Gippy Grewal: ਬਿਜ਼ਨਸ ਕਲਾਸ ਦੀ ਸੀਟ ਲਈ ਕੀਤੀ ਪੇਮੈਂਟ, Air Canada ਨੇ ਇਕਾਨਮੀ ‘ਚ ਬਿਠਾਇਆ, ਗਿੱਪੀ ਨੇ ਦੱਸੀ ਪੂਰੀ ਕਹਾਣੀ

Updated On: 

17 Sep 2026 11:38 AM IST

Gippy Grewal: ਗਿੱਪੀ ਮੁਤਾਬਕ, ਜਦੋਂ ਉਨ੍ਹਾਂ ਨੇ ਏਅਰਲਾਈਨ ਦੇ ਸਟਾਫ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਗਿੱਪੀ ਨੇ ਲਿਖਿਆ ਕਿ ਸਟਾਫ ਵੱਲੋਂ ਉਨ੍ਹਾਂ ਨੂੰ ਮੂਲ ਰੂਪ ਵਿੱਚ ਇਹ ਕਿਹਾ ਗਿਆ ਕਿ ਅਜਿਹਾ ਹੋ ਗਿਆ ਹੈ ਅਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ।

Gippy Grewal: ਬਿਜ਼ਨਸ ਕਲਾਸ ਦੀ ਸੀਟ ਲਈ ਕੀਤੀ ਪੇਮੈਂਟ, Air Canada ਨੇ ਇਕਾਨਮੀ ਚ ਬਿਠਾਇਆ, ਗਿੱਪੀ ਨੇ ਦੱਸੀ ਪੂਰੀ ਕਹਾਣੀ

Gippy ਦਾ Air Canada ’ਤੇ ਆਰੋਪ Photo Credit : social media

ਪੰਜਾਬੀ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਨੇ Air Canada ਦੀ ਫਲਾਈਟ ਵਿੱਚ ਆਪਣੇ ਨਾਲ ਹੋਏ ਤਜਰਬੇ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ Twitter) ‘ਤੇ ਪੋਸਟ ਕਰਕੇ ਆਰੋਪ ਲਗਾਇਆ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਭੁਗਤਾਨ ਕੀਤਾ ਸੀ, ਪਰ ਉਨ੍ਹਾਂ ਨੂੰ ਇਕਾਨਮੀ ਕਲਾਸ ਵਿੱਚ ਸੀਟ ਦੇ ਦਿੱਤੀ ਗਈ। ਗਿੱਪੀ ਮੁਤਾਬਕ, ਜਦੋਂ ਉਨ੍ਹਾਂ ਨੇ ਏਅਰਲਾਈਨ ਦੇ ਸਟਾਫ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਗਿੱਪੀ ਨੇ ਲਿਖਿਆ ਕਿ ਸਟਾਫ ਵੱਲੋਂ ਉਨ੍ਹਾਂ ਨੂੰ ਮੂਲ ਰੂਪ ਵਿੱਚ ਇਹ ਕਿਹਾ ਗਿਆ ਕਿ ਅਜਿਹਾ ਹੋ ਗਿਆ ਹੈ ਅਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ।

ਸਿੰਗਰ ਦੇ ਅਨੁਸਾਰ, ਉਨ੍ਹਾਂ ਨੂੰ ਜਾਂ ਤਾਂ ਫਲਾਈਟ ਲੈਣ ਜਾਂ ਫਿਰ ਉਸ ਨੂੰ ਛੱਡਣ ਲਈ ਕਿਹਾ ਗਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਲਗਾਤਾਰ ਇਸ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰਨ ਦੀ ਗੱਲ ਕਹੀ ਗਈ। ਇਹ ਪੂਰਾ ਦਾਅਵਾ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ਪੋਸਟ ‘ਤੇ ਆਧਾਰਿਤ ਹੈ।

