ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Actress Suicide: ਸਮਰ ਸਿੰਘ ਨੇ ਦਿੱਤੀ ਸੀ ਆਕਾਂਕਸ਼ਾ ਨੂੰ ਮਾਰਨ ਦੀ ਧਮਕੀ ? ਘਟਨਾ ਵਾਲੇ ਦਿਨ ਤੋਂ ਲਾਪਤਾ ਹੈ ਗਾਇਕ

Bollywood Actress: ਅਕਾਂਕਸ਼ਾ ਦੇ ਮੋਬਾਈਲ ਕਾਲਾਂ ਤੋਂ ਇਲਾਵਾ ਪੁਲਿਸ ਵਟਸਐਪ ਅਤੇ ਮੈਸੇਂਜਰ ਚੈਟ ਦੀ ਵੀ ਜਾਂਚ ਕਰ ਸਕਦੀ ਹੈ। ਜਿਸਦੀ ਜਾਂਚ ਤੋਂ ਇਹ ਸਪੱਸ਼ਟ ਹੋ ਸਕੇਗਾ ਕਿ ਉਹ ਸ਼ਨੀਵਾਰ ਰਾਤ ਨੂੰ ਕਿਸ ਜਨਮਦਿਨ ਦੀ ਪਾਰਟੀ 'ਚ ਗਈ ਸੀ ਅਤੇ ਉੱਥੇ ਉਨ੍ਹਾਂ ਨਾਲ ਕੀ ਹੋਇਆ।

Actress Suicide: ਸਮਰ ਸਿੰਘ ਨੇ ਦਿੱਤੀ ਸੀ ਆਕਾਂਕਸ਼ਾ ਨੂੰ ਮਾਰਨ ਦੀ ਧਮਕੀ ? ਘਟਨਾ ਵਾਲੇ ਦਿਨ ਤੋਂ ਲਾਪਤਾ ਹੈ ਗਾਇਕ
ਇਸ ਖੂਬਸੂਰਤ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼।
Follow Us
tv9-punjabi
| Updated On: 28 Mar 2023 13:20 PM

Bollywood News: ਆਕਾਂਕਸ਼ਾ ਦੂਬੇ ਵਾਰਾਣਸੀ ਦੇ ਟਕਟਕਪੁਰ ਇਲਾਕੇ ‘ਚ ਭੋਜਪੁਰੀ ਗਾਇਕ ਸਮਰ ਸਿੰਘ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੀ ਸੀ। ਪਿਛਲੇ ਦਿਨੀਂ ਦੋਹੇ ਵੱਖ ਹੋ ਗਏ ਸਨ। ਸਮਰ ਸਿੰਘ ਦੇ ਦੁਰਵਿਵਹਾਰ ਤੋਂ ਅਕਾਂਕਸ਼ਾ ਉਦਾਸ ਰਹਿਣ ਲੱਗੀ ਸੀ। ਇਸ ਕਾਰਨ ਉਹ ਡਿਪ੍ਰੈਸ਼ਨ ‘ਚ ਸੀ। ਅਕਾਂਕਸ਼ਾ ਦੂਬੇ ਦੀ ਮਾਂ ਨੇ ਸਮਰ ਸਿੰਘ ‘ਤੇ ਅਭਿਨੇਤਰੀ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਮਰ ਸਿੰਘ ਆਕਾਂਕਸ਼ਾ ਨੂੰ ਬਹੁਤ ਤੰਗ ਕਰਦਾ ਸੀ।

