ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Virat Kohli vs Gautam Gambhir: ਵਿਰਾਟ ਕੋਹਲੀ ਦਾ ਨਾਂ ਸੁਣਦੇ ਹੀ ਗੁੱਸੇ ‘ਚ ਆਏ ਗੌਤਮ ਗੰਭੀਰ, 48 ਘੰਟਿਆਂ ‘ਚ ਕੀ ਹੋਇਆ?

Virat Kohli vs Gautam Gambhir: ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਾਲੇ ਮੈਚ ਤੋਂ ਬਾਅਦ ਜ਼ਬਰਦਸਤ ਬਹਿਸ ਹੋ ਗਈ। ਇਸ ਲੜਾਈ ਦੇ 48 ਘੰਟੇ ਵੀ ਨਹੀਂ ਹੋਏ ਸਨ ਕਿ ਗੰਭੀਰ ਇੱਕ ਵਾਰ ਫਿਰ ਗੁੱਸੇ ਵਿੱਚ ਨਜ਼ਰ ਆਏ।

Follow Us
tv9-punjabi
| Published: 04 May 2023 16:44 PM
ਨਵੀਂ ਦਿੱਲੀ: ਵਿਰਾਟ ਕੋਹਲੀ ਨਾਲ ਲੜਾਈ ਨੂੰ 48 ਘੰਟੇ ਵੀ ਨਹੀਂ ਹੋਏ ਸਨ ਕਿ ਗੌਤਮ ਗੰਭੀਰ ਫਿਰ ਗੁੱਸੇ ‘ਚ ਆ ਗਏ। ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੁਕਾਬਲੇ ‘ਚ ਵੀ ਉਨ੍ਹਾਂ ਦੀ ਬੌਖਲਾਹਟ ਦੀ ਵਜ੍ਹਾ ਕੋਹਲੀ ਹੀ ਬਣ ਗਏ। ਦਰਅਸਲ, 1 ਮਈ ਨੂੰਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਆਈਪੀਐਲ 2023 ਦਾ 43ਵਾਂ ਮੈਚ ਖੇਡਿਆ ਗਿਆ ਸੀ। ਜਿੱਥੇ ਬੈਂਗਲੁਰੂ ਨੇ 18 ਦੌੜਾਂ ਨਾਲ ਜਿੱਤ ਦਰਜ ਕੀਤੀ। ਮੈਚ ਖਤਮ ਹੋਣ ਤੋਂ ਬਾਅਦ ਮੈਦਾਨ ‘ਤੇ ਮਾਹੌਲ ਗਰਮ ਹੋ ਗਿਆ। ਕੋਹਲੀ ਤੇ ਗੰਭੀਰ ਆਹਮੋ-ਸਾਹਮਣੇ ਆ ਚੁੱਕੇ ਸਨ। ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ। ਕੇਐਲ ਰਾਹੁਲ ਸਮੇਤ ਬਾਕੀ ਖਿਡਾਰੀਆਂ ਨੇ ਦੋਵਾਂ ਨੂੰ ਵੱਖ ਕਰ ਦਿੱਤਾ। ਇਸ ਮਾਮਲੇ ਨੂੰ ਅਜੇ 48 ਘੰਟੇ ਵੀ ਨਹੀਂ ਹੋਏ ਸਨ ਕਿ ਗੰਭੀਰ ਦਾ ਫਿਰ ਤੋਂ ਆਪਾ ਗੁਆ ਬੈਠੇ।

ਕੋਹਲੀ ਦੇ ਨਾਂ ‘ਤੇ ਲੱਗੇ ਨਾਅਰੇ

ਲਖਨਊ 45ਵੇਂ ਮੈਚ ‘ਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਦਾਨ ‘ਤੇ ਉਤਰੀ ਸੀ। ਹਾਲਾਂਕਿ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ ਸੀ। ਇਸ ਮੈਚ ਤੋਂ ਬਾਅਦ ਗੰਭੀਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪ੍ਰਸ਼ੰਸਕ ਉਨ੍ਹਾਂ ਨੂੰ ਛੇੜਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਲਖਨਊ ਦੇ ਮੈਂਟਰ ਗੰਭੀਰ ਪੌੜੀਆਂ ‘ਤੇ ਚੜ੍ਹ ਰਹੇ ਸਨ, ਤਾਂ ਸਟੈਂਡ ‘ਤੇ ਮੌਜੂਦ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਪ੍ਰਤੀਕਿਰਿਆ ਨੂੰ ਕੈਮਰੇ ‘ਤੇ ਕੈਦ ਕਰਨ ਲਈ ਕੋਹਲੀ ਦੇ ਨਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤਾ।

