Content Hub 2023: ਉਡਾਰੀਆਂ’ ਫੇਮ ਪ੍ਰਿਯੰਕਾ ਚਾਹਰ ਚੌਧਰੀ ਸਰਵੋਤਮ ਅਭਿਨੇਤਰੀ ਦੀ ਸੂਚੀ ‘ਚ, ਇਹ 5 ਹੀਰੋਇਨਾਂ ਵੀ ਸ਼ਾਮਿਲ
Priyanka Chaudhary: ਬਿੱਗ ਬੌਸ 16 ਦੀ ਟਾਪ ਕੰਟੈਸਟੈਂਟ ਰਹੀ ਪ੍ਰਿਯੰਕਾ ਚਾਹਰ ਚੌਧਰੀ ਇਨ੍ਹੀਂ ਦਿਨੀਂ ਟੀਵੀ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਛਾਈ ਹੋਈ ਹੈ। ਕੰਟੈਂਟ ਹੱਬ 2023 ਅਵਾਰਡਸ 'ਚ ਪ੍ਰਿਯੰਕਾ ਦਾ ਨਾਂਅ ਸੀਰੀਅਲ 'ਉਡਾਰੀਆ' ਲਈ ਸਰਵੋਤਮ ਅਭਿਨੇਤਰੀ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ।
Content Hub 2023: ਉਡਾਰੀਆਂ' ਫੇਮ ਪ੍ਰਿਯੰਕਾ ਚਾਹਰ ਚੌਧਰੀ ਸਰਵੋਤਮ ਅਭਿਨੇਤਰੀ ਦੀ ਸੂਚੀ 'ਚ, ਇਹ 5 ਹੀਰੋਇਨਾਂ ਵੀ ਸ਼ਾਮਿਲ।
ਬੈਸਟ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਿਲ ਪ੍ਰਿਯੰਕਾ ਚੌਧਰੀ
Content Hub 2023 ਪ੍ਰਿਯੰਕਾ ਚਾਹਰ ਚੌਧਰੀ ਦਾ ਨਾਂਅ ਪੁਰਸਕਾਰਾਂ ਲਈ ਸਰਵੋਤਮ ਅਦਾਕਾਰਾ ਦੀ ਸੂਚੀ ਵਿੱਚ ਸ਼ਾਮਿਲ ਹੈ। ਇਸ ਤੋਂ ਇਲਾਵਾ ਟੀਵੀ ਅਦਾਕਾਰਾ ਆਇਸ਼ਾ ਸਿੰਘ ਨੂੰ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਲਈ, ਸੁਸ਼ਮਿਤਾ ਮੁਖਰਜੀ ਨੂੰ ਸੀਰੀਅਲ ‘ਜਗਨਨਾਥ ਔਰ ਪੂਰਵੀ ਕੀ ਦੋਸਤੀ’ ਲਈ, ਕਰੁਣਾ ਪਾਂਡੇ ਨੂੰ ਸੀਰੀਅਲ ‘ਪੁਸ਼ਪਾ ਅਸੰਭਵ’ ਲਈ, ਰੂਪਾਲੀ ਗਾਂਗੁਲੀ ਨੂੰ ਸੀਰੀਅਲ ‘ਅਨੁਪਮਾ’ ਲਈ ਚੁਣਿਆ ਗਿਆ ਹੈ। ਸੀਰੀਅਲ ‘ਬੜੇ ਅੱਛੇ ਲਗਤੇ ਹੈਂ 2’ ਲਈ ਦਿਸ਼ਾ ਪਰਮਾਰ ਨੂੰ ਇਸ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।’16 ਸਾਲ ਦੀ ਉਮਰ ਵਿੱਚ ਮੇਰਾ ਪਹਿਲਾ ਸੰਗੀਤ ਵੀਡੀਓ ਬਣਾਇਆ’
ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਪ੍ਰਿਯੰਕਾ ਨੇ ਸਿਰਫ 16 ਸਾਲ ਦੀ ਉਮਰ ‘ਚ ਆਪਣਾ ਪਹਿਲਾ ਮਿਊਜ਼ਿਕ ਵੀਡੀਓ ਬਣਾਇਆ ਸੀ। ਇਸ ਵੀਡੀਓ ‘ਚ ਉਹ ਆਪਣੇ ਡਾਂਸਿੰਗ ਹੁਨਰ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਪ੍ਰਿਅੰਕਾ ਨੇ ਟੀਵੀ ਦੀ ਦੁਨੀਆ ਵੱਲ ਰੁਖ ਕੀਤਾ ਅਤੇ 2018 ਵਿੱਚ ਸੀਰੀਅਲ ‘ਗਠਬੰਧਨ’ ਨਾਲ ਆਪਣੀ ਸ਼ੁਰੂਆਤ ਕੀਤੀ।ਪ੍ਰਿਯੰਕਾ ‘3ਜੀ’ ਵੈੱਬ ਸੀਰੀਜ਼ ‘ਚ ਵੀ ਕਰ ਚੁੱਕੀ ਹੈ ਕੰਮ ਟਵੀਟ ਲੱਗੇਗਾ
ਪ੍ਰਿਯੰਕਾ ਦਾ ਅਸਲੀ ਨਾਂਅ ਪਰੀ ਚੌਧਰੀ ਸੀ, ਜਿਸ ਨੂੰ ਬਦਲ ਕੇ ਪ੍ਰਿਯੰਕਾ ਚੌਧਰੀ ਰੱਖ ਦਿੱਤਾ ਗਿਆ ਹੈ। ਪ੍ਰਿਅੰਕਾ ਨੇ ਕੁਝ ਫਿਲਮਾਂ ਅਤੇ ਵੈੱਬ ਸੀਰੀਜ਼ ‘ਚ ਵੀ ਕੰਮ ਕੀਤਾ ਹੈ। ਜਿਸ ਵਿੱਚ 2018 ਵਿੱਚ ‘ਪੈਂਡਿੰਗ ਲਵ’, ‘ਲਤੀਫ ਟੂ ਲਾਦੇਨ’ ਅਤੇ ਕੈਂਡੀ ਟਵੀਟਸ ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ‘3ਜੀ’ ਵੈੱਬ ਸੀਰੀਜ਼ ‘ਚ ਵੀ ਕੰਮ ਕਰ ਚੁੱਕੀ ਹੈ।ਆਰਮੀ ਬੈਕਰਾਉਂਡ ਤੋਂ ਆਉਂਦੀ ਹੈ ਪ੍ਰਿਯੰਕਾ ਚੌਧਰੀ ਟਵੀਟ ਲੱਗੇਗਾ
ਆਰਮੀ ਬੈਕਰਾਉਂਡ ਨਾਲ ਸਬੰਧਤ ਪ੍ਰਿਯੰਕਾ ਦਾ ਜਨਮ ਜੈਪੁਰ ਵਿੱਚ ਹੋਇਆ ਸੀ। ਬਿੱਗ ਬੌਸ 16 ਦੇ ਘਰ ਤੋਂ ਬਾਹਰ ਨਿਕਲਦੇ ਹੀ ਪ੍ਰਿਯੰਕਾ ਨੂੰ ‘ਖਤਰੋਂ ਕੇ ਖਿਲਾੜੀ’ ਸ਼ੋਅ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਖਬਰ ਹੈ ਕਿ ਪ੍ਰਿਯੰਕਾ ਨੇ ਇਸ ਨੂੰ ਠੁਕਰਾ ਦਿੱਤਾ ਸੀ। ਖਬਰ ਇਹ ਵੀ ਹੈ ਕਿ ਪ੍ਰਿਯੰਕਾ ਸ਼ਾਹਰੁਖ ਖਾਨ ਦੀ ਫਿਲਮ ‘ਡੈਂਕੀ’ ‘ਚ ਵੀ ਨਜ਼ਰ ਆ ਸਕਦੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
