Shehnaaz Gill: ਸ਼ਹਿਨਾਜ਼ ਗਿੱਲ ਦਾ ਖੁਲਾਸਾ, ਮੁਫ਼ਤ ‘ਚ ਕੰਮ ਕੀਤਾ, ਫਿਰ ਵੀ ਨਹੀਂ ਮਿਲਿਆ ਸਨਮਾਨ

Published: 

29 Jul 2026 16:40 PM IST

Shehnaaz Gill: ਸ਼ਹਿਨਾਜ਼ ਗਿੱਲ ਅੱਜ ਆਪਣੀ ਮਿਹਨਤ ਦੇ ਦਮ 'ਤੇ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ। ਪਰ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਕਿੰਨੀ ਸਖ਼ਤ ਮਿਹਨਤ ਕਰਨੀ ਪਈ। ਸ਼ਹਿਨਾਜ਼ ਦੇ ਮੁਤਾਬਕ, ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੇ ਬਿਨਾਂ ਕਿਸੇ ਫੀਸ ਦੇ ਵੀ ਕੰਮ ਕੀਤਾ ਸੀ।

Shehnaaz Gill: ਸ਼ਹਿਨਾਜ਼ ਗਿੱਲ ਦਾ ਖੁਲਾਸਾ, ਮੁਫ਼ਤ ਚ ਕੰਮ ਕੀਤਾ, ਫਿਰ ਵੀ ਨਹੀਂ ਮਿਲਿਆ ਸਨਮਾਨ

ਪੈਸਾ ਤੁਹਾਨੂੰ ਸਨਮਾਨ ਦਿਵਾਉਂਦਾ ਹੈ

Shehnaaz Gill: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਅੱਜ ਸ਼ਹਿਨਾਜ਼ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ। ਬਿੱਗ ਬੌਸ 13 ਵਿੱਚ ਆਪਣੇ ਮਜ਼ਾਕੀਆ ਅਤੇ ਚੁਲਬੁਲੇ ਅੰਦਾਜ਼ ਨਾਲ ਉਨ੍ਹਾਂ ਨੇ ਕਾਫ਼ੀ ਲੋਕਪ੍ਰਿਯਤਾ ਹਾਸਲ ਕੀਤੀ ਅਤੇ ਲੱਖਾਂ ਦਰਸ਼ਕਾਂ ਨੂੰ ਆਪਣਾ ਮੁਰੀਦ ਬਣਾ ਲਿਆ। ਭਾਵੇਂ ਸ਼ਹਿਨਾਜ਼ ਬਿੱਗ ਬੌਸ 13 ਦੀ ਜੇਤੂ ਨਹੀਂ ਬਣ ਸਕੀ, ਪਰ ਉਨ੍ਹਾਂ ਨੇ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਲਏ। ਸ਼ੋਅ ਤੋਂ ਬਾਅਦ ਸ਼ਹਿਨਾਜ਼ ਨੇ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਲਈ ਕਾਫ਼ੀ ਸਖ਼ਤ ਮਿਹਨਤ ਕੀਤੀ। ਹੁਣ ਅਦਾਕਾਰਾ ਨੇ ਆਪਣੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਸ਼ਹਿਨਾਜ਼ ਨੇ ਦੱਸਿਆ ਕਿ ਅੱਜ ਉਹ ਜਿਸ ਮੁਕਾਮ ‘ਤੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਕਾਫ਼ੀ ਸੰਘਰਸ਼ ਅਤੇ ਮਿਹਨਤ ਕੀਤੀ ਹੈ।

ਸ਼ਹਿਨਾਜ਼ ਨੇ ਕਿਹਾ ਕਿ ਖੁਦ ਨੂੰ ਸਾਬਤ ਕਰਨ ਅਤੇ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਲਈ ਉਨ੍ਹਾਂ ਨੇ ਇੱਕ ਸਮੇਂ ਬਿਨਾਂ ਕਿਸੇ ਫੀਸ ਦੇ ਵੀ ਕੰਮ ਕੀਤਾ। ਇੰਨਾ ਹੀ ਨਹੀਂ, ਸ਼ਹਿਨਾਜ਼ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਇੰਨੀ ਮਿਹਨਤ ਅਤੇ ਸੰਘਰਸ਼ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਮਿਲਿਆ, ਜਿਸ ਦੀ ਉਹ ਹੱਕਦਾਰ ਸਨ।

ਸ਼ਹਿਨਾਜ਼ ਨੇ ਸੰਘਰਸ਼ ਦੇ ਦਿਨ ਕੀਤੇ ਯਾਦ

ਅੱਜ ਸ਼ਹਿਨਾਜ਼ ਗਿੱਲ ਹਿੰਦੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੋਵਾਂ ਵਿੱਚ ਐਕਟਿਵ ਹਨ। ਉਹ ਕਈ ਵੱਡੇ ਬ੍ਰਾਂਡਾਂ ਦਾ ਚਿਹਰਾ ਹਨ ਅਤੇ ਲਗਾਤਾਰ ਮਿਊਜ਼ਿਕ ਵੀਡੀਓਜ਼ ਅਤੇ ਫ਼ਿਲਮਾਂ ਵਿੱਚ ਕੰਮ ਕਰ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੀ ਸ਼ਾਨਦਾਰ ਫੈਨ ਫਾਲੋਇੰਗ ਹੈ। ਹਾਲਾਂਕਿ, News18 Showsha ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਕਿਸੇ ਫ਼ਿਲਮ ਨੂੰ ਸਾਈਨ ਕਰਨ ਤੋਂ ਪਹਿਲਾਂ ਫੀਸ ਨੂੰ ਲੈ ਕੇ ਉਨ੍ਹਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ।

