ਮਹਿਲਾ ਫੈਨ ਤੋਂ ਪਹਿਲਾਂ, ਇਨ੍ਹਾਂ ਮਸ਼ਹੂਰ ਗਾਇਕਾਂ ਨੂੰ ਵੀ ਸਰੇਆਮ KISS ਕਰ ਚੁੱਕੇ ਹਨ ਉਦਿੱਤ ਨਾਰਾਇਣ – Video
Udit Narayan Kiss: ਮਸ਼ਹੂਰ ਗਾਇਕ ਉਦਿੱਤ ਨਾਰਾਇਣ ਇਸ ਸਮੇਂ ਇੱਕ ਮਹਿਲਾ ਪ੍ਰਸ਼ੰਸਕ ਨੂੰ KISS ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲਾਂਕਿ, ਹਾਲੇ ਇਹ ਮਾਮਲਾ ਠੰਡਾ ਵੀ ਨਹੀਂ ਪਿਆ ਸੀ ਕਿ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਗਿਆ ਹੈ ਜਿਸ ਵਿੱਚ ਉਹ ਦੋ ਮਸ਼ਹੂਰ ਫੀਮੇਲ ਸਿੰਗਰਸ ਨੂੰ KISS ਕਰਦੇ ਦਿਖਾਈ ਦੇ ਰਹੇ ਹਨ।

ਉਦਿੱਤ ਨਾਰਾਇਣ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ ਅਤੇ ਇਸਦਾ ਕਾਰਨ ਉਨ੍ਹਾਂ ਦਾ ਵਾਇਰਲ ਵੀਡੀਓ ਹੈ, ਜਿਸ ਵਿੱਚ ਉਹ ਇੱਕ ਮਹਿਲਾ ਪ੍ਰਸ਼ੰਸਕ ਦੇ ਬੁੱਲ੍ਹਾਂ ‘ਤੇ ਕਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਹਾਲ ਹੀ ਵਿੱਚ ਉਦਿਤ ਨਾਰਾਇਣ ਦੇ ਮਿਊਜ਼ਿਕ ਕਾਂਸਰਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਸ ਵੀਡੀਓ ਵਿੱਚ, ਉਹ ‘ਟਿਪ ਟਿਪ ਬਰਸਾ ਪਾਣੀ’ ‘ਤੇ ਆਪਣੇ ਲਾਈਵ ਪ੍ਰਦਰਸ਼ਨ ਦੌਰਾਨ ਇੱਕ ਮਹਿਲਾ ਫੈਨ ਨੂੰ ਲਿਪ-ਟੂ-ਲਿਪ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਸਨ। ਗਾਇਕ ਦੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੇ ਜਨਤਕ ਤੌਰ ‘ਤੇ ਕਿਸੇ ਨੂੰ Kiss ਕੀਤਾ ਹੋਵੇ ਹੋਵੇ। ਇਸ ਤੋਂ ਪਹਿਲਾਂ ਵੀ ਇਹ ਗਾਇਕ ਸ਼੍ਰੇਆ ਘੋਸ਼ਾਲ ਅਤੇ ਅਲਕਾ ਯਾਗਨਿਕ ਨਾਲ ਅਜਿਹਾ ਕਰ ਚੁੱਕੇ ਹਨ। ਹੁਣ ਇਸਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਜਦੋਂ ਇਸ ਮਾਮਲੇ ਤੋਂ ਬਾਅਦ ਉਦਿਤ ਨਾਰਾਇਣ ਦਾ ਵੀਡੀਓ ਵਾਇਰਲ ਹੋਇਆ ਤਾਂ ਉਨ੍ਹਾਂ ਨੇ ਸਾਫ਼ ਕਿਹਾ ਸੀ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ। ਇਹ ਵਿਵਾਦ ਅਜੇ ਖਤਮ ਵੀ ਨਹੀਂ ਹੋਇਆ ਸੀ ਕਿ ਗਾਇਕ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਹ ਬਾਲੀਵੁੱਡ ਦੇ ਦੋ ਦਿੱਗਜ ਸਿੰਗਰਸ ਨੂੰ Kiss ਕਰਦੇ ਹੋਏ ਦਿਖਾਈ ਦੇ ਰਹੇ ਹਨ।
