AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Chandigarh PGI ‘ਚ ਫਲੂ ਦਾ ਵਧਿਆ ਕਹਿਰ, ਸਵਾਈਨ ਫਲੂ-H3N2 ਸਮੇਤ 170 ਕੇਸ, ਅਗਸਤ ਵਿੱਚ ਹੀ ਆਏ ਕਰੀਬ 50% ਮਾਮਲੇ

Chandigarh PGI: ਬਦਲਦੇ ਮੌਸਮ ਦੇ ਵਿਚਕਾਰ ਚੰਡੀਗੜ੍ਹ PGI ਵਿੱਚ ਸਵਾਈਨ ਫਲੂ, H3N2 ਅਤੇ ਇਨਫਲੂਐਂਜ਼ਾ-B ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। PGI ਦੇ ਅੰਕੜਿਆਂ ਮੁਤਾਬਕ, 1 ਜਨਵਰੀ ਤੋਂ 26 ਅਗਸਤ ਤੱਕ ਇਨ੍ਹਾਂ ਇਨਫੈਕਸ਼ਨਾਂ ਦੇ ਕੁੱਲ 170 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।

Chandigarh PGI 'ਚ ਫਲੂ ਦਾ ਵਧਿਆ ਕਹਿਰ, ਸਵਾਈਨ ਫਲੂ-H3N2 ਸਮੇਤ 170 ਕੇਸ, ਅਗਸਤ ਵਿੱਚ ਹੀ ਆਏ ਕਰੀਬ 50% ਮਾਮਲੇ
Chandigarh PGI ‘ਚ ਫਲੂ ਦਾ ਵਧਿਆ ਕਹਿਰ Photo Credit : Meta AI
tv9-punjabi
| Updated On: 30 Sep 2026 13:47 PM IST
Share

ਬਦਲਦੇ ਮੌਸਮ ਦੇ ਵਿਚਕਾਰ ਚੰਡੀਗੜ੍ਹ PGI ਵਿੱਚ ਸਵਾਈਨ ਫਲੂ, H3N2 ਅਤੇ ਇਨਫਲੂਐਂਜ਼ਾ-B ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। PGI ਦੇ ਅੰਕੜਿਆਂ ਮੁਤਾਬਕ, 1 ਜਨਵਰੀ ਤੋਂ 26 ਅਗਸਤ ਤੱਕ ਇਨ੍ਹਾਂ ਇਨਫੈਕਸ਼ਨਾਂ ਦੇ ਕੁੱਲ 170 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਕਰੀਬ 50 ਫੀਸਦੀ ਕੇਸ ਸਿਰਫ਼ ਅਗਸਤ ਮਹੀਨੇ ਵਿੱਚ ਸਾਹਮਣੇ ਆਏ ਹਨ। ਕੁੱਲ ਮਰੀਜ਼ਾਂ ਵਿੱਚ 83 ਪੁਰਸ਼ ਅਤੇ 87 ਔਰਤਾਂ ਹਨ। ਉੱਥੇ ਹੀ, 14 ਸਾਲ ਤੋਂ ਘੱਟ ਉਮਰ ਦੇ 36 ਬੱਚੇ ਵੀ ਇਨਫੈਕਸ਼ਨ ਦੀ ਲਪੇਟ ਵਿੱਚ ਆਏ ਹਨ। PGI ਵਿੱਚ ਸਾਹਮਣੇ ਆਏ 170 ਪਾਜ਼ੀਟਿਵ ਮਰੀਜ਼ਾਂ ਵਿੱਚ ਸਭ ਤੋਂ ਵੱਧ 68 ਮਰੀਜ਼ ਪੰਜਾਬ ਤੋਂ ਹਨ। ਇਸ ਤੋਂ ਬਾਅਦ ਹਰਿਆਣਾ ਤੋਂ 34, ਚੰਡੀਗੜ੍ਹ ਤੋਂ 28 ਅਤੇ ਹਿਮਾਚਲ ਪ੍ਰਦੇਸ਼ ਤੋਂ 20 ਮਰੀਜ਼ ਸਾਹਮਣੇ ਆਏ ਹਨ। ਉੱਤਰ ਪ੍ਰਦੇਸ਼ ਤੋਂ 10 ਅਤੇ ਹੋਰ ਥਾਵਾਂ ਤੋਂ ਵੀ 10 ਮਰੀਜ਼ PGI ਪਹੁੰਚੇ ਹਨ।

134 ਬਾਲਗ ਅਤੇ 36 ਬੱਚੇ ਇਨਫੈਕਟਿਡ

PGI ਵਿੱਚ ਸਾਹਮਣੇ ਆਏ 170 ਪਾਜ਼ੀਟਿਵ ਮਰੀਜ਼ਾਂ ਵਿੱਚੋਂ 134 ਬਾਲਗ ਹਨ। ਜਦਕਿ 36 ਮਰੀਜ਼ 14 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਯਾਨੀ ਕੁੱਲ ਇਨਫੈਕਟਿਡ ਮਰੀਜ਼ਾਂ ਵਿੱਚ ਬੱਚਿਆਂ ਦੀ ਗਿਣਤੀ ਵੀ ਕਾਫ਼ੀ ਹੈ। ਅੰਕੜਿਆਂ ਮੁਤਾਬਕ, ਪੁਰਸ਼ਾਂ ਅਤੇ ਔਰਤਾਂ ਵਿੱਚ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਲਗਭਗ ਬਰਾਬਰ ਰਹੀ। ਕੁੱਲ ਮਰੀਜ਼ਾਂ ਵਿੱਚ 83 ਪੁਰਸ਼ ਅਤੇ 87 ਔਰਤਾਂ ਸ਼ਾਮਲ ਹਨ।

