AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“ਨਾ ਕਰੋ ਅਜਿਹਾ… ਟੁੱਟਦਾ ਹੈ ਹੌਸਲਾ… ਗੀਤ ‘ਤੇ ਫੇਕ ਸਟ੍ਰਾਈਕ ਤੋਂ ਬਾਅਦ ਭਾਵੁਕ ਹੋਈ ਸਿੰਗਰ ਸੁਨੰਦਾ ਸ਼ਰਮਾ ਦੀ ਫੈਨਸ ਨੂੰ ਅਪੀਲ”

Sunanda Sharma Song Jogi Controversy: ਸੁਨੰਦਾ ਸ਼ਰਮਾ ਨੇ ਜੋਗੀ ਗਾਣੇ ਨੂੰ ਯੂਟਿਊਬ 'ਤੇ ਵਾਪਸ ਲਿਆਉਣ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਸਾਰਿਆਂ ਨਾਲ ਸੰਪਰਕ ਕੀਤਾ। ਮੁੱਖ ਮੰਤਰੀ ਅਤੇ ਡੀਜੀਪੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਨਸਾਫ਼ ਮਿਲੇਗਾ। ਉਨ੍ਹਾਂਨੇ ਵਾਰ-ਵਾਰ ਯੂਟਿਊਬ ਨਾਲ ਵੀ ਗੱਲਬਾਤ ਕੀਤਾ ਅਤੇ ਅੰਤ ਵਿੱਚ ਆਪਣੇ ਗਾਣੇ ਨੂੰ ਦੁਬਾਰਾ ਅਪਲੋਡ ਕਰਵਾਉਣ ਵਿੱਚ ਸਫਲ ਰਹੀ।

ਨਾ ਕਰੋ ਅਜਿਹਾ... ਟੁੱਟਦਾ ਹੈ ਹੌਸਲਾ... ਗੀਤ 'ਤੇ ਫੇਕ ਸਟ੍ਰਾਈਕ ਤੋਂ ਬਾਅਦ ਭਾਵੁਕ ਹੋਈ ਸਿੰਗਰ ਸੁਨੰਦਾ ਸ਼ਰਮਾ ਦੀ ਫੈਨਸ ਨੂੰ ਅਪੀਲ
Photo Credit: Instagram @sunanda_ss
kusum-chopra
| Updated On: 11 Jun 2026 12:46 PM IST
Share

“ਮੈਂ ਉਨ੍ਹਾਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੇਰੇ ਗੀਤਾਂ ‘ਤੇ ਸਟ੍ਰਾਈਕ ਮਾਰੀ ਹੈ। ਕੁੜੀਆਂ ਲਈ ਸਮਾਜ ਵਿੱਚ ਕੁਝ ਵੀ ਕਰਨਾ ਬਹੁਤ ਮੁਸ਼ਕਲ ਹੈ। ਅਸੀਂ ਇਹ ਆਜ਼ਾਦੀ ਬਹੁਤ ਮੁਸ਼ਕਲਾਂ ਤੋਂ ਬਾਅਦ ਪ੍ਰਾਪਤ ਕੀਤੀ ਹੈ, ਅਤੇ ਅੱਜ ਅਸੀਂ ਜੋ ਚਾਹੀਏ ਕਰਨ ਦੇ ਯੋਗ ਹਾਂ। ਮੇਰੇ ਨਾਲ ਅਜਿਹਾ ਨਾ ਕਰੋ। ਕੋਈ ਵੀ ਕੁੜੀ ਜੋ ਦਿਨ-ਰਾਤ ਸਖ਼ਤ ਮਿਹਨਤ ਕਰਕੇ ਆਪਣਾ ਕੰਮ ਕਰ ਰਹੀ ਹੈ, ਉਸਦੇ ਰਾਹ ਵਿੱਚ ਰੁਕਾਵਟਾਂ ਨਾ ਪਾਓ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਇਹ ਸਿਰਫ਼ ਇੱਕ ਕਲਾਕਾਰ ਨੂੰ ਹੀ ਨਹੀਂ, ਸਗੋਂ ਬਹੁਤ ਸਾਰੇ ਲੋਕਾਂ ਦਾ ਹੌਂਸਲਾ ਟੁੱਟਦਾ ਹੈ।”

