Vicky Kaushal Dance: ਵਾਈਫ ਕੈਟਰੀਨਾ ਕੈਫ ਦੇ ਗੈਨੇ ਤੇ ਡ੍ਰਾਮਾ ਕੁਈਨ ਰਾਖੀ ਸਾਵੰਤ ਨਾਲ ਵਿੱਕੀ ਕੋਸ਼ਲ ਨੇ ਲਗਾਏ ਠੁਮਕੇ
Vicky Kaushal Dance: ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਹਾਲ ਹੀ ਵਿੱਚ ਆਯੋਜਿਤ ਆਈਫਾ ਅਵਾਰਡਸ ਵਿੱਚ ਸ਼ਾਮਲ ਹੋਏ ਅਤੇ ਸ਼ੋਅ ਦੀ ਮੇਜ਼ਬਾਨੀ ਕਰਦੇ ਨਜ਼ਰ ਆਏ। ਇਸ ਦੌਰਾਨ ਅਭਿਨੇਤਾ ਮਸਤੀ ਦੇ ਮੂਡ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੀ ਪਤਨੀ ਕੈਟਰੀਨਾ ਕੈਫ ਦੀ ਫਿਲਮ ਦੇ ਗੀਤ 'ਸ਼ੀਲਾ ਕੀ ਜਵਾਨੀ' 'ਤੇ ਡਾਂਸ ਕੀਤਾ।
Vicky KaushaL Dancing With Rakhi Sawant: ਬਾਲੀਵੁੱਡ ਦੇ ਸਭ ਤੋਂ ਵੱਡੇ ਐਵਾਰਡਾਂ ‘ਚੋਂ ਇਕ ਆਈਫਾ ਅਵਾਰਡ ‘ਚ ਵੱਡੇ-ਵੱਡੇ ਸੈਲੇਬਸ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਪ੍ਰੋਗਰਾਮ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ (Social Media) ‘ਤੇ ਵਾਇਰਲ ਹੋ ਰਹੀਆਂ ਹਨ। ਸਲਮਾਨ ਖਾਨ ਨੇ ਵੀ ਸੋਸ਼ਲ ਮੀਡੀਆ ‘ਤੇ ਆਈਫਾ ਦੌਰਾਨ ਇਕ ਵੀਡੀਓ ਸ਼ੇਅਰ ਕੀਤੀ ਹੈ।
ਇਸ ‘ਚ ਉਹ ਅਕਸ਼ੈ ਕੁਮਾਰ ਦੀ ਫਿਲਮ ਦੇ ਗੀਤ ਸੌਦਾ ਖਰਾ ਖਾਰਾ ‘ਤੇ ਆਪਣੀ ਭੈਣ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹੁਣ ਵਿੱਕੀ ਕੌਸ਼ਲ (Vicky Kaushal) ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਰਾਖੀ ਸਾਵੰਤ ਨਾਲ ਪਤਨੀ ਕੈਟਰੀਨਾ ਕੈਫ ਦੇ ਗੀਤ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
IIFA ਐਵਾਰਡ ‘ਚ ਫਿਲਮੀ ਸਿਤਾਰਿਆਂ ਨੇ ਕੀਤੀ ਸ਼ਿਰਕਤ
ਆਬੂ ਧਾਬੀ (Abu Dhabi) ਵਿੱਚ ਇੰਟਰਨੈਸ਼ਨਲ ਫਿਲਮ ਅਕੈਡਮੀ ਐਵਾਰਡਸ ਦਾ ਆਯੋਜਨ ਕੀਤਾ ਗਿਆ ਜਿੱਥੇ ਬਾਲੀਵੁੱਡ ਸਿਤਾਰਿਆਂ ਨੇ ਇਸ ਮੌਕੇ ਹਾਜ਼ਰੀ ਭਰੀ। ਅਵਾਰਡ ਸਮਾਰੋਹ ਤੋਂ ਇਲਾਵਾ ਕਈ ਜੋਰਦਾਰ ਪ੍ਰਦਰਸ਼ਨ ਵੀ ਹੋਏ। ਇਨ੍ਹਾਂ ਵਿੱਚੋਂ ਇੱਕ ਪ੍ਰਦਰਸ਼ਨ ਵਿੱਕੀ ਕੌਸ਼ਲ ਦਾ ਵੀ ਸੀ। ਇੰਡਸਟਰੀ ਦੇ ਸਭ ਤੋਂ ਸਮਰੱਥ ਅਦਾਕਾਰਾਂ ਵਿੱਚੋਂ ਇੱਕ, ਵਿੱਕੀ ਨੂੰ ਬਿੰਦਾਸ ਅਦਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਲਈ ਉਹ ਡਰਾਮਾ ਕੁਈਨ ਰਾਖੀ ਸਾਵੰਤ ਨਾਲ ਆਪਣੀ ਪਤਨੀ ਦੇ ਗੀਤ ਸ਼ੀਲਾ ਕੀ ਜਵਾਨੀ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।Rakhi just knocked Vicky over while dancing to sheila ki jawani 😭🙏🏻 pic.twitter.com/Upe806OAc0
— celina ❦ (@bollyvfx1) May 27, 2023ਇਹ ਵੀ ਪੜ੍ਹੋ


