ਸੰਨੀ ਦਿਓਲ ਨੇ ਨਹੀਂ ਦਿੱਤਾ ਬੈਂਕ ਦਾ 56 ਕਰੋੜ ਦਾ ਲੋਨ ‘ਗਦਰ 2’ ਦੀ ਸਫਲਤਾ ਵਿਚਾਲੇ ਨੀਲਾਮ ਹੋਵੇਗਾ ਬੰਗਲਾ
ਸੰਨੀ ਦਿਓਲ ਦੀ ਫਿਲਮ ਗਦਰ 2 ਦਾ ਜਾਦੂ ਲੋਕਾਂ ਦਾ ਸਿਰ ਉੱਚਾ ਕਰ ਰਿਹਾ ਹੈ। ਫਿਲਮ ਦੀ ਜ਼ਬਰਦਸਤ ਕਮਾਈ ਦਾ ਸਿਲਸਿਲਾ ਜਾਰੀ ਹੈ। ਫਿਲਮ ਦੀ ਸਫਲਤਾ ਨੂੰ ਦੇਖ ਕੇ ਸੰਨੀ ਦਿਓਲ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨਾਲ ਜੁੜੀ ਇਕ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

Bollywood News: ਇਸ ਸਮੇਂ ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ (Sunny Deol) ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਸੰਨੀ ਦੀ ਫਿਲਮ ਗਦਰ 2 ਸਿਨੇਮਾਘਰਾਂ ਵਿੱਚ ਬੰਪਰ ਕਮਾਈ ਕਰ ਰਹੀ ਹੈ। ਫਿਲਮ ਨੇ ਹੁਣ ਤੱਕ 336 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਲਿਆ ਹੈ। ਹਰ ਪਾਸੇ ਤਾਰਾ ਸਿੰਘ ਅਤੇ ਸਕੀਨਾ ਦੀ ਪ੍ਰੇਮ ਕਹਾਣੀ ਦੀ ਹੀ ਚਰਚਾ ਹੋ ਰਹੀ ਹੈ। ਇਕ ਪਾਸੇ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸੰਨੀ ਦਿਓਲ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਆਫ਼ ਬੜੌਦਾ ਵੱਲੋਂ ਪ੍ਰਕਾਸ਼ਿਤ ਇੱਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੁੰਬਈ (Mumbai) ਦੇ ਜੁਹੂ ਇਲਾਕੇ ਵਿੱਚ ਸਥਿਤ ਸੰਨੀ ਵਿਲਾ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ‘ਤੇ ਈ-ਨਿਲਾਮੀ ਕੀਤੀ ਜਾਵੇਗੀ। ਯਾਨੀ ਕਿ ਸਾਫ ਸ਼ਬਦਾਂ ‘ਚ ਕਹੀਏ ਤਾਂ ਸੰਨੀ ਦਿਓਲ ‘ਤੇ ਬਹੁਤ ਵੱਡਾ ਕਰਜ਼ਾ ਹੈ।
ਇਸ ਦੀ ਅਦਾਇਗੀ ਨਾ ਕਰ ਸਕਣ ਕਾਰਨ ਹੁਣ ਉਨ੍ਹਾਂ ਦੀ ਵੱਡੀ ਜਾਇਦਾਦ ਦੀ ਨਿਲਾਮੀ ਹੋਣ ਜਾ ਰਹੀ ਹੈ। ਇੰਨਾ ਹੀ ਨਹੀਂ ਬੈਂਕ ਨੇ ਬੰਗਲੇ ਦੀ ਨਿਲਾਮੀ ਲਈ ਇਸ਼ਤਿਹਾਰ ਵੀ ਛਾਪਿਆ ਹੈ। ਸੰਨੀ ਦਿਓਲ ਨੇ ਬੈਂਕ ਆਫ ਬੜੋਦਾ ਤੋਂ ਕਰੀਬ 56 ਕਰੋੜ ਦਾ ਕਰਜ ਲਿਆ ਸੀ।