Balasore Accident: ਜਦੋਂ ਪੈਸਾ ਖਤਮ ਹੋ ਜਾਵੇਗਾ ਤਾਂ ਕੀ ਕਰੋਗੇ? ਸੋਨੂੰ ਸੂਦ ਨੇ ਪੀੜਤਾਂ ਨੂੰ ਹਰ ਮਹੀਨੇ ਤਨਖਾਹ ਦੇਣ ਦੀ ਅਪੀਲ ਕੀਤੀ
Sonu Sood Statement: ਬਾਲੀਵੁਡ ਅਭਿਨੇਤਾ ਸੋਨੂੰ ਸੂਦ ਨੇ ਹਾਲ ਹੀ ਵਿੱਚ ਬਾਲਾਸੇਰ ਵਿੱਚ ਹੋਏ ਰੇਲ ਹਾਦਸੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੀੜਤਾਂ ਨੂੰ ਨਾ ਸਿਰਫ਼ ਮੁਆਵਜ਼ਾ ਦੇਵੇ ਸਗੋਂ ਪੱਕੀ ਤਨਖਾਹ ਦਾ ਵੀ ਪ੍ਰਬੰਧ ਕਰੇ ਤਾਂ ਜੋ ਉਨ੍ਹਾਂ ਦਾ ਭਵਿੱਖ ਯਕੀਨੀ ਬਣਾਇਆ ਜਾ ਸਕੇ।
Sonu Sood Statement On Train Accident: ਉਡੀਸਾ ਦੇ ਬਾਲਾਸੋਰ ‘ਚ ਹੋਏ ਰੇਲ ਹਾਦਸੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੋ ਵੀ ਇਸ ਬਾਰੇ ਸੁਣ ਰਿਹਾ ਹੈ, ਉਹ ਹਲੂਣਿਆ ਜਾ ਰਿਹਾ ਹੈ। ਇਸ ਹਾਦਸੇ ‘ਚ 280 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਕਰੀਬ 1000 ਲੋਕ ਜ਼ਖਮੀ ਹੋਏ ਹਨ।
ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਕਈ ਕਲਾਕਾਰ ਵੀ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਕੋਰੋਨਾ ਦੇ ਦੌਰ ‘ਚ ਲੋਕਾਂ ਦੀ ਮਦਦ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਪੀੜਤਾਂ ਦੀ ਮਦਦ ਲਈ ਆਪਣਾ ਪੱਖ ਰੱਖਿਆ ਹੈ।