ਉਦਿਤ ਨਾਰਾਇਣ ਤੋਂ ਹੈਰਾਨ ਹੋ ਗਈਆਂ ਸਿੰਗਰਸ
ਇਸ ਵੀਡੀਓ ਵਿੱਚ ਉਦਿੱਤ ਨਾਰਾਇਣ ਸ਼੍ਰੇਆ ਘੋਸ਼ਾਲ ਅਤੇ ਅਲਕਾ ਯਾਗਨਿਕ ਨੂੰ ਕਿੱਸ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਦਿੱਤ ਨਾਰਾਇਣ ਸਟੇਜ ‘ਤੇ ਹਨ ਅਤੇ ਸ਼੍ਰੇਆ ਘੋਸ਼ਾਲ ਆਪਣਾ ਅਵਾਰਡ ਲੈਣ ਲਈ ਸਟੇਜ ‘ਤੇ ਆਉਂਦੀ ਹੈ। ਉਹ ਹੋਸਟ ਨੂੰ ਗਲ੍ਹੇ ਲਗਾਉਂਦੀ ਹੈ ਅਤੇ ਉਦਿਤ ਨਾਰਾਇਣ ਕੋਲ ਅਵਾਰਡ ਲੈਣ ਜਾਂਦੀ ਹੈ। ਉਸੇ ਵੇਲ੍ਹੇ ਉਦਿੱਤ ਨਾਰਾਇਣ ਅੱਗੇ ਵਧਦੇ ਹਨ ਅਤੇ ਗਾਇਕਾ ਨੂੰ Kiss ਕਰ ਲੈਂਦੇ ਹਨ ਅਤੇ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਜਾਂਦੀ ਹੈ। ਪਰ ਉਹ ਮੁਸਕਰਾਹਟ ਨਾਲ ਸਿਚੁਏਸ਼ਨ ਨੂੰ ਹੈਂਡਲ ਕਰ ਲੈਂਦੀ ਹੈ। ਇਸ ਦੇ ਨਾਲ ਹੀ, ਇੱਕ ਹੋਰ ਵੀਡੀਓ ਹੈ ਜਿਸ ਵਿੱਚ ਅਲਕਾ ਯਾਗਨਿਕ ਹੱਥ ਵਿੱਚ ਮਾਈਕ ਫੜ ਕੇ ਖੜ੍ਹੀ ਹੈ ਅਤੇ ਉਦਿੱਤ ਨਾਰਾਇਣ ਅਚਾਨਕ ਆ ਕੇ ਉਨ੍ਹਾਂ ਨੂੰ Kiss ਕਰ ਲੈਂਦੇ ਹਨ। ਗਾਇਕ ਦੀ ਇਸ ਹਰਕਤ ਨਾਲ ਅਲਕਾ ਵੀ ਹੈਰਾਨ ਰਹਿ ਜਾਂਦੀ ਹੈ।
View this post on Instagram
ਇਹ ਵੀ ਪੜ੍ਹੋ
ਯੂਜ਼ਰਸ ਨੇ ਕੀਤਾ ਜੋਰਦਾਰ ਤਰੀਕੇ ਨਾਲ ਟ੍ਰੋਲ
ਭਾਵੇਂ ਉਦਿਤ ਨਾਰਾਇਣ ਨੂੰ ਇਸ ਨਾਲ ਕੋਈ ਫ਼ਰਕ ਨਾ ਪੈਂਦਾ ਹੋਵੇ, ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ, ਲੋਕ ਉਨ੍ਹਾਂ ਦੀ ਸਖ਼ਤ ਆਲੋਚਨਾ ਕਰ ਰਹੇ ਹਨ। ਇੱਕ ਯੂਜ਼ਰ ਨੇ ਤਾਂ ਉਨ੍ਹਾਂ ਦੀ ਤੁਲਨਾ ਇਮਰਾਨ ਹਾਸ਼ਮੀ ਨਾਲ ਵੀ ਕੀਤੀ ਅਤੇ ਲਿਖਿਆ “ਉਦਿੱਤ ਹਾਸ਼ਮੀ” ਲਿੱਖ ਦਿੱਤਾ। ਇੱਕ ਯੂਜ਼ਰ ਨੇ ਲਿਖਿਆ, “ਉਨ੍ਹਾਂ ਨੂੰ ਪਤਾ ਹੈ ਕਿ ਟ੍ਰੈਂਡ ਵਿੱਚ ਕਿਵੇਂ ਰਿਹਾ ਜਾਂਦਾ ਹੈ।” ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, “ਸਮੇਂ ਦੇ ਨਾਲ ਚੱਲ ਰਹੇ ਹਨ।” ਇਸ ਤਰੀਕੇ ਦੇ ਹੋਰ ਕੁਮੈਂਟਸ ਵੀ ਉਦਿਤ ਨਾਰਾਇਣ ਵੀ ਆ ਰਹੇ ਹਨ।