ਸਮਰ ਸਿੰਘ ਚਾਹੁੰਦਾ ਸੀ ਕਿ ਅਕਾਂਕਸ਼ਾ ਸਿਰਫ਼ ਉਸ ਨਾਲ ਕੰਮ ਕਰੇ, ਹੋਰ ਕਿਸੇ ਨਾਲ ਨਹੀਂ। ਇਕੱਠੇ ਕੰਮ ਕਰਨ ਲਈ ਪੈਸੇ ਨਹੀਂ ਦਿੰਦਾ ਸੀ। ਉਹ ਕਿਸੇ ਹੋਰ ਦੀ ਫ਼ਿਲਮ ਜਾਂ ਗੀਤ ਵਿੱਚ ਕੰਮ ਕਰਨ ਲਈ ਕੁੱਟਮਾਰ ਕਰਦਾ ਸੀ। ਕਈ ਵਾਰ ਜਦੋਂ ਆਕਾਂਕਸ਼ਾ ਨੇ ਉਸ ਤੋਂ ਪੈਸੇ ਮੰਗੇ ਤਾਂ ਉਸ ਨੇ ਉਸ ਨਾਲ ਕੁੱਟਮਾਰ ਵੀ ਕੀਤੀ।

ਹੋਟਲ ਦੇ ਕਮਰੇ ‘ਚ ਪੱਖੇ ਨਾਲ ਲਟਕਦੀ ਮਿਲੀ ਸੀ ਲਾਸ਼

ਜਿਕਰਯੋਗ ਹੈ ਕਿ ਆਪਣੀ ਖੂਬਸੂਰਤੀ ਅਤੇ ਆਕਰਸ਼ਕ ਫਿਗਰ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਹੋਸ਼ ਉਡਾਉਣ ਵਾਲੀ ਬਾਲੀਵੁੱਡ ਅਦਾਕਾਰਾ (Bollywood Actress) ਆਕਾਂਕਸ਼ਾ ਦੂਬੇ ਨੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਆਪਣੇ ਹੋਟਲ ਦੇ ਕਮਰੇ ‘ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਹ ਸ਼ਨੀਵਾਰ ਨੂੰ ਬਨਾਰਸ ਦੇ ਇੱਕ ਹੋਟਲ ਵਿੱਚ ਰੁਕੀ ਸੀ ਅਤੇ ਐਤਵਾਰ ਸਵੇਰੇ ਹੋਟਲ ਦੇ ਕਰਮਚਾਰੀਆਂ ਨੇ ਉਸਨੂੰ ਉਸਦੇ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਜਦੋਂ ਉਸਨੂੰ ਹੇਠਾਂ ਉਤਾਰਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਆਕਾਂਕਸ਼ਾ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਦੀ ਜਾਂਚ ਕਰਨ ਲਈ ਪੁਲਿਸ ਲਗਾਤਾਰ ਪੜਤਾਲ ਕਰਨ ਵਿੱਚ ਰੁੱਝੀ ਹੋਈ ਹੈ। ਪੁਲਿਸ ਅਕਾਂਕਸ਼ਾ ਦੀ ਕਾਲ ਡਿਟੇਲ, ਵਟਸਐਪ ਡਿਟੇਲ ਆਦਿ ਦੀ ਜਾਂਚ ਕਰ ਰਹੀ ਹੈ ਤਾਂ ਜੋ ਮਾਮਲੇ ਦੀ ਗਹਿਰਾਈ ਤੱਕ ਪਹੁੰਚਿਆ ਜਾ ਸਕੇ।