ਇਹ ਸ਼ਬਦ ਪੰਜਾਬੀ ਮਿਊਜ਼ਿਕ ਇੰਟਸਟਰੀ ਦੀ ਫੇਮਸ ਸਿੰਗਰ ਸੁਨੰਦਾ ਸ਼ਰਮਾ ਨੇ ਕਹੇ ਸਨ। ਉਨ੍ਹਾਂ ਨੇ ਇਹ ਗੱਲਾਂ ਉਦੋਂ ਕਹੀਆਂ, ਜਦੋਂ ਉਨ੍ਹਾੰ ਦਾ ਗੀਤ “ਜੋਗੀ” ਦੇ ਯੂਟਿਊਬ ‘ਤੇ ਵਾਪਸ ਆ ਗਿਆ ਹੈ। ਗਾਇਕਾ ਸੁਨੰਦਾ ਸ਼ਰਮਾ ਯੂਟਿਊਬ ਤੋਂ ਗਾਣੇ ਨੂੰ ਹਟਾਏ ਜਾਣ ‘ਤੇ ਬਹੁਤ ਪਰੇਸ਼ਾਨ ਸੀ, ਅਤੇ ਜਦੋਂ ਇਸਨੂੰ ਦੁਬਾਰਾ ਅਪਲੋਡ ਕੀਤਾ ਗਿਆ, ਤਾਂ ਉਹ ਭਾਵੁਕ ਹੋ ਗਈ।

ਕੁੜੀਆਂ ਦਾ ਸਫ਼ਰ ਆਸਾਨ ਨਹੀਂ ਹੁੰਦਾ

ਸੁਨੰਦਾ ਨੇ ਕਿਹਾ ਕਿ ਕੁੜੀਆਂ ਨੂੰ ਆਪਣਾ ਕਰੀਅਰ ਚੁਣਨ ਅਤੇ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦੀ ਆਜ਼ਾਦੀ ਬਹੁਤ ਘੱਟ ਮਿਲਦੀ ਹੈ। ਇੱਕ ਕੁੜੀ ਸਮਾਜਿਕ ਪੱਧਰ ‘ਤੇ ਕਈ ਲੜਾਈਆਂ ਲੜਨ ਤੋਂ ਬਾਅਦ ਇਸ ਮੁਕਾਮ ‘ਤੇ ਪਹੁੰਚਦੀ ਹੈ। ਅਜਿਹੀ ਸਥਿਤੀ ਵਿੱਚ, ਉਸਦੀ ਸਫਲਤਾ ਤੋਂ ਈਰਖਾ ਕਰਨ ਵਾਲੇ ਲੋਕ ਹੀ ਉਨ੍ਹਾਂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ। ਗੀਤਾਂ ‘ਤੇ ਕਾਪੀਰਾਈਟ ਸਟ੍ਰਾਈਕ ਭੇਜਣ ਵਾਲਿਆਂ ਨੂੰ ਸਲਾਹ ਦਿੰਦੇ ਹੋਏ, ਸੁਨੰਦਾ ਨੇ ਕਿਹਾ ਕਿ ਸਖ਼ਤ ਮਿਹਨਤ ਨਾਲ ਆਪਣੇ ਪੈਰਾਂ ‘ਤੇ ਖੜ੍ਹੀਆਂ ਕੁੜੀਆਂ ਲਈ ਰੁਕਾਵਟਾਂ ਪੈਦਾ ਕਰਨ ਦੀ ਬਜਾਏ, ਉਨ੍ਹਾਂ ਲਈ ਰਸਤੇ ਖਾਲੀ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਉਹ ਆਪਣੀ ਕਲਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕਰ ਸਕਣ।

