ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਮੁੰਬਈ ਤੋਂ ਯੂਪੀ ਤੱਕ ਹੋ ਰਹੀ ਰੇਡ

ED Raid on Shilpa Shetty Raj Kundra House: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੋਰਨੋਗ੍ਰਾਫੀ ਮਾਮਲੇ 'ਚ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਘਰ, ਦਫਤਰ ਅਤੇ ਕਰੀਬੀ ਦੋਸਤਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਮਾਮਲਾ ਅਸ਼ਲੀਲ ਸਮੱਗਰੀ ਦੇ ਪ੍ਰੋਡੇਕਸ਼ਨ ਅਤੇ ਡਿਸਟ੍ਰੀਬਿਊਸ਼ਨ ਨਾਲ ਸਬੰਧਤ ਹੈ।

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਮੁੰਬਈ ਤੋਂ ਯੂਪੀ ਤੱਕ ਹੋ ਰਹੀ ਰੇਡ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਮੁੰਬਈ ਤੋਂ ਯੂਪੀ ਤੱਕ ਰੇਡ
Follow Us
tv9-punjabi
| Updated On: 29 Nov 2024 11:59 AM

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਨਿਰਮਾਤਾ ਰਾਜ ਕੁੰਦਰਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਸਾਂਤਾ ਕਰੂਜ਼ ਸਥਿਤ ਅਭਿਨੇਤਰੀ ਦੇ ਘਰ ‘ਤੇ ਕੀਤੀ ਗਈ। ਈਡੀ ਦੇ ਅਧਿਕਾਰੀ 29 ਨਵੰਬਰ ਨੂੰ ਸਵੇਰੇ 6 ਵਜੇ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੇ। ਇਹ ਛਾਪੇਮਾਰੀ ਪੋਰਨੋਗ੍ਰਾਫੀ ਮਾਮਲੇ ਵਿੱਚ ਕੀਤੀ ਗਈ ਹੈ। ਹਾਲਾਂਕਿ, ਸਿਰਫ ਰਾਜ ਕੁੰਦਰਾ ਹੀ ਨਹੀਂ ਬਲਕਿ ਪੋਰਨੋਗ੍ਰਾਫੀ ਮਾਮਲੇ ਨਾਲ ਜੁੜੇ ਕਈ ਲੋਕਾਂ ‘ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਇਸੇ ਮਾਮਲੇ ‘ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਸਾਲ 2021 ‘ਚ ਰਾਜ ਕੁੰਦਰਾ ‘ਤੇ ਕਥਿਤ ਤੌਰ ‘ਤੇ ਪੋਰਨੋਗ੍ਰਾਫੀ ਮਾਮਲੇ ‘ਚ ਸ਼ਾਮਲ ਹੋਣ ਦਾ ਆਰੋਪ ਲੱਗਾ ਸੀ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਾਜ ਕੁੰਦਰਾ 2 ਮਹੀਨੇ ਤੱਕ ਸਲਾਖਾਂ ਪਿੱਛੇ ਰਹੇ ਅਤੇ ਆਖਰਕਾਰ ਸਤੰਬਰ 2021 ਤੋਂ ਜ਼ਮਾਨਤ ‘ਤੇ ਬਾਹਰ ਹਨ। ਈਡੀ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ ਦੇ ਘਰ ਦੇ ਨਾਲ-ਨਾਲ ਉਨ੍ਹਾੰ ਦੇ ਦਫ਼ਤਰ ਅਤੇ ਉਨ੍ਹਾਂ ਦੇ ਸਾਥੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

ਪੋਰਨੋਗ੍ਰਾਫੀ ਨਾਲ ਜੁੜਿਆ ਹੈ ਮਾਮਲਾ

ਰਾਜ ਕੁੰਦਰਾ ਦੇ ਘਰ ਛਾਪੇਮਾਰੀ ਦਾ ਕਾਰਨ ਪੋਰਨੋਗ੍ਰਾਫੀ ਦਾ ਸਰਕੁਲੇਸ਼ਨ ਹੈ। ਈਡੀ ਦੀ ਇਹ ਮਨੀ ਲਾਂਡਰਿੰਗ ਜਾਂਚ ਮੋਬਾਈਲ ਐਪਸ ਰਾਹੀਂ ਅਸ਼ਲੀਲ ਸਮੱਗਰੀ ਦੇ ਉਤਪਾਦਨ ਅਤੇ ਵੰਡ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਵੀ ਰਾਜ ਕੁੰਦਰਾ ਈਡੀ ਦੇ ਸ਼ਿਕੰਜੇ ਵਿੱਚ ਫਸ ਚੁੱਕੇ ਹਨ।

