Pathan New Record : ਪਠਾਨ ਨੇ ਤੋੜਿਆ ਬਾਹੂਬਲੀ-2 ਦੇ ਹਿੰਦੀ ਵਰਜਨ ਦੀ ਕਮਾਈ ਦਾ ਰਿਕਾਰਡ
Box Office Report : ਪਠਾਨ 25 ਜਨਵਰੀ ਨੂੰ ਰਿਲੀਜ਼ ਹੋਈ ਸੀ। ਉਮੀਦ ਸੀ ਕਿ ਇਹ ਹਿੰਦੀ ਫਿਲਮ ਇੰਡਸਟਰੀ ਲਈ ਇੱਕ ਨਵੀਂ ਉਮੀਦ ਬਣੇਗੀ। ਪਰ ਕਮਾਈ ਦੇ ਮਾਮਲੇ 'ਚ ਫਿਲਮ ਨਵਾਂ ਇਤਿਹਾਸ ਰੱਚ ਦੇਵੇਗੀ, ਖੁਦ ਸ਼ਾਹਰੁਖ ਖਾਨ ਨੂੰ ਵੀ ਸ਼ਾਇਦ ਇਹ ਉਮੀਦ ਨਹੀਂ ਹੋਵੇਗੀ।
‘ਪਠਾਨ ਫਿਲਮ’ ਨੇ ਕਮਾਈ ਦੇ ਮਾਮਲੇ ਵਿੱਚ ਰਿਕਾਰਡ ਬਣਾਇਆ ਹੈ।
ਬਾਲੀਵੁੱਡ ਨਿਊਜ: ਫਿਲਮ ਪਠਾਨ 25 ਜਨਵਰੀ ਨੂੰ ਰਿਲੀਜ਼ ਹੋਈ ਸੀ। ਸਾਰਿਆਂ ਨੂੰ ਉਮੀਦ ਸੀ ਕਿ ਇਹ ਫਿਲਮ ਹਿੰਦੀ ਫਿਲਮ ਇੰਡਸਟਰੀ ਲਈ ਇੱਕ ਨਵੀਂ ਉਮੀਦ ਬਣੇਗੀ। ਪਰ ਸ਼ਾਹਰੁਖ ਖਾਨ ਸਟਾਰਰ ਇਹ ਫਿਲਮ ਕਮਾਈ ਦੇ ਮਾਮਲੇ ‘ਚ ਨਵਾਂ ਇਤਿਹਾਸ ਰਚ ਦੇਵੇਗੀ, ਖੁਦ ਸ਼ਾਹਰੁਖ ਖਾਨ ਨੂੰ ਵੀ ਇਹ ਉਮੀਦ ਨਹੀਂ ਹੋਵੇਗੀ। ਫਿਲਮ ਨੇ ਆਪਣੀ ਰਿਲੀਜ਼ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਰਿਕਾਰਡ ਤੋੜਦੇ ਹੋਏ ਬਾਲੀਵੁੱਡ ਦੇ ਇਤਿਹਾਸ ਵਿੱਚ ਕਮਾਈ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਬਣਾਇਆ ਹੈ। 3 ਮਾਰਚ ਨੂੰ ਫਿਲਮ ‘ਪਠਾਨ’ ਨੇ ਕਮਾਈ ਦੇ ਮਾਮਲੇ ‘ਚ ਬਾਹੂਬਲੀ-2 ਦੇ ਹਿੰਦੀ ਵਰਜਨ ਵਿੱਚ ਕਮਾਈ ਦੇ ਰਿਕਾਰਡ ਨੂੰ ਪਛਾੜ ਕੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣਨ ਦਾ ਰਿਕਾਰਡ ਬਣਾਇਆ ਸੀ।


