ਗੁਲਾਬ ਸਿੱਧੂ-ਅਨਮੋਲ ਕਵਾਤਰਾ ਵਿਵਾਦ ਸੋਸ਼ਲ ਮੀਡੀਆ ‘ਤੇ, ਪੌਡਕਾਸਟ ਦੇ ਪੈਸਿਆਂ ਨੂੰ ਲੈ ਕੇ ਛਿੜੀ ਚਰਚਾ

Updated On: 

20 Aug 2026 14:29 PM IST

Gulab Sidhu VS Anmol Kwatra: ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਸੋਸ਼ਲ ਵਰਕਰ ਅਨਮੋਲ ਕਵਾਤਰਾ ਵਿਚਾਲੇ ਚੱਲ ਰਹੀ ਕੰਟਰੋਵਰਸੀ ਹੁਣ ਸੋਸ਼ਲ ਮੀਡੀਆ 'ਤੇ ਆ ਗਈ ਹੈ। ਗੁਲਾਬ ਸਿੱਧੂ ਨੇ ਭਾਵੇਂ ਮੇਰੇ ਨਾਲ ਰਿਸ਼ਤਾ ਖਤਮ ਕਰਨ ਦੀ ਗੱਲ ਕਹਿ ਦਿੱਤੀ ਹੈ, ਪਰ ਮੇਰਾ ਰਿਸ਼ਤਾ ਉਸ ਨਾਲ ਹਮੇਸ਼ਾ ਰਹੇਗਾ। ਮੈਂ ਅੱਜ ਵੀ ਫਿਲਮ ਇੰਡਸਟਰੀ ਵਿੱਚ ਉਸ ਨੂੰ ਸਭ ਤੋਂ ਵਧੀਆ ਕਲਾਕਾਰ ਮੰਨਦਾ ਹਾਂ। ਹੁਣ ਦੇਖਣਾ ਹੋਵੇਗਾ ਕਿ ਅਗਲੇ ਐਤਵਾਰ ਅਨਮੋਲ ਕਵਾਤਰਾ ਗੁਲਾਬ ਸਿੱਧੂ ਬਾਰੇ ਕੀ ਖੁਲਾਸਾ ਕਰਦੇ ਹਨ।

ਗੁਲਾਬ ਸਿੱਧੂ-ਅਨਮੋਲ ਕਵਾਤਰਾ ਵਿਵਾਦ ਸੋਸ਼ਲ ਮੀਡੀਆ ਤੇ, ਪੌਡਕਾਸਟ ਦੇ ਪੈਸਿਆਂ ਨੂੰ ਲੈ ਕੇ ਛਿੜੀ ਚਰਚਾ

ਗੁਲਾਬ ਸਿੱਧੂ-ਅਨਮੋਲ ਕਵਾਤਰਾ ਵਿਵਾਦ ਸੋਸ਼ਲ ਮੀਡੀਆ 'ਤੇ Photo Credit : Social Media

ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਸੋਸ਼ਲ ਵਰਕਰ ਅਨਮੋਲ ਕਵਾਤਰਾ ਵਿਚਾਲੇ ਚੱਲ ਰਹੀ ਕੰਟਰੋਵਰਸੀ ਹੁਣ ਸੋਸ਼ਲ ਮੀਡੀਆ ‘ਤੇ ਆ ਗਈ ਹੈ। ਗੁਲਾਬ ਸਿੱਧੂ ਨੇ ਕਾਰ ਚਲਾਉਂਦੇ ਹੋਏ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਅਨਮੋਲ ਦਾ ਨਾਮ ਲਏ ਬਿਨਾਂ ਉਸ ‘ਤੇ ਪੌਡਕਾਸਟ ਵਿੱਚ ਆਉਣ ਦੇ ਬਦਲੇ 2-3 ਲੱਖ ਰੁਪਏ ਮੰਗਣ ਦੇ ਦੋਸ਼ ਲਗਾਏ। ਸਿੱਧੂ ਦੀ ਵੀਡੀਓ ਤੋਂ ਬਾਅਦ ਕਵਾਤਰਾ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾਣ ਲੱਗਾ। ਅਨਮੋਲ ਨੇ ਪਹਿਲਾਂ ਇਸ ਮਾਮਲੇ ‘ਤੇ ਚੁੱਪੀ ਸਾਧੀ ਰੱਖੀ, ਪਰ ਜਦੋਂ ਟ੍ਰੋਲਿੰਗ ਵਧ ਗਈ ਤਾਂ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤੀ। ਉਨ੍ਹਾਂ ਕਿਹਾ ਕਿ ਗੁਲਾਬ ਸਿੱਧੂ ਦੀਆਂ ਗੱਲਾਂ ਦਾ ਜਵਾਬ ਅਗਲੇ ਐਤਵਾਰ ਨੂੰ ਦੇਵਾਂਗਾ। ਗੁਲਾਬ ਸਿੱਧੂ ਮੇਰਾ ਭਰਾ ਹੈ ਅਤੇ ਮਰਨ ਤੱਕ ਰਹੇਗਾ।

