Shah Rukh Khan King: ਫ਼ਿਲਮ ‘KING’ ਨੂੰ ਸੁਪਰਹਿੱਟ ਬਣਾਉਣ ਲਈ ਸ਼ਾਹਰੁਖ ਖ਼ਾਨ ਨੇ ਖੇਡਿਆ ਵੱਡਾ ਦਾਅ, ਬਾਕਸ ਆਫਿਸ ‘ਤੇ ਮਚੇਗੀ ਤਬਾਹੀ

Updated On: 

03 Feb 2026 18:36 PM IST

ਹਿੰਦੀ ਸਿਨੇਮਾ ਦੇ 'ਕਿੰਗ ਖਾਨ' ਯਾਨੀ ਸ਼ਾਹਰੁਖ ਖਾਨ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਰਾਜ ਕਰਨ ਲਈ ਤਿਆਰ ਹਨ। ਉਹਨਾਂ ਦੀ ਬਹੁ-ਕਰੋੜੀ ਫਿਲਮ 'ਕਿੰਗ' (King) 24 ਦਸੰਬਰ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।

Shah Rukh Khan King: ਫ਼ਿਲਮ KING ਨੂੰ ਸੁਪਰਹਿੱਟ ਬਣਾਉਣ ਲਈ ਸ਼ਾਹਰੁਖ ਖ਼ਾਨ ਨੇ ਖੇਡਿਆ ਵੱਡਾ ਦਾਅ, ਬਾਕਸ ਆਫਿਸ ਤੇ ਮਚੇਗੀ ਤਬਾਹੀ

ਸ਼ਾਹਰੁਖ ਖ਼ਾਨ ਦੀ ‘KING’ ਦਾ ਮਾਸਟਰ ਪਲਾਨ, ਬਾਕਸ ਆਫਿਸ ‘ਤੇ ਮਚੇਗੀ ਤਬਾਹੀ

ਹਿੰਦੀ ਸਿਨੇਮਾ ਦੇ ‘ਕਿੰਗ ਖਾਨ’ ਯਾਨੀ ਸ਼ਾਹਰੁਖ ਖਾਨ ਇੱਕ ਵਾਰ ਫਿਰ ਵੱਡੇ ਪਰਦੇ ‘ਤੇ ਰਾਜ ਕਰਨ ਲਈ ਤਿਆਰ ਹਨ। ਉਹਨਾਂ ਦੀ ਬਹੁ-ਕਰੋੜੀ ਫਿਲਮ ‘ਕਿੰਗ’ (King) 24 ਦਸੰਬਰ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ। ਲਗਭਗ ਤਿੰਨ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸ਼ਾਹਰੁਖ ਖਾਨ ਕ੍ਰਿਸਮਸ ਦੇ ਮੌਕੇ ‘ਤੇ ਵਾਪਸੀ ਕਰ ਰਹੇ ਹਨ।

ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਹੁਣ ਇਸ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਮਾਰਫਲਿਕਸ ਪਿਕਚਰਜ਼ ਦੇ ਨਾਲ ਹੁਣ ਯਸ਼ਰਾਜ ਫਿਲਮਜ਼ (YRF) ਵੀ ਇਸ ਪ੍ਰੋਜੈਕਟ ਦਾ ਹਿੱਸਾ ਬਣ ਗਿਆ ਹੈ।

