸ ਦਾ ਇਲਾਜ ਕਰਵਾ ਸਕਦੇ ਹਾਂ।