Badshah Controversy: ਟਟਿਹਰੀ ਗੀਤ ‘ਤੇ ਵਧਿਆ ਵਿਵਾਦ, ਮਹਿਲਾ ਕਮਿਸ਼ਨ ਵੱਲੋਂ ਸੰਮਨ ਮਿਲਣ ਤੋਂ ਬਾਅਦ ਬਾਦਸ਼ਾਹ ਨੇ ਮੰਗੀ ਮਾਫ਼ੀ, ਕਿਹਾ- ‘ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ’

Published: 

07 Mar 2026 22:02 PM IST

Badshah Controversy: ਮਸ਼ਹੂਰ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਇਨੀਂ ਦਿਨੀਂ ਆਪਣੇ ਗੀਤਾਂ ਕਾਰਨ ਨਹੀਂ, ਸਗੋਂ ਇੱਕ ਗੰਭੀਰ ਵਿਵਾਦ ਕਾਰਨ ਸੁਰਖੀਆਂ ਵਿੱਚ ਹਨ। ਉਨ੍ਹਾਂ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਹਰਿਆਣਵੀ ਫੋਕ ਗੀਤ 'ਟਟਿਹਰੀ' ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਿੰਗਰ ਨੂੰ ਸੰਮਨ ਜਾਰੀ ਕੀਤਾ ਹੈ।

Badshah Controversy: ਟਟਿਹਰੀ ਗੀਤ ਤੇ ਵਧਿਆ ਵਿਵਾਦ,  ਮਹਿਲਾ ਕਮਿਸ਼ਨ ਵੱਲੋਂ ਸੰਮਨ ਮਿਲਣ ਤੋਂ ਬਾਅਦ ਬਾਦਸ਼ਾਹ ਨੇ ਮੰਗੀ ਮਾਫ਼ੀ, ਕਿਹਾ- ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ

ਟਟਿਹਰੀ ਗੀਤ ਵਿਵਾਦ: ਮਹਿਲਾ ਕਮਿਸ਼ਨ ਦੇ ਸੰਮਨ ਮਗਰੋਂ ਬਾਦਸ਼ਾਹ ਨੇ ਮੰਗੀ ਮਾਫ਼ੀ

ਮਸ਼ਹੂਰ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਇਨੀਂ ਦਿਨੀਂ ਆਪਣੇ ਗੀਤਾਂ ਕਾਰਨ ਨਹੀਂ, ਸਗੋਂ ਇੱਕ ਗੰਭੀਰ ਵਿਵਾਦ ਕਾਰਨ ਸੁਰਖੀਆਂ ਵਿੱਚ ਹਨ। ਉਨ੍ਹਾਂ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਹਰਿਆਣਵੀ ਫੋਕ ਗੀਤ ‘ਟਟਿਹਰੀ’ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਿੰਗਰ ਨੂੰ ਸੰਮਨ ਜਾਰੀ ਕੀਤਾ ਹੈ। ਇਸ ਗੀਤ ਦੇ ਬੋਲਾਂ ਅਤੇ ਵੀਡੀਓ ਫਿਲਮਾਂਕਣ ‘ਤੇ ਲੋਕਾਂ ਨੇ ਡੂੰਘੀ ਆਪੱਤੀ ਜਤਾਈ ਹੈ, ਜਿਸ ਤੋਂ ਬਾਅਦ ਹੁਣ ਬਾਦਸ਼ਾਹ ਨੇ ਖੁਦ ਵੀਡੀਓ ਜਾਰੀ ਕਰਕੇ ਲੋਕਾਂ ਤੋਂ ਮਾਫ਼ੀ ਮੰਗੀ ਹੈ।

1 ਮਾਰਚ ਨੂੰ ਰਿਲੀਜ਼ ਹੋਇਆ ਇਹ ਗੀਤ ਰਿਲੀਜ਼ ਹੁੰਦੇ ਹੀ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਸੀ। ਪਾਣੀਪਤ ਦੀ ‘ਨਾਰੀ ਤੂ ਨਾਰਾਇਣੀ’ ਸੰਸਥਾ ਦੀ ਪ੍ਰਧਾਨ ਸਵਿਤਾ ਆਰੀਆ ਅਤੇ ‘ਸ਼ਿਵ ਆਰਤੀ ਫਾਊਂਡੇਸ਼ਨ’ ਦੇ ਮੁਖੀ ਸ਼ਿਵ ਕੁਮਾਰ ਦੀ ਸ਼ਿਕਾਇਤ ‘ਤੇ ਮਹਿਲਾ ਕਮਿਸ਼ਨ ਨੇ ਇਹ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਰੋਹਤਕ ਦੇ ਐਡਵੋਕੇਟ ਰਾਜ ਨਾਰਾਇਣ ਪੰਘਾਲ ਨੇ ਵੀ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਭੇਜੀ ਹੈ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਗੀਤ ਵਿੱਚ ਔਰਤਾਂ ਅਤੇ ਬੱਚਿਆਂ ਪ੍ਰਤੀ ਅਸ਼ਲੀਲ ਅਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ।