ਪੂਰੇ ਪਰਿਵਾਰ ਤੇ ਪੈਂਦਾ ਹੈ ਅਸਰ

ਗਾਇਕਾ ਨੇ ਦੱਸਿਆ ਕਿ ਜਦੋਂ ਇੱਕ ਔਰਤ ਕਲਾਕਾਰ ਦੇ ਕੰਮ ਨੂੰ ਇਸ ਤਰੀਕੇ ਨਾਲ ਗੈਰ-ਕਾਨੂੰਨੀ ਤੌਰ ‘ਤੇ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਇਹ ਸਿਰਫ਼ ਉਸ ਕਲਾਕਾਰ ਨੂੰ ਪ੍ਰਭਾਵਿਤ ਨਹੀਂ ਕਰਦਾ। ਇਹ ਉਸਦੀ ਪੂਰੀ ਟੀਮ, ਉਸਦੇ ਸਟਾਫ ਅਤੇ ਸਭ ਤੋਂ ਮਹੱਤਵਪੂਰਨ, ਉਸਦੇ ਮਾਪਿਆਂ ਅਤੇ ਪਰਿਵਾਰ ਤੇ ਵੀ ਅਸਰ ਪਾਉਂਦਾ ਹੈ, ਜੋ ਉਸਨੂੰ ਅੱਗੇ ਵਧਾਉਣ ਲਈ ਸਮਾਜ ਵਿਰੁੱਧ ਲੜ ਰਹੇ ਹਨ।

ਫੈਨਸ ਨੂੰ ਕੀਤੀ ਸਾਥ ਦੇਣ ਦੀ ਅਪੀਲ

ਵੀਡੀਓ ਦੇ ਅੰਤ ਵਿੱਚ, ਸੁਨੰਦਾ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂਦੇ ਲਈ ਖੜ੍ਹੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਵੁਕ ਹੁੰਦਿਆ ਕਿਹਾ, “ਅਸੀਂ ਵੀ ਕਿਸੇ ਦੀਆਂ ਭੈਣਾਂ ਅਤੇ ਧੀਆਂ ਹਾਂ।” ਉਨ੍ਹਾਂ ਨੇ ਫੈਨਸ ਨੂੰ ਅਪੀਲ ਕੀਤੀ ਕਿ ਕਿ ਹੁਣੇ ਯੂਟਿਊਬ ‘ਤੇ ਜਾਣ ਅਤੇ ਉਨ੍ਹਾਂ ਦਾ ਨਵਾਂ ਗੀਤ “ਜੋਗੀ” ਦੁਬਾਰਾ ਦੇਖਣ ਅਤੇ ਉਹਨਾਂ ਨੂੰ ਕਰਾਰਾ ਜਵਾਬ ਦੇਣ ਜਿਨ੍ਹਾਂ ਨੇ ਇਸਨੂੰ ਹੇਠਾਂ ਡੇਗਣ ਦੀ ਸਾਜ਼ਿਸ਼ ਰਚੀ ਸੀ।

ਯੂਟਿਊਬ ‘ਤੇ ਸੁੰਨਦਾ ਦਾ ਗੀਤ ਜੋਗੀ

ਸੁਨੰਦਾ ਸ਼ਰਮਾ ਦਾ ਗੀਤ, “ਜੋਗੀ”, 26 ਮਈ ਨੂੰ ਅਚਾਨਕ ਯੂਟਿਊਬ ਦੁਆਰਾ ਹਟਾ ਦਿੱਤਾ ਗਿਆ ਸੀ। ਇਸ ਕਾਰਵਾਈ ਤੋਂ ਬਾਅਦ, ਸੁਨੰਦਾ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ‘ਤੇ ਜਾ ਕੇ ਆਪਣੇ ਪ੍ਰਸ਼ੰਸਕਾਂ ਨਾਲ ਪੂਰੀ ਸੱਚਾਈ ਸਾਂਝੀ ਕੀਤੀ। ਸੁਨੰਦਾ ਸ਼ਰਮਾ ਨੇ ਪ੍ਰਸ਼ੰਸਕਾਂ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਵੀ ਕੋਈ ਵਪਾਰਕ ਸੌਦਾ ਕਰਦਾ ਹੈ ਤਾਂ ਸਾਰੇ ਕਾਗਜ਼ਾਤ ਪੂਰੇ ਕਰਨ ਤਾਂ ਜੋ ਕੋਈ ਉਨ੍ਹਾਂ ਨੂੰ ਰੋਕ ਨਾ ਸਕੇ। ਸੁਨੰਦਾ ਨੇ ਕਿਹਾ ਕਿ ਉਨ੍ਹਾਂ ਦਾ ਨਵਾਂ ਗੀਤ, “ਜੋਗੀ”, ਯੂਟਿਊਬ ਤੋਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਹੈ ਕਿ ਜੋਗੀ ਜਲਦੀ ਹੀ ਯੂਟਿਊਬ ‘ਤੇ ਉਪਲਬਧ ਹੋਵੇਗਾ।