ਵੱਖ-ਵੱਖ ਅੰਕੜੇ ਉਪਲਬਧ ਨਹੀਂ

PGI ਦੇ ਅੰਕੜਿਆਂ ਵਿੱਚ ਸਵਾਈਨ ਫਲੂ, H3N2 ਅਤੇ ਇਨਫਲੂਐਂਜ਼ਾ-B ਨਾਲ ਇਨਫੈਕਟਿਡ ਮਰੀਜ਼ਾਂ ਨੂੰ ਇਕੱਠੇ ਦਰਜ ਕੀਤਾ ਗਿਆ ਹੈ। ਇਸ ਲਈ 170 ਪਾਜ਼ੀਟਿਵ ਮਾਮਲਿਆਂ ਦਾ ਅੰਕੜਾ ਇਨ੍ਹਾਂ ਤਿੰਨਾਂ ਤਰ੍ਹਾਂ ਦੇ ਫਲੂ ਇਨਫੈਕਸ਼ਨਾਂ ਨੂੰ ਮਿਲਾ ਕੇ ਹੈ। ਇਨ੍ਹਾਂ ਵਿੱਚੋਂ ਕਿਸ ਇਨਫੈਕਸ਼ਨ ਦੇ ਕਿੰਨੇ ਮਰੀਜ਼ ਹਨ, ਇਸ ਦਾ ਵੱਖਰਾ ਅੰਕੜਾ ਉਪਲਬਧ ਨਹੀਂ ਹੈ।

ਫਲੂ ਤੋਂ ਬਚਣ ਲਈ ਕਿਹੜੀਆਂ ਗੱਲਾਂ ਦਾ ਰੱਖੋ ਧਿਆਨ, ਜਾਣੋ

ਬੁਖਾਰ-ਖੰਘ ਦੇ ਨਾਲ ਸਾਹ ਫੁੱਲੇ ਤਾਂ ਰਹੋ ਸਾਵਧਾਨ: ਫਲੂ ਵਿੱਚ ਆਮ ਤੌਰ ‘ਤੇ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਨੱਕ ਵਗਣਾ ਜਾਂ ਬੰਦ ਹੋਣਾ, ਸਿਰ ਅਤੇ ਸਰੀਰ ਵਿੱਚ ਦਰਦ ਅਤੇ ਜ਼ਿਆਦਾ ਥਕਾਵਟ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਕੁਝ ਮਰੀਜ਼ਾਂ ਨੂੰ ਠੰਢ ਲੱਗਣ, ਕਮਜ਼ੋਰੀ ਅਤੇ ਭੁੱਖ ਘੱਟ ਲੱਗਣ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਜੇਕਰ ਬੁਖਾਰ ਅਤੇ ਖੰਘ ਦੇ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ, ਛਾਤੀ ਵਿੱਚ ਦਰਦ, ਬਹੁਤ ਜ਼ਿਆਦਾ ਕਮਜ਼ੋਰੀ ਜਾਂ ਹਾਲਤ ਵਿਗੜਨ ਲੱਗੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਹੱਥ ਸਾਫ਼ ਰੱਖੋ, ਖੰਘ-ਛਿੱਕ ਵਿੱਚ ਸਾਵਧਾਨੀ ਵਰਤੋ: ਇਨਫੈਕਸ਼ਨ ਤੋਂ ਬਚਣ ਲਈ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ, ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਅਤੇ ਨੱਕ ਨੂੰ ਢੱਕਣਾ ਅਤੇ ਬਿਮਾਰ ਵਿਅਕਤੀ ਦੇ ਬਹੁਤ ਨੇੜੇ ਜਾਣ ਤੋਂ ਬਚਣਾ ਜ਼ਰੂਰੀ ਹੈ। ਫਲੂ ਵਰਗੇ ਲੱਛਣ ਹੋਣ ‘ਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਲੋੜ ਪੈਣ ‘ਤੇ ਮਾਸਕ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਡਾਕਟਰ ਦੀ ਸਲਾਹ ਲੈਣਾ ਜ਼ਰੂਰੀ: ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਵਿੱਚ ਇਨਫੈਕਸ਼ਨ ਜ਼ਿਆਦਾ ਗੰਭੀਰ ਹੋ ਸਕਦਾ ਹੈ। ਲੱਛਣ ਸਾਹਮਣੇ ਆਉਣ ‘ਤੇ ਖੁਦ ਤੋਂ ਦਵਾਈ ਲੈਣ ਦੀ ਬਜਾਏ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ। ਬਦਲਦੇ ਮੌਸਮ ਵਿੱਚ ਫਲੂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਲੋੜ ਪੈਣ ‘ਤੇ ਸਮੇਂ ਸਿਰ ਜਾਂਚ ‘ਤੇ ਇਲਾਜ ਕਰਵਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

Follow Us
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!...
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ......
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...