ਆਬੂ ਧਾਬੀ ਵਿੱਚ ਮਸਜਿਦਾਂ ਦੇ ਸਾਹਮਣੇ ਭੀਖ ਮੰਗਣ ਵਾਲੀ ਮਹਿਲਾ ਲਗਜ਼ਰੀ ਕਾਰ ਦੀ ਮਾਲਕਿਨ
ਇਕ ਮਸਜਿਦ ਦੇ ਸਾਹਮਣੇ ਜਦੋਂ ਇਕ ਸ਼ਖਸ ਨੇ ਇਸ ਨੂੰ ਵੇਖਿਆ ਤਾਂ ਉਸ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਇਸ ਮਹਿਲਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਆਬੂ ਧਾਬੀ ਪੁਲਿਸ ਨੇ ਇਸ ਮਹਿਲਾ ਭਿਖਾਰੀ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਪੁਲਿਸ ਦੀ ਜਾਂਚ-ਪੜਤਾਲ ਦੌਰਾਨ ਇਸ ਮਹਿਲਾ ਭਿਖਾਰੀ ਦੀ ਇੱਕ ਵੱਡੀ ਹੈਰਾਨਕੁੰਨ ਗੱਲ ਸਾਹਮਣੇ ਆਈ
ਆਬੂ ਧਾਬੀ ਵਿੱਚ ਮਸਜਿਦਾਂ ਦੇ ਸਾਹਮਣੇ ਭੀਖ ਮੰਗਣ ਵਾਲੀ ਮਹਿਲਾ ਲਗਜ਼ਰੀ ਕਾਰ ਦੀ ਮਾਲਕਿਨ
ਸੰਯੁਕਤ ਅਰਬ ਅਮੀਰਾਤ ਵਿੱਚ ਇਕ ਹੈਰਤਅੰਗੇਜ਼ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਉੱਥੇ ਮਸਜਿਦਾਂ ਦੇ ਸਾਹਮਣੇ ਸਾਰਾ ਦਿਨ ਭੀਖ ਮੰਗਣ ਵਾਲੀ ਇੱਕ ਮਹਿਲਾ ਬਾਰੇ ਪਤਾ ਲੱਗਿਆ ਕਿ ਉਹ ਆਪਣੀ ਲਗਜ਼ਰੀ ਕਾਰ ਚਲਾ ਕੇ ਆਪਣੇ ਘਰ ਵਾਪਿਸ ਜਾਂਦੀ ਹੈ। ਜਦੋਂ ਇਸ ਗੱਲ ਦਾ ਪਤਾ ਆਬੂ ਧਾਬੀ ਪੁਲਿਸ ਨੂੰ ਲੱਗਾ ਤਾਂ ਉਹ ਵੀ ਹੈਰਾਨ ਰਹਿ ਗਏ। ਪੁਲਿਸ ਨੇ ਇਸ ਮਹਿਲਾ ਭਿਖਾਰੀ ਨੂੰ ਫੜ ਲਿਆ ਹੈ ਅਤੇ ਉਸ ਦੇ ਕੋਲੋਂ ਇਕ ਲਗਜ਼ਰੀ ਕਾਰ ਅਤੇ ਵੱਡੀ ਮਾਤਰਾ ਵਿੱਚ ਨਕਦੀ ਜਬਤ ਕੀਤੀ ਗਈ ਹੈ।