ਯਸ਼ਰਾਜ ਫਿਲਮਜ਼ ਸੰਭਾਲੇਗਾ ਵਿਦੇਸ਼ੀ ਰਿਲੀਜ਼ ਦੀ ਜ਼ਿੰਮੇਵਾਰੀ

ਮੰਗਲਵਾਰ ਨੂੰ ਯਸ਼ਰਾਜ ਫਿਲਮਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਸ ਵੱਡੀ ਸਾਂਝੇਦਾਰੀ ਦਾ ਐਲਾਨ ਕੀਤਾ। ਵਾਈ.ਆਰ.ਐਫ. ਨੇ ਦੱਸਿਆ ਕਿ ਉਹ ਫਿਲਮ ‘ਕਿੰਗ’ ਦੀ ਅੰਤਰਰਾਸ਼ਟਰੀ (ਓਵਰਸੀਜ਼) ਰਿਲੀਜ਼ ਦੀ ਕਮਾਨ ਸੰਭਾਲਣਗੇ। ਪੋਸਟ ਵਿੱਚ ਲਿਖਿਆ ਗਿਆ, “ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਮਾਰਫਲਿਕਸ ਪਿਕਚਰਜ਼ ਨੇ ‘ਕਿੰਗ’ ਨੂੰ 24 ਦਸੰਬਰ 2026 ਨੂੰ ਅੰਤਰਰਾਸ਼ਟਰੀ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਲਈ ਯਸ਼ਰਾਜ ਫਿਲਮਜ਼ ਨਾਲ ਹੱਥ ਮਿਲਾਇਆ ਹੈ।” ਇਸ ਭਾਈਵਾਲੀ ਤੋਂ ਸਪੱਸ਼ਟ ਹੈ ਕਿ ਸ਼ਾਹਰੁਖ ਖਾਨ ਦੀ ਇਹ ਫਿਲਮ ਦੁਨੀਆ ਭਰ ਵਿੱਚ ਬਹੁਤ ਵੱਡੇ ਪੱਧਰ ‘ਤੇ ਰਿਲੀਜ਼ ਕੀਤੀ ਜਾਵੇਗੀ।

ਵਿਦੇਸ਼ਾਂ ਵਿੱਚ ਸ਼ਾਹਰੁਖ ਦਾ ਦਬਦਬਾ

ਸ਼ਾਹਰੁਖ ਖਾਨ ਬਾਲੀਵੁੱਡ ਦੇ ਉਹਨਾਂ ਸਿਤਾਰਿਆਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਫੈਨ ਫਾਲੋਇੰਗ ਭਾਰਤ ਦੇ ਮੁਕਾਬਲੇ ਵਿਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਹੈ। ਉਹਨਾਂ ਦੀਆਂ ਫਿਲਮਾਂ ਓਵਰਸੀਜ਼ ਮਾਰਕੀਟ ਵਿੱਚ ਰਿਕਾਰਡ ਤੋੜ ਕਮਾਈ ਕਰਦੀਆਂ ਹਨ। ‘ਕਿੰਗ’ ਸ਼ਾਹਰੁਖ ਦੇ ਕਰੀਅਰ ਦੀ ਇੱਕ ਅਹਿਮ ਫਿਲਮ ਮੰਨੀ ਜਾ ਰਹੀ ਹੈ, ਇਸ ਲਈ ਉਹ ਖੁਦ ਹਰ ਪਹਿਲੂ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ।

ਵਿਦੇਸ਼ੀ ਕਮਾਈ ਨੂੰ ਮੁੱਖ ਰੱਖਦਿਆਂ ਹੀ ਇਹ ਜ਼ਿੰਮੇਵਾਰੀ ਆਦਿਤਿਆ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਨੂੰ ਦਿੱਤੀ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਰਣਨੀਤੀ ਨਾਲ ਫਿਲਮ ਦਾ 1000 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ।

ਸੁਹਾਨਾ ਖਾਨ ਦਾ ਵੱਡਾ ਡੈਬਿਊ ਅਤੇ 350 ਕਰੋੜ ਦਾ ਬਜਟ

ਸ਼ਾਹਰੁਖ ਖਾਨ ਆਖਰੀ ਵਾਰ 2023 ਵਿੱਚ ਫਿਲਮ ‘ਡੰਕੀ’ ਵਿੱਚ ਨਜ਼ਰ ਆਏ ਸਨ। ਉਸੇ ਸਾਲ ਉਹਨਾਂ ਨੇ ‘ਪਠਾਨ’ ਅਤੇ ‘ਜਵਾਨ’ ਵਰਗੀਆਂ ਬਲਾਕਬਸਟਰ ਫਿਲਮਾਂ ਦਿੱਤੀਆਂ ਸਨ। ਹੁਣ ਲੰਬੇ ਸਮੇਂ ਬਾਅਦ ਉਹ ਪਰਦੇ ‘ਤੇ ਦਿਖਾਈ ਦੇਣਗੇ। ਫਿਲਮ ‘ਕਿੰਗ’ ਦਾ ਬਜਟ ਲਗਭਗ 350 ਕਰੋੜ ਰੁਪਏ ਦੱਸਿਆ ਜਾ ਰਹੀ ਹੈ।