ਗੁਲਾਬ ਸਿੱਧੂ ਨੇ ਭਾਵੇਂ ਮੇਰੇ ਨਾਲ ਰਿਸ਼ਤਾ ਖਤਮ ਕਰਨ ਦੀ ਗੱਲ ਕਹਿ ਦਿੱਤੀ ਹੈ, ਪਰ ਮੇਰਾ ਰਿਸ਼ਤਾ ਉਸ ਨਾਲ ਹਮੇਸ਼ਾ ਰਹੇਗਾ। ਮੈਂ ਅੱਜ ਵੀ ਫਿਲਮ ਇੰਡਸਟਰੀ ਵਿੱਚ ਉਸ ਨੂੰ ਸਭ ਤੋਂ ਵਧੀਆ ਕਲਾਕਾਰ ਮੰਨਦਾ ਹਾਂ। ਹੁਣ ਦੇਖਣਾ ਹੋਵੇਗਾ ਕਿ ਅਗਲੇ ਐਤਵਾਰ ਅਨਮੋਲ ਕਵਾਤਰਾ ਗੁਲਾਬ ਸਿੱਧੂ ਬਾਰੇ ਕੀ ਖੁਲਾਸਾ ਕਰਦੇ ਹਨ।

ਗੁਲਾਬ ਸਿੱਧੂ ਵੱਲੋਂ ਕਾਰ ਵਾਲੀ ਵੀਡੀਓ ਵਿੱਚ ਕਹੀਆਂ ਅਹਿਮ ਗੱਲਾਂ

ਭਰੋਸਾ ਟੁੱਟਣ ਦਾ ਦੁੱਖ: ਗੁਲਾਬ ਸਿੱਧੂ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇੱਕ ਪਾਸੇ ਲੋਕ ਬਿਨਾਂ ਕਿਸੇ ਸਵਾਰਥ ਦੇ ਮਦਦ ਕਰ ਰਹੇ ਹਨ, ਉੱਥੇ ਦੂਜੇ ਪਾਸੇ ਜੋ ਖੁਦ ਨੂੰ ਭਰਾ ਮੰਨਦਾ ਸੀ ਅਤੇ ਤੂੰ ਮੇਰੀ ਜਾਨ ਹੈਂ ਕਹਿੰਦਾ ਸੀ, ਉਸੇ ਵਿਅਕਤੀ ਨੇ ਪੌਡਕਾਸਟ ਵਿੱਚ ਆਉਣ ਲਈ ਪੈਸੇ ਮੰਗ ਲਏ।

ਰਿਸ਼ਤਾ ਖਤਮ ਕਰਨ ਦਾ ਐਲਾਨ: ਗੁਲਾਬ ਸਿੱਧੂ ਨੇ ਆਪਣੀ ਵੀਡੀਓ ਵਿੱਚ ਉਸ ਵਿਅਕਤੀ ਨਾਲ ਰਿਸ਼ਤਾ ਖਤਮ ਕਰਨ ਦੀ ਗੱਲ ਕਹੀ, ਜਿਸ ਨਾਲ ਉਨ੍ਹਾਂ ਨੇ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਹੁਣ ਉਸ ਵਿਅਕਤੀ ਨਾਲ ਉਨ੍ਹਾਂ ਦਾ ਰਿਸ਼ਤਾ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ।

ਪੈਸਿਆਂ ਤੋਂ ਵੱਧ ਜਜ਼ਬਾਤਾਂ ਨੂੰ ਠੇਸ: ਉਨ੍ਹਾਂ ਕਿਹਾ ਕਿ 2-3 ਲੱਖ ਰੁਪਏ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਪਰ ਜਿਸ ਤਰ੍ਹਾਂ ਉਨ੍ਹਾਂ ਨੂੰ ਅੰਦਰੋਂ ਦੁੱਖ ਪਹੁੰਚਿਆ ਹੈ, ਉਸ ਵਿਅਕਤੀ ਨੇ ਉਨ੍ਹਾਂ ਦਾ ਮਾਣ ਅਤੇ ਭਰੋਸਾ ਪੂਰੀ ਤਰ੍ਹਾਂ ਤੋੜ ਦਿੱਤਾ ਹੈ।

ਅਨਮੋਲ ਕਵਾਤਰਾ ਨੇ ਲਾਈਵ ਹੋ ਕੇ ਦਿੱਤਾ ਜਵਾਬ, ਕਹੀਆਂ ਇਹ ਗੱਲਾਂ..

