‘ਸ਼ਰਾਬ ਪੀ ਕੇ ਗਾਣਾ ਗਾ ਰਹੇ ਹੋ…’ ਦਲੇਰ ਮਹਿੰਦੀ ‘ਤੇ ਭੜਕੇ ਉੱਤਰਾਖੰਡ ਦੇ ਮੰਤਰੀ, ਮੰਚ ‘ਤੇ ਹੀ ਲਗਾਈ ਫਟਕਾਰ

Updated On: 

20 Oct 2026 15:47 PM IST

Daler Mehndi: ਉੱਤਰਾਖੰਡ ਵਿੱਚ ਇੱਕ ਪ੍ਰੋਗਰਾਮ ਦੌਰਾਨ ਮਸ਼ਹੂਰ ਗਾਇਕ ਦਲੇਰ ਮਹਿੰਦੀ ਦਾ ਵੀਡੀਓ ਸਾਹਮਣੇ ਆਇਆ ਹੈ। ਮੰਚ 'ਤੇ ਮੰਤਰੀ ਅਤੇ ਨਰਿੰਦਰਨਗਰ ਦੇ ਵਿਧਾਇਕ ਸੁਬੋਧ ਉਨਿਆਲ ਵੀ ਨਜ਼ਰ ਆ ਰਹੇ ਹਨ। ਉਹ ਦਲੇਰ ਮਹਿੰਦੀ ਨੂੰ ਕਹਿੰਦੇ ਹਨ ਕਿ ਤੁਸੀਂ ਸ਼ਰਾਬ ਪੀ ਕੇ ਗਾਣਾ ਗਾ ਰਹੇ ਹੋ।

ਸ਼ਰਾਬ ਪੀ ਕੇ ਗਾਣਾ ਗਾ ਰਹੇ ਹੋ... ਦਲੇਰ ਮਹਿੰਦੀ ਤੇ ਭੜਕੇ ਉੱਤਰਾਖੰਡ ਦੇ ਮੰਤਰੀ, ਮੰਚ ਤੇ ਹੀ ਲਗਾਈ ਫਟਕਾਰ

ਦਲੇਰ ਮਹਿੰਦੀ 'ਤੇ ਭੜਕੇ ਉੱਤਰਾਖੰਡ ਦੇ ਮੰਤਰੀ

Daler Mehndi Video: ਮਸ਼ਹੂਰ ਗਾਇਕ ਦਲੇਰ ਮਹਿੰਦੀ ‘ਤੇ ਆਰੋਪ ਲੱਗੇ ਹਨ ਕਿ ਉਹ ਇੱਕ ਪ੍ਰੋਗਰਾਮ ਵਿੱਚ ਨਸ਼ੇ ਦੀ ਹਾਲਤ ਵਿੱਚ ਪਰਫਾਰਮ ਕਰ ਰਹੇ ਸਨ। ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਨਰਿੰਦਰਨਗਰ ਵਿੱਚ ਲੱਗੇ ਮਸ਼ਹੂਰ ਕੁੰਜਾਪੁਰੀ ਮੇਲੇ ਵਿੱਚ ਉਨ੍ਹਾਂ ਨੂੰ ਪਰਫਾਰਮ ਕਰਨ ਲਈ ਸੱਦਿਆ ਗਿਆ ਸੀ। ਪਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੈਬਨਿਟ ਮੰਤਰੀ ਅਤੇ ਨਰਿੰਦਰਨਗਰ ਦੇ ਵਿਧਾਇਕ ਸੁਬੋਧ ਉਨਿਆਲ ਮੰਚ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਦਲੇਰ ਮਹਿੰਦੀ ਨੂੰ ਜੰਮ ਕੇ ਫਟਕਾਰ ਲਗਾਈ।

ਦਰਅਸਲ, ਪ੍ਰੋਗਰਾਮ ਦੌਰਾਨ ਮੰਤਰੀ ਸੁਬੋਧ ਉਨਿਆਲ ਸਿੱਧੇ ਮੰਚ ‘ਤੇ ਦਲੇਰ ਮਹਿੰਦੀ ਕੋਲ ਗਏ ਅਤੇ ਉਨ੍ਹਾਂ ਨੂੰ ਜੰਮ ਕੇ ਫਟਕਾਰ ਲਗਾਈ। ਉਨ੍ਹਾਂ ਨੇ ਦਲੇਰ ਮਹਿੰਦੀ ਨੂੰ ਕਿਹਾ, ਤੁਸੀਂ ਸ਼ਰਾਬ ਪੀ ਕੇ ਇੱਥੇ ਗਾਣਾ ਗਾ ਰਹੇ ਹੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਸ਼ੇ ਦੀ ਹਾਲਤ ਵਿੱਚ ਇਸ ਤਰ੍ਹਾਂ ਗਾਣਾ ਗਾਉਣਾ ਸਹੀ ਨਹੀਂ ਹੈ। ਇਸ ਦੌਰਾਨ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸੁਬੋਧ ਉਨਿਆਲ ਮੰਚ ‘ਤੇ ਦਲੇਰ ਮਹਿੰਦੀ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ।

ਤੁਸੀਂ ਤਾਂ ਬੇਵਕੂਫ਼ ਬਣਾ ਰਹੇ ਹੋ

ਸੁਬੋਧ ਉਨਿਆਲ ਨੇ ਦਲੇਰ ਮਹਿੰਦੀ ਨੂੰ ਕਿਹਾ, ਇੰਨੇ ਪੈਸੇ ਦੇ ਕੇ ਅਸੀਂ ਤੁਹਾਨੂੰ ਇਸ ਲਈ ਬੁਲਾਇਆ ਸੀ ਕਿ ਸਾਡੇ ਲੋਕਾਂ ਦਾ ਮਨੋਰੰਜਨ ਹੋਵੇ, ਪਰ ਤੁਸੀਂ ਤਾਂ ਬੇਵਕੂਫ਼ ਬਣਾ ਰਹੇ ਹੋ।

