‘ਸ਼ਹਿਜ਼ਾਦਾ’ ਦੀ ਰਿਲੀਜ ਡੇਟ ‘ਚ ਬਦਲਾਅ, ਹੁਣ ਇਸ ਦਿਨ ਰਿਲੀਜ ਹੋਵੇਗੀ ਫਿਲਮ
ਫਿਲਮ ਐਕਟਰ ਕਾਰਤਿਕ ਆਰੀਅਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਫਿਲਮ ਲਈ ਇੱਕ ਹਫਤਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਕਿਉਂਕਿ ਆਰੀਅਨ ਦੀ ਆਉਣ ਵਾਲੀ ਫਿਲਮ ਸ਼ਹਿਜ਼ਾਦਾ ਦੀ ਰਿਲੀਜ਼ ਨੂੰ ਇੱਕ ਹਫਤੇ ਲਈ ਟਾਲ ਦਿੱਤਾ ਗਿਆ ਹੈ।

ਫਿਲਮ ਐਕਟਰ ਕਾਰਤਿਕ ਆਰੀਅਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਫਿਲਮ ‘ਸ਼ਹਿਜ਼ਾਦਾ’ ਲਈ ਇੱਕ ਹਫਤਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਕਿਉਂਕਿ ਕਾਰਤਿਕ ਆਰੀਅਨ ਦੀ ਆਉਣ ਵਾਲੀ ਫਿਲਮ ਸ਼ਹਿਜ਼ਾਦਾ ਦੀ ਰਿਲੀਜ ਨੂੰ ਇੱਕ ਹਫਤੇ ਲਈ ਟਾਲ ਦਿੱਤਾ ਗਿਆ ਹੈ। ਪਹਿਲਾਂ ਇਹ ਫਿਲਮ 10 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ 17 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਪਠਾਨ ਦੇ ਜ਼ਬਰਦਸਤ ਹਿੱਟ ਹੋਣ ਕਾਰਨ ਫਿਲਮ ਮੇਕਰਸ ਨੇ ਇਹ ਫੈਸਲਾ ਲਿਆ ਹੈ। ਫਿਲਮ ਪਠਾਨ 25 ਜਨਵਰੀ ਤੋਂ ਲਗਾਤਾਰ ਧਮਾਲ ਮਚਾ ਰਹੀ ਹੈ। ਅਜੇ ਵੀ ਇਸ ਦੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ। ਇਸ ਹਫਤੇ ਫਿਲਮ ਪਠਾਨ ਦੀ ਟਿਕਟ ਦੀ ਕੀਮਤ ਵੀ ਘਟਾਈ ਗਈ ਹੈ। ਉਮੀਦ ਹੈ ਕਿ ਦਰਸ਼ਕ ਇਸ ਤੋਂ ਵੀ ਵੱਧ ਗਿਣਤੀ ਵਿੱਚ ਸਿਨੇਮਾ ਹਾਲ ਵਿੱਚ ਪਹੁੰਚਣਗੇ। ਇਸ ਸਭ ਦੇ ਮੱਦੇਨਜਰਕ ਫਿਲਮ ਸ਼ਹਿਜ਼ਾਦਾ ਦੀ ਰਿਲੀਜ ਨੂੰ ਇਕ ਹਫਤੇ ਲਈ ਟਾਲ ਦਿੱਤਾ ਗਿਆ ਹੈ ਤਾਂ ਜੋ ਫਿਲਮ ਪਠਾਨ ਦੀ ਸਫਲਤਾ ਕਰਕੇ ਇਸ ਨੂੰ ਨੁਕਸਾਨ ਨਾ ਹੋਵੇ ।