ਸ਼ਹਿਨਾਜ਼ ਨੇ ਕਿਹਾ, “ਪੈਸਾ ਬਹੁਤ ਜ਼ਰੂਰੀ ਹੁੰਦਾ ਹੈ। ਪੈਸਾ ਤੁਹਾਨੂੰ ਸਨਮਾਨ ਦਿਵਾਉਂਦਾ ਹੈ। ਅੱਜ ਜਦੋਂ ਮੈਂ ਆਪਣੀ ਮਿਹਨਤ ਦੇ ਹਿਸਾਬ ਨਾਲ ਫੀਸ ਮੰਗਦੀ ਹਾਂ ਤਾਂ ਕਦੇ ਉਹ ਮਿਲ ਜਾਂਦੀ ਹੈ, ਕਦੇ ਨਹੀਂ ਮਿਲਦੀ ਅਤੇ ਕਈ ਵਾਰ ਮੇਰੀ ਮੰਗੀ ਰਕਮ ਤੋਂ ਵੀ ਘੱਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਪਰ ਹਰ ਇਨਸਾਨ ਨੂੰ ਆਪਣੇ ਹੱਕ ਲਈ ਲੜਨਾ ਚਾਹੀਦਾ ਹੈ। ਮੈਂ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ।”

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਉਹ ਬਿਨਾਂ ਫੀਸ ਦੇ ਕੰਮ ਕਰਨ ਬਾਰੇ ਨਹੀਂ ਸੋਚਦੀ। ਇਸ ਦਾ ਕਾਰਨ ਦੱਸਦਿਆਂ ਸ਼ਹਿਨਾਜ਼ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਮੈਂ ਬਹੁਤ ਸਾਰਾ ਕੰਮ ਮੁਫ਼ਤ ਵਿੱਚ ਕੀਤਾ। ਪਰ ਉਸ ਕੰਮ ਲਈ ਮੈਨੂੰ ਕੋਈ ਸਨਮਾਨ ਨਹੀਂ ਮਿਲਿਆ। ਮੈਂ ਲੋਕਾਂ ਲਈ ਬਹੁਤ ਕੁਝ ਕੀਤਾ, ਪਰ ਉਸ ਦੀ ਕਦੇ ਕਦਰ ਨਹੀਂ ਹੋਈ। ਇਸ ਲਈ ਹੁਣ ਮੈਂ ਆਪਣੀ ਹੱਕ ਦੀ ਫੀਸ ਲਈ ਲੜਦੀ ਹਾਂ। ਹਾਂ, ਜੇ ਕਿਸੇ ਫ਼ਿਲਮ ਦੀ ਕਹਾਣੀ ਬਹੁਤ ਵਧੀਆ ਹੋਵੇ, ਤਾਂ ਮੈਂ ਥੋੜ੍ਹਾ ਸਮਝੌਤਾ ਕਰ ਲੈਂਦੀ ਹਾਂ।”

ਇੰਡਸਟਰੀ ਵਿੱਚ ਅੱਗੇ ਵਧਣ ਬਾਰੇ ਕੀ ਬੋਲੀ ਅਦਾਕਾਰ?

ਇੰਡਸਟਰੀ ਵਿੱਚ ਖੁਦ ਨੂੰ ਹੋਰ ਬਿਹਤਰ ਢੰਗ ਨਾਲ ਅੱਗੇ ਵਧਾਉਣ ਬਾਰੇ ਸ਼ਹਿਨਾਜ਼ ਨੇ ਕਿਹਾ ਕਿ ਉਹ ਇੱਕ ਖਾਸ ਗੱਲ ਸਿੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, “ਮੈਂ ਕਿਸੇ ਨੂੰ ਸਮਝਾ ਕੇ ਮੈਨੂੰ ਰੋਲ ਦੇਣ ਲਈ ਮਨਾ ਨਹੀਂ ਸਕਦੀ। ਕੁਝ ਲੋਕਾਂ ਵਿੱਚ ਦੂਜਿਆਂ ਨੂੰ ਮਨਾਉਣ ਦੀ ਬਹੁਤ ਵਧੀਆ ਕਲਾ ਹੁੰਦੀ ਹੈ। ਇਹੀ ਇੱਕ ਚੀਜ਼ ਹੈ, ਜੋ ਮੈਂ ਸਿੱਖਣਾ ਚਾਹੁੰਦੀ ਹਾਂ।”

ਹਾਲਾਂਕਿ, ਸ਼ਹਿਨਾਜ਼ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਨ੍ਹਾਂ ਨੇ ਕਦੇ ਵੀ ਸਿਰਫ਼ ਵੱਡੇ ਬੈਨਰਾਂ ਜਾਂ ਵੱਡੇ ਸਿਤਾਰਿਆਂ ਵਾਲੀਆਂ ਫ਼ਿਲਮਾਂ ਲਈ ਆਪਣੇ ਸਵੈ-ਸਨਮਾਨ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸੇ ਪ੍ਰੋਜੈਕਟ ਵਿੱਚ ਉਨ੍ਹਾਂ ਨੂੰ ਆਪਣੀ ਮਿਹਨਤ ਅਤੇ ਯੋਗਤਾ ਦੇ ਮੁਤਾਬਕ ਸਨਮਾਨ ਨਹੀਂ ਮਿਲਦਾ, ਤਾਂ ਉਹ ਉਸ ਨੂੰ ਸਵੀਕਾਰ ਕਰਨ ਲਈ ਆਪਣੇ ਆਪ ਨੂੰ ਮਜਬੂਰ ਨਹੀਂ ਕਰਦੀ।

Source:TV9Hindi.com

Follow Us