Virat Kohli, IPL 2023 : ਵਿਰਾਟ ਕੋਹਲੀ ਦੇ ਸੈਕੜੇ ਤੇ ਅਨੁਸ਼ਕਾ ਸ਼ਰਮਾ ਨੇ ਲੁਟਾਇਆ ਪਿਆਰ, Video
IPL 2023: ਵਿਰਾਟ ਕੋਹਲੀ ਨੇ ਗੁਜਰਾਤ ਟਾਈਟਨਸ ਖਿਲਾਫ ਸ਼ਾਨਦਾਰ ਪਾਰੀ ਖੇਡੀ ਅਤੇ 101 ਦੌੜਾਂ ਬਣਾਈਆਂ। ਇਸ ਸੀਜ਼ਨ ਵਿੱਚ ਦੋ ਮੈਚਾਂ ਵਿੱਚ ਕੋਹਲੀ ਦਾ ਇਹ ਲਗਾਤਾਰ ਦੂਜਾ ਸੈਂਕੜਾ ਸੀ। ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਇਸ ਪਾਰੀ ਦੀ ਗਵਾਹ ਬਣੀ।
ਪਿਆਰ ਭਰਿਆ ਫਲਾਇੰਗ ਕਿੱਸ
ਓਪਨਿੰਗ ਲਈ ਆਏ ਵਿਰਾਟ ਕੋਹਲੀ (Virat Kohli) ਨੇ 20ਵੇਂ ਓਵਰ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਆਈਪੀਐਲ ਵਿੱਚ ਕੋਹਲੀ ਦਾ ਇਹ ਲਗਾਤਾਰ ਦੂਜਾ ਅਤੇ ਸੱਤਵਾਂ ਸੈਂਕੜਾ ਸੀ, ਜਿਸ ਨਾਲ ਉਹ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜਾ ਲਗਾਉਣ ਵਾਲਾ ਖਿਡਾਰੀ ਬਣ ਗਿਆ ਹੈ। ਜਿਵੇਂ ਹੀ ਵਿਰਾਟ ਨੇ ਇਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ, ਕੈਮਰੇ ਦੀ ਨਜ਼ਰ ਸਿੱਧੀ ਅਨੁਸ਼ਕਾ ਵੱਲ ਗਈ। ਕੋਹਲੀ ਦੇ ਸੈਂਕੜੇ ‘ਤੇ ਅਨੁਸ਼ਕਾ ਸਪੱਸ਼ਟ ਤੌਰ ‘ਤੇ ਖੁਸ਼ ਸੀ ਅਤੇ ਆਪਣੀ ਜਗ੍ਹਾ ‘ਤੇ ਖੜ੍ਹੀ ਹੋਈ ਅਤੇ ਪਹਿਲਾਂ ਕਾਫੀ ਦੇਰ ਤੱਕ ਤਾੜੀਆਂ ਵਜਾਈਆਂ ਅਤੇ ਫਿਰ ਕੋਹਲੀ ਵੱਲ ਦੋ ਵਾਰ ਫਲਾਇੰਗ ਕਿੱਸ ਕੀਤੀ।Not just a player, he is an emotion 🙌🤩#KingKohli 👑 conquers his way to the most centuries in #TATAIPL history 🤯#RCBvGT #IPLonJioCinema #EveryGameMatters #IPL2023 | @RCBTweets @imVkohli pic.twitter.com/J2d4vnO0PX
— JioCinema (@JioCinema) May 21, 2023