ਭਰਾਵਾਂ ਵਾਲੇ ਰਿਸ਼ਤੇ ‘ਤੇ ਬਿਆਨ: ਅਨਮੋਲ ਨੇ ਕਿਹਾ ਕਿ ਗੁਲਾਬ ਉਨ੍ਹਾਂ ਦਾ ਭਰਾ ਸੀ, ਹੈ ਅਤੇ ਮਰਨ ਤੱਕ ਰਹੇਗਾ। ਭਾਵੇਂ ਗੁਲਾਬ ਵੱਲੋਂ ਰਿਸ਼ਤਾ ਖਤਮ ਕਰਨ ਦੀ ਗੱਲ ਕਹੀ ਗਈ ਹੈ, ਪਰ ਉਨ੍ਹਾਂ ਦਾ ਗੁਲਾਬ ਨਾਲ ਰਿਸ਼ਤਾ ਹਮੇਸ਼ਾ ਰਹੇਗਾ ਅਤੇ ਉਹ ਅੱਜ ਵੀ ਉਸ ਨੂੰ ਆਪਣਾ ਭਰਾ ਮੰਨਦੇ ਹਨ।

ਐਤਵਾਰ ਨੂੰ ਸੱਚ ਦੱਸਣ ਦਾ ਵਾਅਦਾ: ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਐਤਵਾਰ ਸ਼ਾਮ 5 ਵਜੇ ਉਹ ਸਬੂਤਾਂ ਦੇ ਨਾਲ ਇੱਕ ਵਿਸਥਾਰਪੂਰਵਕ ਵੀਡੀਓ ਲੈ ਕੇ ਆਉਣਗੇ। ਇਸ ਵਿੱਚ ਦੱਸਣਗੇ ਕਿ ਪੈਸੇ ਮੰਗੇ ਗਏ ਸਨ ਜਾਂ ਨਹੀਂ ਅਤੇ ਇਸ ਪਿੱਛੇ ਦੀ ਪੂਰੀ ਸੱਚਾਈ ਕੀ ਹੈ।

ਫਿਲਮ ਨੂੰ ਸਮਰਥਨ ਦੇਣ ਦੀ ਅਪੀਲ: 21 ਅਗਸਤ ਨੂੰ ਰਿਲੀਜ਼ ਹੋ ਰਹੀ ਗੁਲਾਬ ਸਿੱਧੂ ਦੀ ਪਹਿਲੀ ਫਿਲਮ ਨੂੰ ਪਰਿਵਾਰ ਨਾਲ ਥੀਏਟਰ ਵਿੱਚ ਦੇਖਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਲੋਕ ਉਨ੍ਹਾਂ ਨੂੰ ਗਾਲ੍ਹਾਂ ਦੇਣ ਜਾਂ ਰੀਲਾਂ ਬਣਾਉਣ, ਪਰ ਕਿਸੇ ਦੀ ਮਿਹਨਤ ਅਤੇ ਫਿਲਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ।

ਸੋਸ਼ਲ ਮੀਡੀਆ ‘ਤੇ ਨਾਰਾਜ਼ਗੀ: ਅਨਮੋਲ ਨੇ ਕਿਹਾ ਕਿ ਸੋਸ਼ਲ ਮੀਡੀਆ ਪੇਜਾਂ ਨੇ ਦੋ ਦੋਸਤਾਂ ਵਿਚਾਲੇ ਹੋਈ ਗੱਲ ਨੂੰ ਤਮਾਸ਼ਾ ਬਣਾ ਦਿੱਤਾ ਹੈ। ਉਹ ਬਿਨਾਂ ਕਿਸੇ ਡਰਾਮੇ ਜਾਂ ਹਮਦਰਦੀ ਦੀ ਉਮੀਦ ਦੇ ਸਿਰਫ਼ ਸੱਚ ਸਾਹਮਣੇ ਰੱਖਣਗੇ।

Loading...
Unable to load recommendations.
Follow Us