2019 ਵਿੱਚ ਫਿਲਮਾਂ ਵਿੱਚ ਕੀਤਾ ਸੀ ਡੈਬਿਊ

ਆਕਾਂਕਸ਼ਾ ਦੂਬੇ ਭੋਜਪੁਰੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੀ। ਉਸਨੇ 2019 ਵਿੱਚ ਫਿਲਮ ‘ਮੇਰੀ ਜੰਗ ਮੇਰਾ ਫੈਸਲਾ’ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿੱਚ ਉਸਨੇ ਇੱਕ ਕੈਮਿਓ ਕੀਤਾ ਸੀ, ਪਰ ਇੱਕ ਛੋਟੀ ਜਿਹੀ ਭੂਮਿਕਾ ਵਿੱਚ ਉਸਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਭੋਜਪੁਰੀ ਫਿਲਮ (Bhojpuri Movie) ਮੁਝਸੇ ਸ਼ਾਦੀ ਕਰੋਗੀ ਅਤੇ ਸਾਜਨ ਵਰਗੀਆਂ ਫਿਲਮਾਂ ਕੀਤੀਆਂ, ਜੋ ਕਾਫੀ ਹਿੱਟ ਰਹੀਆਂ। ਸੂਤਰ ਦੱਸਦੇ ਹਨ ਕਿ 25 ਮਾਰਚ ਨੂੰ ਵੀ ਗੋਲੀ ਮਾਰਨ ਤੋਂ ਬਾਅਦ ਆਕਾਂਕਸ਼ਾ ਹੋਟਲ ਦੇ ਕਮਰੇ ਵਿੱਚ ਗਈ ਸੀ, ਜਿੱਥੇ ਉਸਨੇ ਖੁਦਕੁਸ਼ੀ ਕਰ ਲਈ ਸੀ।

ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਸੀ

ਆਕਾਂਕਸ਼ਾ ਦੂਬੇ ਦਾ ਜਨਮ 21 ਅਕਤੂਬਰ 1997 ਨੂੰ ਮਿਰਜ਼ਾਪੁਰ, ਯੂਪੀ (Uttar Pradesh) ਵਿੱਚ ਹੋਇਆ ਸੀ। ਉਹ ਛੋਟੀ ਉਮਰ ਤੋਂ ਹੀ ਡਾਂਸ ਅਤੇ ਐਕਟਿੰਗ ਦੀ ਸ਼ੌਕੀਨ ਸੀ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਡਾਂਸ ਦੀਆਂ ਵੀਡੀਓਜ਼ ਪੋਸਟ ਕਰਦੀ ਰਹਿੰਦੀ ਸੀ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਸਨ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰਨ ਤੋਂ ਕੁਝ ਸਮਾਂ ਪਹਿਲਾਂ ਆਕਾਂਕਸ਼ਾ ਨੇ ਸ਼ਨੀਵਾਰ ਰਾਤ ਨੂੰ ਹੀ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਆਪਣੀ ਇਕ ਵੀਡੀਓ ਅਪਲੋਡ ਕੀਤੀ ਸੀ।

ਇਸ ਵੀਡੀਓ ‘ਚ ਅਕਾਂਕਸ਼ਾ ਭੋਜਪੁਰੀ ਗੀਤ ‘ਤੇ ਡਾਂਸ ਵੀਡੀਓ ਬਣਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਵੈਲੇਨਟਾਈਨ ਡੇਅ ‘ਤੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਉਨ੍ਹਾਂ ਨੇ ਆਪਣੇ ਕੋ-ਸਟਾਰ ਨਾਲ ਫੋਟੋ ਪੋਸਟ ਕਰਦੇ ਹੋਏ ਹੈਪੀ ਵੈਲੇਨਟਾਈਨ ਡੇਅ ਲਿਖਿਆ। ਪੁਲਿਸ ਹੁਣ ਅਕਾਂਕਸ਼ਾ ਦੀ ਖੁਦਕੁਸ਼ੀ ਦਾ ਭੇਤ ਸੁਲਝਾਉਣ ਲਈ ਉਸ ਦੇ ਸਾਰੇ ਜਾਣਕਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਜੋ ਅਕਾਂਕਸ਼ਾ ਦੇ ਸੰਪਰਕ ਵਿੱਚ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ...
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼...
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?...
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ...
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ...
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!...
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?...
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਜ਼ਮਾਨਤ 'ਤੇ ਬਾਹਰ ਆਏ ਨਸ਼ਾ ਤਸਕਰਾਂ 'ਤੇ ਪੁਲਿਸ ਰੱਖੇਗੀ ਤਿੱਖੀ ਨਜ਼ਰ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਜ਼ਮਾਨਤ 'ਤੇ ਬਾਹਰ ਆਏ ਨਸ਼ਾ ਤਸਕਰਾਂ 'ਤੇ ਪੁਲਿਸ ਰੱਖੇਗੀ ਤਿੱਖੀ ਨਜ਼ਰ...