ਵੀਡੀਓ ਜਾਰੀ ਕਰਕੇ ਮੰਗੀ ਮਾਫ਼ੀ

ਵਿਵਾਦ ਨੂੰ ਵਧਦਾ ਦੇਖ ਬਾਦਸ਼ਾਹ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਉਨ੍ਹਾਂ ਕਿਹਾ, “ਮੈਂ ਹਾਂ ਬਾਦਸ਼ਾਹ, ਮੇਰਾ ਨਵਾਂ ਗੀਤ ‘ਟਟਿਹਰੀ’ ਰਿਲੀਜ਼ ਹੋਇਆ ਹੈ। ਮੈਂ ਦੇਖ ਰਿਹਾ ਹਾਂ ਕਿ ਇਸਦੇ ਲਿਰਿਕਸ ਅਤੇ ਵਿਜ਼ੂਅਲ ਰਿਪ੍ਰੈਜ਼ੈਂਟੇਸ਼ਨ ਕਾਰਨ ਕਈ ਲੋਕਾਂ, ਖਾਸ ਕਰਕੇ ਮੇਰੇ ਆਪਣੇ ਹਰਿਆਣਾ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ। ਮੈਂ ਖੁਦ ਹਰਿਆਣਾ ਤੋਂ ਹਾਂ ਅਤੇ ਜੋ ਲੋਕ ਮੈਨੂੰ ਜਾਣਦੇ ਹਨ, ਉਹ ਜਾਣਦੇ ਹਨ ਕਿ ਮੇਰੀ ਬੋਲੀ, ਖਾਣ-ਪੀਣ ਅਤੇ ਪਛਾਣ ਹਰਿਆਣਾ ਤੋਂ ਹੈ। ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ ਕਿ ਮੈਂ ਹਰਿਆਣਾ ਦੇ ਕਿਸੇ ਬੱਚੇ ਜਾਂ ਮਹਿਲਾ ਬਾਰੇ ਕੋਈ ਗ਼ਲਤ ਗੱਲ ਕਰਾਂ।”

ਲਿਰਿਕਸ ‘ਤੇ ਦਿੱਤੀ ਸਫਾਈ

ਬਾਦਸ਼ਾਹ ਨੇ ਗੀਤ ਦੇ ਵਿਵਾਦਿਤ ਹਿੱਸੇ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ‘ਹਿਪ-ਹੌਪ’ ਸ਼ੈਲੀ ਨਾਲ ਜੁੜੇ ਹੋਏ ਹਨ, ਜਿੱਥੇ ਲਿਰਿਕਸ ਅਕਸਰ ਆਪਣੇ ਮੁਕਾਬਲੇਬਾਜ਼ਾਂ ਨੂੰ ਨੀਵਾਂ ਦਿਖਾਉਣ ਲਈ ਲਿਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸ਼ਬਦ ਕਦੇ ਵੀ ਕਿਸੇ ਬੱਚੇ ਜਾਂ ਔਰਤ ਲਈ ਨਹੀਂ ਸਨ ਅਤੇ ਨਾ ਹੀ ਉਹ ਕਦੇ ਅਜਿਹਾ ਕਰਨਗੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, “ਜੇਕਰ ਗੀਤ ਦੇ ਉਸ ਹਿੱਸੇ ਨਾਲ ਕਿਸੇ ਨੂੰ ਵੀ ਦੁੱਖ ਪਹੁੰਚਿਆ ਹੈ ਤਾਂ ਮੈਂ ਤਹਿ ਦਿਲੋਂ ਮੁਆਫ਼ੀ ਮੰਗਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਹਰਿਆਣਾ ਦਾ ਪੁੱਤਰ ਮੰਨ ਕੇ ਮੁਆਫ਼ ਕਰ ਦਿਓਗੇ।”

ਕੀ ਸੀ ਵਿਵਾਦਿਤ ਲਾਈਨ?

ਸ਼ਿਕਾਇਤ ਵਿੱਚ ਗੀਤ ਦੀ ਲਾਈਨ “ਆਇਆ ਬਾਦਸ਼ਾਹ ਡੋਲੀ ਚੜ੍ਹਾਉਣੇ, ਇਨ ਸਬ ਕੀ ਘੋੜੀ ਬਨਾਨੇ” ‘ਤੇ ਮੁੱਖ ਤੌਰ ‘ਤੇ ਇਤਰਾਜ਼ ਉਠਾਇਆ ਗਿਆ ਸੀ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਗੀਤ ਵਿੱਚ ਵਰਤੀ ਗਈ ਸ਼ਬਦਾਵਲੀ ਸੱਭਿਅਕ ਸਮਾਜ ਲਈ ਢੁਕਵੀਂ ਨਹੀਂ ਹੈ ਅਤੇ ਇਹ ਮਹਿਲਾਵਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹੈ। ਫਿਲਹਾਲ ਪੁਲਿਸ ਅਤੇ ਕਮਿਸ਼ਨ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

Follow Us