ਗਿੱਪੀ ਨੇ ਸੋਸ਼ਲ ਮੀਡੀਆ ‘ਤੇ ਇਹ ਪੋਸਟ ਕੀਤੀ

ਸਿੰਗਰ ਬੋਲੇ- ਵਾਧੂ ਸਹੂਲਤ ਨਹੀਂ, ਸਿਰਫ਼ ਆਪਣੀ ਸੀਟ ਮੰਗੀ ਸੀ

ਗਿੱਪੀ ਗਰੇਵਾਲ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਹ ਏਅਰਲਾਈਨ ਤੋਂ ਕੋਈ ਵਾਧੂ ਸਹੂਲਤ ਨਹੀਂ ਮੰਗ ਰਹੇ ਸਨ। ਉਨ੍ਹਾਂ ਦੀ ਸਿਰਫ਼ ਇੰਨੀ ਮੰਗ ਸੀ ਕਿ ਜਿਸ ਬਿਜ਼ਨਸ ਕਲਾਸ ਸੀਟ ਲਈ ਉਨ੍ਹਾਂ ਨੇ ਭੁਗਤਾਨ ਕੀਤਾ ਹੈ, ਉਹੀ ਸੀਟ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਇਹ ਦੱਸਿਆ ਜਾਵੇ ਕਿ ਆਖਿਰ ਅਜਿਹਾ ਕਿਉਂ ਹੋਇਆ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਉਨ੍ਹਾਂ ਤੋਂ ਇੱਕ ਸਧਾਰਣ ਮੁਆਫ਼ੀ ਤੱਕ ਨਹੀਂ ਮੰਗੀ ਗਈ। ਗਿੱਪੀ ਨੇ ਏਅਰਲਾਈਨ ਦੇ ਰਵੱਈਏ ‘ਤੇ ਨਿਰਾਸ਼ਾ ਜਤਾਉਂਦੇ ਹੋਏ ਇਸ ਨੂੰ ਆਪਣਾ ਬਹੁਤ ਮਾੜਾ ਤਜਰਬਾ ਦੱਸਿਆ।

Air Canada ਨੇ ਮੰਗੀ ਮੁਆਫ਼ੀ, ਕਿਹਾ- ਮਾਮਲੇ ਨੂੰ ਦੇਖਾਂਗੇ

ਗਿੱਪੀ ਦੀ ਪੋਸਟ ਤੋਂ ਬਾਅਦ Air Canada ਨੇ X ‘ਤੇ ਜਵਾਬ ਦਿੱਤਾ। ਏਅਰਲਾਈਨ ਨੇ ਘਟਨਾ ‘ਤੇ ਅਫ਼ਸੋਸ ਜਤਾਉਂਦੇ ਹੋਏ ਮੁਆਫ਼ੀ ਮੰਗੀ ਅਤੇ ਗਿੱਪੀ ਨੂੰ ਕਿਹਾ ਕਿ ਉਹ ਆਪਣਾ ਬੁਕਿੰਗ ਰੈਫਰੈਂਸ ਅਤੇ ਟਿਕਟ ‘ਤੇ ਦਰਜ ਪੂਰਾ ਨਾਮ/ਨਾਂ ਦੀ ਜਾਣਕਾਰੀ DM ਰਾਹੀਂ ਭੇਜਣ, ਤਾਂ ਜੋ ਏਅਰਲਾਈਨ ਇਸ ਮਾਮਲੇ ਦੀ ਜਾਂਚ ਕਰ ਸਕੇ।

ਇਸ ਤੋਂ ਬਾਅਦ ਏਅਰਲਾਈਨ ਨੇ ਬੁਕਿੰਗ ਰੈਫਰੈਂਸ ਅਤੇ ਨਾਮ ਭੇਜਣ ਲਈ ਕਿਹਾ, ਤਾਂ ਜੋ ਮਾਮਲੇ ਨੂੰ ਦੇਖਿਆ ਜਾ ਸਕੇ। ਏਅਰਲਾਈਨ ਦੇ ਜਵਾਬ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਗਿੱਪੀ ਨੂੰ ਬਿਜ਼ਨਸ ਕਲਾਸ ਤੋਂ ਇਕਾਨਮੀ ਵਿੱਚ ਕਿਉਂ ਬਿਠਾਇਆ ਗਿਆ ਸੀ ਜਾਂ ਸੀਟ ਬਦਲਣ ਦੀ ਸਥਿਤੀ ਕਿਸ ਕਾਰਨ ਬਣੀ।