ਇਸ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਇਸ ਰਾਹੀਂ ਵੱਡੇ ਪਰਦੇ ‘ਤੇ ਆਪਣਾ ਡੈਬਿਊ ਕਰਨ ਜਾ ਰਹੀ ਹੈ। ਹਾਲਾਂਕਿ ਸੁਹਾਨਾ ਪਹਿਲਾਂ ਹੀ OTT ਪਲੇਟਫਾਰਮ ‘ਤੇ ਆਪਣੀ ਸ਼ੁਰੂਆਤ ਕਰ ਚੁੱਕੀ ਹੈ, ਪਰ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਸਿਨੇਮਾਘਰਾਂ ਵਿੱਚ ਡੈਬਿਊ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਐਕਸ਼ਨ-ਪੈਕਡ ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ।

Follow Us
Related Stories
ਡੇਰੇ ਚਿੱਟੇ ਤੋਂ ਵੀ ਖ਼ਤਰਨਾਕ, ਕਰਦੇ ਹਨ ਮਾਈਂਡਵਾਸ਼, ਪੰਜਾਬੀ ਸਿੰਗਰ ਜੱਸੀ ਬੋਲੇ – ਕਰੋੜਾਂ ਮਿਲਣ ਤਾਂ ਵੀ ਕਬਰਾਂ-ਮਜਾਰਾਂ ‘ਤੇ ਨਹੀਂ ਗਾਵਾਂਗਾ
Vijay And Rashmika: 72 ਘੰਟਿਆਂ ਵਿੱਚ 300 ਮਿਲੀਅਨ ਵਿਊਜ਼… ਇੰਟਰਨੈੱਟ ਤੇ ਛਾਇਆ ਵਿਜੇ-ਰਸ਼ਮੀਕਾ ਦਾ ਵੇਡਿੰਗ ਕੈਂਪੇਨ ਵੀਡੀਓ
ਗਾਇਕਾ ਸ਼੍ਰੇਆ ਘੋਸ਼ਾਲ ਨੇ ਪੰਜਾਬੀ ਗੀਤਾਂ ਦਾ ਉਡਾਇਆ ਮਜ਼ਾਕ: ਕਿਹਾ – ਉਨ੍ਹਾਂ ਕੋਲ ਸਿਰਫ਼ ਕਾਰਾਂ-ਬੰਗਲੇ ਤੇ ਕੁੜੀਆਂ, ਦਿਖਾਵਾ ਜ਼ਿਆਦਾ
ਰਿਹਾਨਾ ਦੇ ਘਰ ‘ਤੇ ਫਾਈਰਿੰਗ; ਟੇਸਲਾ ਕਾਰ ਵਿੱਚ ਬੈਠੀ ਔਰਤ ਨੇ ਚਲਾਈਆਂ 10 ਗੋਲੀਆਂ, ਅੰਦਰ ਸੀ ਸਿੰਗਰ
Badshah Controversy: ਟਟਿਹਰੀ ਗੀਤ ‘ਤੇ ਵਧਿਆ ਵਿਵਾਦ, ਮਹਿਲਾ ਕਮਿਸ਼ਨ ਵੱਲੋਂ ਸੰਮਨ ਮਿਲਣ ਤੋਂ ਬਾਅਦ ਬਾਦਸ਼ਾਹ ਨੇ ਮੰਗੀ ਮਾਫ਼ੀ, ਕਿਹਾ- ‘ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ’
Badshah New Song Controversy: ਨਵੇਂ ਗੀਤ ਨੇ ਵਧਾਈ ਬਾਦਸ਼ਾਹ ਦੀ ਮੁਸ਼ਕਲ,ਹਰਿਆਣਾ ਮਹਿਲਾ ਕਮਿਸ਼ਨ ਨੇ ਭੇਜਿਆ ਸਮਨ