ਪੁਰਾਣ ਪ੍ਰਮੋਟਰ ‘ਤੇ ਲਗਾਏ ਸਨ ਗੰਭੀਰ ਆਰੋਪ

ਜਦੋਂ ਸੁਨੰਦਾ ਸ਼ਰਮਾ ਦਾ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ, ਤਾਂ ਉਨ੍ਹਾਂਨੇ ਆਪਣੇ ਪੁਰਾਣੇ ਪ੍ਰਮੋਟਰ ‘ਤੇ ਗੰਭੀਰ ਦੋਸ਼ ਲਗਾਏ ਸਨ। ਸੁਨੰਦਾ ਸ਼ਰਮਾ ਨੇ ਕਿਹਾ ਕਿ ਸਮੇਂ ਦੇ ਨਾਲ, ਉਨ੍ਹਾਂਨੇ ਸਿੱਖਿਆ ਸੀ ਕਿ ਇੰਡਸਟਰੀ ਵਿੱਚ ਸਾਰਾ ਕੰਮ ਸਹੀ ਦਸਤਾਵੇਜ਼ਾਂ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂਨੇ “ਜੋਗੀ” ਗੀਤ ਨੂੰ ਪੂਰੇ ਐਗਰੀਮੈਂਟਸ ਨਾਲ ਰਿਲੀਜ਼ ਕੀਤਾ ਸੀ, ਪਰ ਗਾਣੇ ਦੇ ਲੇਖਕ, ਰਾਜਾ, ਜੋ ਕਿ ਉਨ੍ਹਾਂ ਦੇ ਪਿਛਲੇ ਪ੍ਰਮੋਟਰ ਸਨ, ਕੋਲ ਕੁਝ ਜਾਅਲੀ ਦਸਤਾਵੇਜ਼ ਸਨ। ਉਨ੍ਹਾਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ, ਉਨ੍ਹਾਂ ਨੇ ਯੂਟਿਊਬ ‘ਤੇ ਸ਼ਿਕਾਇਤ ਦਰਜ ਕਰਵਾਈ ਅਤੇ ਗਾਣੇ ਨੂੰ ਹੋਲਡ ਕਰਵਾ ਦਿੱਤਾ।

ਸੁਨੰਦਾ ਨੇ ਕਿਹਾ ਕਿ ਗਾਣਾ ਕਾਨੂੰਨੀ ਤੌਰ ‘ਤੇ ਬਹਾਲ ਕੀਤਾ ਜਾਵੇਗਾ, ਪਰ ਅਜਿਹੀਆਂ ਰੁਕਾਵਟਾਂ ਪੂਰੀ ਟੀਮ ਦਾ ਹੌਂਸਲਾ ਤੋੜ ਦਿੰਦੀਆਂ ਹਨ। ਖਾਸ ਤੌਰ ‘ਤੇ ਗਾਣਾ ਲਿੱਖਣ ਵਾਲੇ ਲੇਖਕ ਰਾਜਾ ਇਸ ਗੱਲ ਤੋਂ ਕਾਫੀ ਡਿਮੋਟਿਵੇਟ ਹੋ ਜਾਂਦੇ ਹਨ।

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......