ਕੱਲ੍ਹ ਰਿਲੀਜ਼ ਹੋਵੇਗੀ ‘ਸ਼ਹਿਜ਼ਾਦਾ’, ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਕਾਰਤਿਕ ਆਰੀਅਨ
ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਕਲ੍ਹ ਰਿਲੀਜ਼ ਹੋਣ ਜਾ ਰਹੀ ਹੈ। ਕਾਰਤਿਕ ਫਿਲਮ ਦੀ ਕਾਮਯਾਬੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫਿਲਮ 'ਚ ਉਨ੍ਹਾਂ ਨਾਲ ਕ੍ਰਿਤੀ ਸੈਨਨ ਵੀ ਨਜਰ ਆਵੇਗੀ।
ਕੱਲ੍ਹ ਰਿਲੀਜ਼ ਹੋਵੇਗੀ ‘ਸ਼ਹਿਜ਼ਾਦਾ’, ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਕਾਰਤਿਕ ਆਰੀਅਨ। Shahzada releasing tomorrow, Karthik Aryan busy in promotion
ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ‘ਸ਼ਹਿਜ਼ਾਦਾ’ ਦੀ ਰਿਲੀਜ਼ ਲਈ ਤਿਆਰ ਹਨ, ਜਿਸ ‘ਚ ਉਨ੍ਹਾਂ ਨਾਲ ਕ੍ਰਿਤੀ ਸੈਨਨ ਵੀ ਨਜ਼ਰ ਆਵੇਗੀ। ਪਠਾਨ ਦੀ ਸਫਲਤਾ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਇਕ ਹਫਤੇ ਲਈ ਟਾਲ ਦਿੱਤਾ ਗਿਆ ਸੀ। ‘ਸ਼ਹਿਜ਼ਾਦਾ’ ਦਾ ਨਿਰਦੇਸ਼ਨ ਰੋਹਿਤ ਧਵਨ ਕਰ ਰਹੇ ਹਨ ਅਤੇ ਇਹ 17 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਦੱਸ ਦੇਈਏ ਕਿ ਫਿਲਮ ‘ਸ਼ਹਿਜ਼ਾਦਾ’ ਅੱਲੂ ਅਰਜੁਨ ਦੀ ਤੇਲਗੂ ਫਿਲਮ ਅਲਾ ਵੈਕੁੰਥਪ੍ਰੇਮੁਲੁ ਦੀ ਰੀਮੇਕ ਹੈ। ਸ਼ਹਿਜ਼ਾਦਾ ਤੋਂ ਇਲਾਵਾ ਕਾਰਤਿਕ ਆਸ਼ਿਕੀ 3, ਕੈਪਟਨ ਇੰਡੀਆ ਅਤੇ ਸੱਤਿਆਪ੍ਰੇਮ ਕੀ ਕਥਾ ਵਿੱਚ ਨਜ਼ਰ ਆਉਣਗੇ।


