ਚਾਰ ਸਾਲ ਛੋਟੇ ਸਪਾ ਆਗੂ ਨਾਲ ਸਵਰਾ ਭਾਸਕਰ ਨੇ ਕਰਵਾਇਆ ਵਿਆਹ, 40 ਦਿਨ ਬਾਅਦ ਕੀਤਾ ਖੁਲਾਸਾ
Swara Bhasker Marriage: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵਿਆਹ ਕਰਵਾ ਲਿਆ ਹੈ। ਵਿਆਹ ਕਰਵਾਉਣ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦਿੱਤੀ ਹੈ।

40 ਸਾਲ ਪੁਰਾਣੀ ਮਾਂ ਦੀ ਸਾੜ੍ਹੀ-ਗਹਿਣਿਆਂ ‘ਚ ਸਵਰਾ ਨੇ ਕੀਤੀ ਕੋਰਟ ਮੈਰਿਜ, ਹੁਣ ਜਲਦ ਵੱਜੇਗੀ ਸ਼ਹਿਨਾਈ। Swara Bhaskar Fahad Ahmed Wedding Viral Picutres
Swara Bhasker Marriage: ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵਿਆਹ ਕਰ ਲਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਵਿਆਹ 6 ਜਨਵਰੀ ਨੂੰ ਹੋਇਆ ਹੈ। ਉਨ੍ਹਾਂ ਦੇ ਪਤੀ ਦਾ ਨਾਂ ਫਹਾਦ ਅਹਿਮਦ ਹੈ। ਫਹਾਦ ਦੇ ਇੰਸਟਾਗ੍ਰਾਮ ਬਾਇਓ ਤੋਂ ਪਤਾ ਚੱਲਦਾ ਹੈ ਕਿ ਉਹ ਸਮਾਜਵਾਦੀ ਪਾਰਟੀ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਹਨ।
ਸਵਰਾ ਭਾਸਕਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਕਈ ਵਾਰ ਤੁਸੀਂ ਕਿਸੇ ਚੀਜ ਨੂੰ ਆਪਣੇ ਤੋਂ ਦੂਰ ਖੋਜ ਰਹੇ ਹੁੰਦੇ ਹੋ, ਪਰ ਉਹ ਚੀਜ ਹਮੇਸ਼ਾ ਤੁਹਾਡੇ ਕੋਲ ਹੀ ਹੁੰਦੀ ਹੈ। ਅਸੀਂ ਪਿਆਰ ਦੀ ਤਲਾਸ਼ ਕਰ ਰਹੇ ਸੀ, ਪਰ ਪਹਿਲਾਂ ਅਸੀਂ ਦੋਸਤ ਬਣੇ ਅਤੇ ਫਿਰ ਅਸੀਂ ਦੋਵੇਂ ਇਕ ਦੂਜੇ ਨੂੰ ਮਿੱਲ ਗਏ। ਮੇਰੇ ਦਿਲ ਵਿੱਚ ਤੁਹਾਡਾ ਸੁਆਗਤ ਹੈ ਫਹਿਦ ਅਹਿਮਦ। ਇਹ ਅਰਾਜਕ ਹੈ, ਪਰ ਇਹ ਤੁਹਾਡਾ ਹੈ।” ਅਦਾਕਾਰਾ ਨੇ ਰੈੱਡ ਹਾਰਟ ਇਮੋਜੀ ਨੂੰ ਵੀ ਡਰਾਪ ਕੀਤਾ ਹੈ।