AC1504 ਟੋਰਾਂਟੋ (ਕੈਨੇਡਾ) ਤੋਂ ਨਿਊਯਾਰਕ (ਅਮਰੀਕਾ) ਜਾਂਦੀ ਹੈ

ਜਿਸ ਫਲਾਈਟ ਨੂੰ ਲੈ ਕੇ ਗਿੱਪੀ ਗਰੇਵਾਲ ਨੇ ਸ਼ਿਕਾਇਤ ਕੀਤੀ ਹੈ, ਉਹ Air Canada ਦੀ AC1504 ਹੈ। ਫਲਾਈਟ ਰਿਕਾਰਡ ਦੇ ਅਨੁਸਾਰ, ਇਹ ਫਲਾਈਟ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ (YYZ) ਤੋਂ ਨਿਊਯਾਰਕ ਦੇ ਨੇਵਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ (EWR) ਵਿਚਕਾਰ ਚੱਲਦੀ ਹੈ।

16 ਸਤੰਬਰ 2026 ਦੀ AC1504 ਲਈ ਸ਼ੈਡਿਊਲ ਕੀਤੀ ਫਲਾਈਟ ਦਾ ਸਮਾਂ ਟੋਰਾਂਟੋ ਤੋਂ ਦੁਪਹਿਰ 12 ਵਜੇ ਅਤੇ ਨੇਵਾਰਕ ਪਹੁੰਚਣ ਦਾ ਸਮਾਂ ਦੁਪਹਿਰ 1:35 ਵਜੇ ਦਰਜ ਹੈ। ਇਸ ਫਲਾਈਟ ਲਈ Airbus A320 ਦਾ ਵੇਰਵਾ ਵੀ ਦਰਜ ਹੈ। ਫਲਾਈਟ ਦੀ ਨਿਰਧਾਰਤ ਉਡਾਣ ਮਿਆਦ ਲਗਭਗ 1 ਘੰਟਾ 35 ਮਿੰਟ ਹੈ।

Loading...
Unable to load recommendations.
Follow Us
Related Stories
CBFC ਦੀ ਨਵੀਂ ਟੀਮ ਦਾ ਐਲਾਨ, 18 ਮੈਂਬਰਾਂ ‘ਚ ਪ੍ਰੀਤੀ ਜ਼ਿੰਟਾ, ਸੁਨੀਲ ਸ਼ੈੱਟੀ ਤੇ ਪੰਕਜ ਤ੍ਰਿਪਾਠੀ ਸ਼ਾਮਲ
Dadasaheb Phalke Award 2024 Winner: ਦਿੱਗਜ ਕੰਨੜ ਐਕਟਰ ਅਨੰਤ ਨਾਗ ਨੂੰ ਮਿਲੇਗਾ ਦਾਦਾਸਾਹਿਬ ਫਾਲਕੇ ਪੁਰਸਕਾਰ,ਪੀਐਮ ਮੋਦੀ ਨੇ ਦਿੱਤੀ ਵਧਾਈ
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਚਮਕ-ਦਮਕ ਪਿੱਛੇ ਘੁੱਪ ਹਨੇਰਾ… ਗੁਲਾਬ ਸਿੱਧੂ ਤੋਂ ਮੂਸੇਵਾਲਾ ਤੱਕ… ਹਮਲਿਆਂ ਨੇ ਵਧਾਈ ਕਲਾਕਾਰਾਂ ਦੀ ਚਿੰਤਾ
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਦਾਕਾਰ ਆਸ਼ੂਤੋਸ਼ ਰਾਣਾ, ‘ਹਮਾਰੇ ਰਾਮ’ ਨਾਟਕ ਦੀ ਟੀਮ ਨਾਲ ਟੇਕਿਆ ਮੱਥਾ
ਮਨਜੀਤ ਕੌਰ ਦੀ ਮੌਤ ਦਾ ਰਹੱਸ ਹੋਰ ਡੂੰਘਾ, ਮੌਤ ਤੋਂ ਪਹਿਲਾਂ ਵੀਡੀਓ ‘ਚ ਲਿਆ ਨੇਹਾ ਦਾ ਨਾਮ, ਇੱਕ ਆਰੋਪੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ‘ਚ ਨਵਾਂ ਮੋੜ
Diljit Dosanjh: ਦਿਲਜੀਤ ਦੋਸਾਂਝ ਦਾ ਨਵੰਬਰ ‘ਚ ਨਰੇਂਦਰ ਮੋਦੀ ਸਟੇਡੀਅਮ ‘ਚ ਹੋਵੇਗਾ LIVE Concert, ਲੰਡਨ ‘ਚ ਰੱਚਿਆ ਇਤਿਹਾਸ