ਉਨ੍ਹਾਂ ਨੇ ਨਵਰਾਤਰੀ ਦੇ ਪਵਿੱਤਰ ਮੌਕੇ ‘ਤੇ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਦੀ ਮਰਿਆਦਾ ਦਾ ਹਵਾਲਾ ਦਿੰਦਿਆਂ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਧਾਰਮਿਕ ਸਮਾਗਮ ਵਿੱਚ ਸ਼ਰਾਬ ਪੀ ਕੇ ਪਰਫਾਰਮ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ।

ਸੁਬੋਧ ਉਨਿਆਲ ਨੇ ਮੰਚ ‘ਤੇ ਹੀ ਦਲੇਰ ਮਹਿੰਦੀ ਨੂੰ ਫਟਕਾਰ ਲਗਾਉਂਦਿਆਂ ਇਹ ਵੀ ਕਿਹਾ ਕਿ ਇੱਥੇ ਲੋਕ ਤੁਹਾਨੂੰ ਲਾਈਵ ਸੁਣਨ ਲਈ ਆਏ ਹਨ। ਲੋਕ ਪਿੱਛੇ ਚੱਲ ਰਹੀ ਡਬਿੰਗ ਜਾਂ ਕਿਸੇ ਰਿਕਾਰਡ ਕੀਤੀ ਆਵਾਜ਼ ‘ਤੇ ਤੁਹਾਨੂੰ ਸਿਰਫ਼ ਐਕਟਿੰਗ ਕਰਦੇ ਦੇਖਣ ਲਈ ਨਹੀਂ ਆਏ ਹਨ।

ਇਸ ‘ਤੇ ਪ੍ਰੋਗਰਾਮ ਤੋਂ ਬਾਅਦ ਦਲੇਰ ਮਹਿੰਦੀ ਨੇ ਕਿਹਾ ਕਿ ਉਨ੍ਹਾਂ ਦੀ ਤਬੀਅਤ ਕੁਝ ਠੀਕ ਨਹੀਂ ਸੀ। ਉਹ ਲਾਈਵ ਗਾਉਣ ਦੀ ਹਾਲਤ ਵਿੱਚ ਨਹੀਂ ਸਨ। ਪ੍ਰੋਗਰਾਮ ਵਿੱਚ ਕੋਈ ਦਿੱਕਤ ਨਾ ਆਵੇ, ਇਸ ਲਈ ਹੀ ਉਨ੍ਹਾਂ ਨੇ ਰਿਕਾਰਡ ਕੀਤੀ ਆਵਾਜ਼ ਦਾ ਸਹਾਰਾ ਲਿਆ।

ਦੇਵਭੂਮੀ ਦੇ ਲੋਕਾਂ ਦਾ ਅਪਮਾਨ

ਸੁਬੋਧ ਉਨਿਆਲ ਵੱਲੋਂ ਕਿਹਾ ਗਿਆ ਕਿ ਇਹ ਇਤਿਹਾਸਕ ਮੇਲੇ ਦੇ ਨਾਲ-ਨਾਲ ਦੇਵਭੂਮੀ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਅਪਮਾਨ ਵੀ ਹੈ। ਹਾਲਾਂਕਿ, ਆਪਣਾ ਪੱਖ ਰੱਖਦਿਆਂ ਦਲੇਰ ਮਹਿੰਦੀ ਨੇ ਕਿਹਾ ਕਿ ਉਹ ਉੱਥੋਂ ਦੇ ਲੋਕਾਂ ਦਾ ਬਹੁਤ ਸਤਿਕਾਰ ਕਰਦੇ ਹਨ। ਫਿਲਹਾਲ, ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Source: TV9Hindi.com
Loading...
Unable to load recommendations.
Follow Us
Related Stories
ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ
ਅਗਲਾ ਨੰਬਰ ਕਿਸਦਾ? ਸਲਮਾਨ-ਸੈਫ ਤੋਂ ਬਾਅਦ ਹੁਣ ਟਾਈਗਰ ਸ਼ਰਾਫ ‘ਤੇ ਹਮਲਾ; AICWA ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
Tiger Shroff Shooter Arrested: 17, 18 ਅਤੇ 22 ਸਾਲ…ਟਾਈਗਰ ਸ਼ਰਾਫ ਤੇ ਗੋਲੀ ਚਲਾਉਣ ਵਾਲੇ Zen-Z ਸ਼ੂਟਰਾਂ ਦੀ ਪਛਾਣ, ਇੱਕ ਚਲਾਉਂਦਾ ਸੀ ਰੈਪੀਡੋ
ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬੀ ਕਲਾਕਾਰ ਆਏ ਪਰਿਵਾਰ ਦੇ ਸਮਰਥਨ ‘ਚ, ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦਾ ਟੂਰ ਕੀਤਾ ਰੱਦ
ਸਲਮਾਨ ਖਾਨ ਬਹਾਨਾ, ਟਾਈਗਰ ਕਿਉਂ ਨਿਸ਼ਾਨਾ? 14 ਸਾਲਾਂ ‘ਚ ਨਹੀਂ ਕੀਤੀ ਕੋਈ ਵੀ ਫਿਲਮ, ਲਾਰੈਂਸ ਨੇ ਕਿਉਂ ਜੋੜਿਆ ਕੁਨੈਕਸ਼ਨ
Tiger Shroff Firing: ਟਾਈਗਰ ਸ਼ਰਾਫ ‘ਤੇ ਮੁੰਬਈ ‘ਚ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