15 ਥਾਵਾਂ ‘ਤੇ ਹੋ ਰਹੀ ਹੈ ਛਾਪੇਮਾਰੀ

ਮੁੰਬਈ ਦੇ ਨਾਲ-ਨਾਲ ਉੱਤਰ ਪ੍ਰਦੇਸ਼ ‘ਚ ਕਰੀਬ 15 ਥਾਵਾਂ ‘ਤੇ ਤਲਾਸ਼ੀ ਜਾਰੀ ਹੈ। ਮੋਬਾਈਲ ਐਪਸ ਤੋਂ ਇਲਾਵਾ, ਹੋਰ ਮਾਧਿਅਮਾਂ ਦੀ ਵੀ ਖੋਜ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਰਾਜ ਕੁੰਦਰਾ ਈਡੀ ਦੇ ਚੁੰਗਲ ਵਿੱਚ ਫਸ ਚੁੱਕੇ ਹਨ। ਪੋਰਨੋਗ੍ਰਾਫੀ ਤੋਂ ਇਲਾਵਾ ਰਾਜ ਕੁੰਦਰਾ ਇਸ ਸਮੇਂ ਅਜੇ ਭਾਰਦਵਾਜ ਨਾਲ ਜੁੜੇ ਬਿਟਕੁਆਇਨ ਧੋਖਾਧੜੀ ਮਾਮਲੇ ਵਿੱਚ ਵੀ ਆਰੋਪੀ ਹਨ। ਜਿਸ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਇੱਕ ਵੱਖਰੀ ਮਨੀ ਲਾਂਡਰਿੰਗ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾਸ਼ਿਲਪਾ ਸ਼ੈੱਟੀ ਦੀ ਜੁਹੂ ਸਥਿਤ ਪ੍ਰਾਪਰਟੀ ਨਾਲ ਜੁੜੇ ਨਾਜਾਇਜ ਧਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ...
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ...
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ...
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ...
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?...
ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਦੇਵੇਂਦਰ ਫੜਨਵੀਸ, ਚੁੱਕੀ ਅਹੁਦੇ ਦੀ ਸਹੁੰ
ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਦੇਵੇਂਦਰ ਫੜਨਵੀਸ, ਚੁੱਕੀ ਅਹੁਦੇ ਦੀ ਸਹੁੰ...
ਸ੍ਰੀ ਕੇਸਗੜ੍ਹ ਸਾਹਿਬ ਚ ਅੱਜ ਸੁਖਬੀਰ ਬਾਦਲ ਨੇ ਕੀਤੀ ਸੇਵਾ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ
ਸ੍ਰੀ ਕੇਸਗੜ੍ਹ ਸਾਹਿਬ ਚ ਅੱਜ ਸੁਖਬੀਰ ਬਾਦਲ ਨੇ ਕੀਤੀ ਸੇਵਾ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ...
ਸੁਖਬੀਰ ਬਾਦਲ ਤੇ ਹਮਲੇ ਦੀ ਸੀਐਮ ਮਾਨ ਨੇ ਕੀਤੀ ਨਿੰਦਾ,ਕਿਹਾ- ਪੰਜਾਬ ਪੁਲਿਸ ਦੀ ਮੁਸਤੈਦੀ ਨਾਲ ਟਲਿਆ ਹਮਲਾ
ਸੁਖਬੀਰ ਬਾਦਲ ਤੇ ਹਮਲੇ ਦੀ ਸੀਐਮ ਮਾਨ ਨੇ ਕੀਤੀ ਨਿੰਦਾ,ਕਿਹਾ- ਪੰਜਾਬ ਪੁਲਿਸ ਦੀ ਮੁਸਤੈਦੀ ਨਾਲ ਟਲਿਆ ਹਮਲਾ...
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ...