Sidhu Moose Wala: ਆ ਗਿਆ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ, ਜਾਣੋਂ ਕੀ ਹੈ ‘ਡਾਇਲੇਮਾ’

Updated On: 

24 Jun 2024 18:21 PM IST

Sidhu Moose wala New Song DILEMMA Out: ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਡਾਇਲੇਮਾ' ਰਿਲੀਜ਼ ਹੋ ਗਿਆ ਹੈ। ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ 7ਵਾਂ ਗੀਤ ਹੈ ਜਿਸ ਨੂੰ Stefflon Don ਨਾਮ ਦੇ ਸ਼ੋਸਲ ਮੀਡੀਆ ਚੈਨਲ ਤੋਂ ਰਿਲੀਜ਼ ਹੋਵੇਹਾ। ਹੁਣ ਇਸ ਗੀਤ ਦੀ ਚਾਰੇ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ।

Sidhu Moose Wala: ਆ ਗਿਆ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ,  ਜਾਣੋਂ ਕੀ ਹੈ ਡਾਇਲੇਮਾ

ਸਿੱਧੂ ਮੂਸੇਵਾਲਾ ਦੀ ਪੁਰਾਣੀ ਤਸਵੀਰ.

Follow Us On
Sidhu Moose wala New Song DILEMMA Out: ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਡਾਇਲੇਮਾ’ ਰਿਲੀਜ਼ ਹੋ ਗਿਆ ਹੈ। ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ 7ਵਾਂ ਗੀਤ ਹੈ ਜਿਸ ਨੂੰ Stefflon Don ਨਾਮ ਦੇ ਸ਼ੋਸਲ ਮੀਡੀਆ ਚੈਨਲ ਤੋਂ ਰਿਲੀਜ਼ ਕੀਤਾ ਗਿਆ ਹੈ। ਹੁਣ ਇਸ ਗੀਤ ਦੀ ਚਾਰੇ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਕੁੱਝ ਦਿਨ ਪਹਿਲਾਂ ਬ੍ਰਿਟਿਸ਼ ਗਾਇਕਾ Stefflon Don ਨੇ ਆਪਣੇ ਯੂ ਟਿਊਬ ਪੇਜ਼ ਤੇ ਗੀਤ ਦਾ ਟਰੇਲਰ ਰਿਲੀਜ਼ ਕੀਤਾ ਸੀ। ਜਿਸ ਵਿੱਚ Stefflon Don ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਦਿਖਾਈ ਦੇ ਰਹੇ ਹਨ। ਇਸ ਗੀਤ ਦਾ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਬੇਸ਼ਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।

ਕੀ ਹੁੰਦਾ ਹੈ DILEMMA ?

DILEMMA ਪੰਜਾਬੀ ਅਰਥ ਦੁਬਿਧਾ ਹੁੰਦਾ ਹੈ। ਜਿਸ ਦਾ ਭਾਵ ਹੁੰਦਾ ਹੈ ਕਿ ਮਨੁੱਖ ਦਾ ਅਜਿਹੀ ਸਥਿਤੀ ਵਿੱਚ ਫਸਿਆ ਹੋਣਾ। ਜਿਸ ਵਿੱਚ ਉਸਦੇ ਸਾਹਮਣੇ 2 ਜਾਂ ਉਸ ਤੋਂ ਵੱਧ ਚੀਜ਼ਾਂ ਜਾਂ ਹਾਲਾਤ ਹੋਣ। ਜਿਨ੍ਹਾਂ ਵਿੱਚੋਂ ਉਸ ਨੂੰ ਕਿਸੇ ਇੱਕ ਨੂੰ ਚੁਣਨਾ ਪਵੇ। ਅਜਿਹੀ ਸਥਿਤੀ ਵਿੱਚ ਇਨਸਾਨ ਸੋਚਦਾ ਹੈ ਕਿ ਉਹ ਕਿਸ ਨੂੰ ਚੁਣੇ। ਕਿਉਂਕਿ ਉਹ ਇੱਕ ਤੋਂ ਜ਼ਿਆਦਾ ਚੀਜਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ। ਅਸਾਨ ਸ਼ਬਦਾਂ ਵਿੱਚ ਕਿਹਾ ਕਿਹਾ ਜਾ ਸਕਦਾ ਹੈ ਕਿ DILEMMA ਦਾ ਅਰਥ ਹੁੰਦਾ ਹੈ ਇੱਕ ਮੁਸ਼ਕਿਲ ਚੋਣ।

ਗੀਤ ਵਿੱਚ ਮੂਸੇਵਾਲਾ ਦਾ AI ਵਰਜ਼ਨ

ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। AI ਟਕਨੌਲੋਜੀ ਰਾਹੀਂ ਸਿੱਧੂ ਮੂਸੇਵਾਲਾ ਦੀ ਵੀਡੀਓ ਨੂੰ ਬਣਾਇਆ ਗਿਆ ਹੈ।
Related Stories
ਵਾਨਖੇੜੇ ਵਿਖੇ ਫਿਲਮੀ ਸਿਤਾਰਿਆਂ ਦਾ ਮੇਲਾ, ਆਪਣੇ ਪੁੱਤਰਾਂ ਨਾਲ ਮੈਸੀ ਨੂੰ ਮਿਲਣ ਪਹੁੰਚੀਆਂ ਕਰੀਨਾ ਕਪੂਰ ਅਤੇ ਸ਼ਿਲਪਾ ਸ਼ੈੱਟੀ
Dharmendra Prayer Meet: ਹੇਮਾ ਮਾਲਿਨੀ ਨੇ ਦਿੱਲੀ ਵਿੱਚ ਰੱਖੀ ਧਰਮਿੰਦਰ ਦੀ ਪ੍ਰੇਅਰ ਮੀਟ, ਧੀ ਈਸ਼ਾ ਦਿਓਲ ਹੋਈ ਭਾਵੁਕ, ਸੀਐਮ ਰੇਖਾ ਵੀ ਹੋਈ ਸ਼ਾਮਲ
ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
Border 2: 6 ਦਿਨਾਂ ਵਿੱਚ ਆ ਰਹੇ ਸੰਨੀ ਦਿਓਲ, ਦਿਲਜੀਤ ਦੌਸਾਂਝ ਸਮੇਤ ਨਾਲ ਹੋਣਗੇ ਇਹ ਦੋ ਫੌਜੀ
10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨ ਪਟਿਆਲਾ ‘ਚ ਹੰਗਮਾ, ਬੈਰਿਕੇਡ ਕਰ ਦੁਕਾਨਦਾਰਾਂ ਨੂੰ ਰੋਕਿਆ, ਜਾਣੋ ਕੀ ਹੈ ਮੌਜੂਦਾ ਸਥਿਤੀ?