Bollywood News : ਦਰਸ਼ਕਾਂ ਨੂੰ ਪਸੰਦ ਨਹੀਂ ਆਈ ‘ਸ਼ਹਿਜ਼ਾਦਾ’, ਚਾਰ ਦਿਨਾਂ ਦੀ ਕਮਾਈ ਸਿਰਫ 22.8 ਕਰੋੜ
Bollywood News : ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਨਹੀਂ ਖਿੱਚ ਸਕੀ। ਰਿਲੀਜ਼ ਦੇ ਪਹਿਲੇ ਹੀ ਹਫਤੇ 'ਚ ਫਿਲਮ ਨੇ ਕਾਰਤਿਕ ਆਰੀਅਨ ਸਮੇਤ ਪੂਰੀ ਫਿਲਮ ਦੀਆਂ ਉਮੀਦਾਂ ਨੂੰ ਤੋੜ ਦਿੱਤਾ ਹੈ।
ਦਰਸ਼ਕਾਂ ਨੂੰ ਪਸੰਦ ਨਹੀਂ ਆਈ ‘ਸ਼ਹਿਜ਼ਾਦਾ’। ‘Shehzada’ flop on box office
ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ (Kartik Aryan Film Shahzada) ਦਰਸ਼ਕਾਂ ਨੂੰ ਲੁਭਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਹਾਲਾਂਕਿ, ਸ਼ਹਿਜ਼ਾਦਾ ਦੀ ਰਿਲੀਜ ਪਹਿਲਾਂ ਇੱਕ ਹਫ਼ਤੇ ਲਈ ਟਾਲ ਦਿੱਤੀ ਗਈ ਸੀ। ਇਹ ਫਿਲਮ 10 ਫਰਵਰੀ ਦੀ ਬਜਾਏ 17 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਪਰ ਫਿਰ ਵੀ ਪਠਾਨ ਦੇ ਸਾਹਮਣੇ ‘ਸ਼ਹਿਜ਼ਾਦਾ’ ਦੀ ਚਮਕ ਫਿੱਕੀ ਪੈ ਗਈ। ਪਠਾਨ ਅਜੇ ਵੀ ਸਿਨੇਮਾ ਹਾਲ ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਸ ਨੇ ਕਮਾਈ ਦੇ ਮਾਮਲੇ ‘ਚ ਸਾਰੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ।