ਖੁਦ ‘ਤੇ ਕਾਬੂ ਨਹੀਂ ਰੱਖ ਸਕੇ ਗੰਭੀਰ

ਇਸ ਤੋਂ ਬਾਅਦ ਗੰਭੀਰ ਦੀ ਜੋ ਪ੍ਰਤੀਕਿਰਿਆ ਸੀ, ਉਸ ਉੱਤੇ ਸ਼ਾਇਦ ਕਿਸੇ ਨੂੰ ਯਕੀਨ ਹੋਵੇ। ਖਿਡਾਰੀ ਅਕਸਰ ਅਜਿਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕੋਹਲੀ ਦਾ ਨਾਂ ਸੁਣਦੇ ਹੀ ਗੰਭੀਰ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਸਕੇ ਅਤੇ ਪ੍ਰਸ਼ੰਸਕਾਂ ਨੂੰ ਦੇਖਦੇ ਹੋਏ ਪੌੜੀ ‘ਤੇ ਚੜ੍ਹਨ ਲੱਗੇ। ਇੰਨਾ ਹੀ ਨਹੀਂ, ਅੰਦਰ ਜਾਣ ਤੋਂ ਪਹਿਲਾਂ ਉਹ ਕੁਝ ਸੈਕਿੰਡ ਰੁਕਣ ਤੋਂ ਬਾਅਦ ਪ੍ਰਸ਼ੰਸਕਾਂ ਵੱਲ ਗੁੱਸੇ ਨਾਲ ਦੇਖਦੇ ਵੀ ਨਜ਼ਰ ਆਏ। ਕੋਹਲੀ ਦੇ ਨਾਂ ‘ਤੇ ਗੰਭੀਰ ਦਾ ਰਿਐਕਸ਼ਨ ਕਾਫੀ ਵਾਇਰਲ ਹੋ ਰਿਹਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ...
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ...
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ...
Uttarakhand Cloud Burst: ਉੱਤਰਾਖੰਡ ਵਿੱਚ ਬੱਦਲ ਫੱਟਣ ਨਾਲ ਭਾਰੀ ਤਬਾਹੀ, ਹੈਲਪਲਾਈਨ ਨੰਬਰ ਜਾਰੀ
Uttarakhand Cloud Burst: ਉੱਤਰਾਖੰਡ ਵਿੱਚ ਬੱਦਲ ਫੱਟਣ ਨਾਲ ਭਾਰੀ ਤਬਾਹੀ, ਹੈਲਪਲਾਈਨ ਨੰਬਰ ਜਾਰੀ...
ਟੀਮ ਇੰਡੀਆ ਨੇ ਤੋੜਿਆ ਇੰਗਲੈਂਡ ਦਾ ਘਮੰਡ, ਓਵਲ ਟੈਸਟ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ
ਟੀਮ ਇੰਡੀਆ ਨੇ ਤੋੜਿਆ ਇੰਗਲੈਂਡ ਦਾ ਘਮੰਡ, ਓਵਲ ਟੈਸਟ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ...
Himachal Flood: ਹਿਮਾਚਲ ਪ੍ਰਦੇਸ਼ ਭਾਰੀ ਬਾਰਿਸ਼ ਕਾਰਨ ਵਿੱਚ ਲੈਂਡ ਸਲਾਈਡ ਅਤੇ ਹੜ੍ਹ ਦਾ ਕਹਿਰ
Himachal Flood: ਹਿਮਾਚਲ ਪ੍ਰਦੇਸ਼ ਭਾਰੀ ਬਾਰਿਸ਼ ਕਾਰਨ ਵਿੱਚ ਲੈਂਡ ਸਲਾਈਡ ਅਤੇ ਹੜ੍ਹ ਦਾ ਕਹਿਰ...