ਦੁਨੀਆ ਦੇ ਕਈ ਦੇਸ਼ਾਂ ‘ਚ ਘੱਟੇ HIV ਦੇ ਨਵੇਂ ਮਾਮਲੇ, ਮੌਤਾਂ ‘ਚ ਵੀ ਆਈ ਕਮੀ
HIV Cases:ਦ ਲਾਂਸੇਟ ਐੱਚਆਈਵੀ ਜਰਨਲ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿਚ ਐੱਚਆਈਵੀ ਸੰਕਰਮਣ ਦੀ ਗਿਣਤੀ ਵਿਚ ਪੰਜ ਫੀਸਦੀ ਦੀ ਕਮੀ ਆਈ ਹੈ। ਐੱਚਆਈਵੀ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਵਿੱਚ ਵੀ ਕਮੀ ਆਈ ਹੈ, ਪਰ ਇਸ ਬਿਮਾਰੀ ਬਾਰੇ ਅਜੇ ਵੀ ਚੌਕਸ ਰਹਿਣ ਦੀ ਲੋੜ ਹੈ।
HIV Cases: ਦੁਨੀਆ ਭਰ ਵਿੱਚ ਐੱਚਆਈਵੀ ਦੇ ਨਵੇਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਦ ਲੈਂਸੇਟ ਐੱਚਆਈਵੀ ਜਰਨਲ ਵਿੱਚ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਵੱਡੇ ਅਧਿਐਨ ਅਨੁਸਾਰ, ਦੁਨੀਆ ਭਰ ਵਿੱਚ ਐੱਚਆਈਵੀ ਦੀ ਲਾਗ ਦੀ ਗਿਣਤੀ ਵਿੱਚ ਪੰਜ ਪ੍ਰਤੀਸ਼ਤ ਦੀ ਕਮੀ ਆਈ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਐੱਚਆਈਵੀ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੀ ਹਰ ਸਾਲ 10 ਲੱਖ ਦੀ ਕਮੀ ਆ ਰਹੀ ਹੈ। ਏਡਜ਼ ਦੀ ਬਿਮਾਰੀ ਐੱਚਆਈਵੀ (HIV) ਵਾਇਰਸ ਦੇ ਆਖਰੀ ਪੜਾਅ ਵਿੱਚ ਹੁੰਦੀ ਹੈ। ਏਡਜ਼ ਕਾਰਨ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਕੋਈ ਹੋਰ ਬੀਮਾਰੀ ਵੀ ਹੋ ਜਾਂਦੀ ਹੈ। ਜਿਸ ਨਾਲ ਮੌਤ ਹੋ ਸਕਦੀ ਹੈ।
ਦ ਲੈਂਸੇਟ ਐੱਚਆਈਵੀ ਜਰਨਲ ਦੇ ਅਨੁਸਾਰ, ਕਈ ਦੇਸ਼ਾਂ ਵਿੱਚ ਐੱਚਆਈਵੀ ਦੀ ਲਾਗ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ। ਇਹ ਗਿਰਾਵਟ ਮੁੱਖ ਤੌਰ ‘ਤੇ ਉਪ-ਸਹਾਰਾ ਅਫਰੀਕਾ ਵਿੱਚ ਦਰਾਂ ਵਿੱਚ ਸੁਧਾਰ ਦੇ ਕਾਰਨ ਸੀ, ਜੋ ਕਿ ਬੀਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ, ਜੋ ਹੁਣ ਨਵੇਂ HIV ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਦੁਨੀਆਂ ਭਰ ‘ਚ ਐੱਚਆਈਵੀ ਦੇ ਨਵੇਂ ਮਾਮਲੇ ਘੱਟ ਰਹੇ ਹਨ, ਪਰ ਸੰਯੁਕਤ ਰਾਸ਼ਟਰ ਦਾ 2030 ਤੱਕ ਏਡਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣ ਦਾ ਟੀਚਾ ਅਜੇ ਬਹੁਤ ਦੂਰ ਹੈ।
ਅਜੇ ਵੀ ਇੱਕ ਚੌਥਾਈ ਮਰੀਜ਼ਾਂ ਦਾ ਇਲਾਜ ਨਹੀਂ
ਅਮਰੀਕਾ ਸਥਿਤ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਮੁੱਖ ਅਧਿਐਨ ਲੇਖਕ ਹੈਮਵੇ ਕਿਊ ਨੇ ਕਿਹਾ ਕਿ ਦੁਨੀਆ ਨੇ ਨਵੇਂ ਐੱਚਆਈਵੀ ਸੰਕਰਮਣ ਦੀ ਗਿਣਤੀ ਨੂੰ ਕਾਫੀ ਘਟਾ ਦਿੱਤਾ ਹੈ। ਹਾਲਾਂਕਿ, ਇੱਕ ਮਿਲੀਅਨ ਤੋਂ ਵੱਧ ਲੋਕ ਅਜੇ ਵੀ ਹਰ ਸਾਲ ਨਵੇਂ HIV ਸੰਕਰਮਿਤ ਹੋ ਜਾਂਦੇ ਹਨ ਤੇ HIV ਨਾਲ ਰਹਿ ਰਹੇ 40 ਮਿਲੀਅਨ ਲੋਕਾਂ ਵਿੱਚੋਂ ਇੱਕ ਚੌਥਾਈ ਲੋਕ ਇਲਾਜ ਪ੍ਰਾਪਤ ਨਹੀਂ ਕਰ ਰਹੇ ਹਨ। ਬਹੁਤ ਸਾਰੇ ਮਾਮਲਿਆਂ ‘ਚ ਲੋਕ ਸ਼ੁਰੂਆਤ ‘ਚ ਐੱਚਆਈਵੀ ਦੇ ਲੱਛਣਾਂ ਬਾਰੇ ਨਹੀਂ ਜਾਣਦੇ ਹਨ। ਜਦੋਂ ਇਹ ਬੀਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਫਿਰ ਗੱਲ ਸਾਹਮਣੇ ਆਉਂਦੀ ਹੈ।
ਇਹ ਬੀਮਾਰੀ ਖਤਮ ਨਹੀਂ ਹੋਈ
HIV ਇੱਕ ਵਾਇਰਸ ਹੈ ਜੋ ਏਡਜ਼ ਦਾ ਕਾਰਨ ਬਣਦਾ ਹੈ। ਐੱਚ.ਆਈ.ਵੀ. ਨੂੰ ਏਆਰਟੀ ਦੇ ਇਲਾਜ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ, ਪਰ ਅੱਜ ਤੱਕ ਐੱਚਆਈਵੀ ਵਾਇਰਸ ਦੇ ਵਿਰੁੱਧ ਕੋਈ ਟੀਕਾ ਨਹੀਂ ਬਣਾਇਆ ਗਿਆ ਹੈ।