ਬਾਲੀਵੁੱਡ ਦੇ 'ਭਾਈਜਾਨ' ਨੂੰ ਪੁਲਿਸ ਦਾ ਪਹਿਰਾ ਨਹੀਂ ਹੈ ਪਸੰਦ
Salman Khan: ਸਲਮਾਨ ਖਾਨ ਦੀ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ
ਸਲਮਾਨ ਖਾਨ (Salman Khan) ਨੂੰ ਉਨ੍ਹਾਂ ਦੇ ਵਿਆਹ ਬਾਰੇ ਸਵਾਲ ਪੁੱਛਿਆ ਗਿਆ ਹੈ। ਜਿਸ ਦੇ ਜਵਾਬ ‘ਚ ਸਲਮਾਨ ਖਾਨ ਨੇ ਜੋ ਕਿਹਾ ਸੁਣ ਕੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਹੈਰਾਨ ਰਹਿ ਗਏ। ਇਸ ਵੀਡੀਓ ‘ਚ
ਸਲਮਾਨ ਖਾਨ 90 ਦੇ ਦਹਾਕੇ ਦੀ ਸੁਪਰ ਸਟਾਰ ਅਤੇ ਖੂਬਸੂਰਤ ਅਦਾਕਾਰ ਜੂਹੀ ਚਾਵਲਾ ਨਾਲ ਆਪਣੇ ਵਿਆਹ ਬਾਰੇ ਖੁਲਾਸਾ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇੱਕ ਵਾਰ ਸਲਮਾਨ ਖਾਨ ਸੱਚਮੁੱਚ ਜੂਹੀ ਚਾਵਲਾ ਨਾਲ ਵਿਆਹ ਕਰਨਾ ਚਾਹੁੰਦੇ ਸਨ। ਇਸ ਦੇ ਲਈ ਸਲਮਾਨ ਨੇ ਜੂਹੀ ਦੇ ਪਿਤਾ ਦਾ ਹੱਥ ਵੀ ਮੰਗਿਆ ਸੀ। ਹਾਲਾਂਕਿ, ਜੂਹੀ ਦੇ ਪਿਤਾ ਨੇ ਸਲਮਾਨ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਸਲਮਾਨ ਖਾਨ ਨੇ ਕਹਿਆਂ ਇਹ ਗੱਲ੍ਹਾਂ
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕੈਪਸ਼ਨ ਦੇ ਨਾਲ ਸਲਮਾਨ ਦੇ ਪੁਰਾਣੇ ਇੰਟਰਵਿਊ ਦੀ ਛੋਟੀ ਕਲਿੱਪ ਸ਼ੇਅਰ ਕੀਤੀ ਹੈ। ਸਲਮਾਨ ਉਸ ਵੀਡੀਓ ‘ਚ ਕਹਿੰਦੇ ਹਨ, ‘
ਜੂਹੀ ਬਹੁਤ ਪਿਆਰੀ ਹੈ, ਮੈਂ ਉਸ ਦੇ ਪਿਤਾ ਨੂੰ ਵਿਆਹ ਲਈ ਕਿਹਾ ਸੀ।’ ਇੰਟਰਵਿਊ ਲੈਣ ਵਾਲੇ ਹੋਸਟ ਨੇ ਸਲਮਾਨ ਤੋਂ ਪੁੱਛਿਆ ਕਿ ਜੂਹੀ ਦੇ ਪਿਤਾ ਨੇ ਉਨ੍ਹਾਂ ਨੂੰ ਕੀ ਕਿਹਾ, ਜਿਸ ‘ਤੇ
ਸਲਮਾਨ ਨੇ ਜਵਾਬ ਦਿੱਤਾ, ‘ਨਹੀਂ’। ਜਦੋਂ ਹੋਸਟ ਨੇ ਇਸ ਦਾ ਕਾਰਨ ਪੁੱਛਿਆ ਤਾਂ ਸਲਮਾਨ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਬਿੱਲ ਫਿੱਟ ਨਹੀਂ ਹੋਇਆ।’
ਜੂਹੀ ਦਾ ਵਿਆਹ 1995 ਵਿੱਚ ਹੋਇਆ ਸੀ
ਦੱਸ ਦੇਈਏ ਕਿ
ਜੂਹੀ ਚਾਵਲਾ (Juhi Chawal) ਨੇ ਬਿਜ਼ਨੈੱਸਮੈਨ ਜੈ ਮਹਿਤਾ ਨਾਲ 1995 ‘ਚ ਵਿਆਹ ਕੀਤਾ ਸੀ। ਜੈ ਮਹਿਤਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜੂਹੀ ਚਾਵਲਾ ਨਾਲ ਦੂਜਾ ਵਿਆਹ ਕੀਤਾ। ਜੂਹੀ ਅਤੇ ਜੈ ਦੇ ਦੋ ਬੱਚੇ ਹਨ, ਬੇਟੀ ਜਾਹਨਵੀ ਅਤੇ ਬੇਟਾ ਅਰਜੁਨ। ਜੂਹੀ ਦੇ ਪਤੀ ਜੈ ਮਹਿਤਾ ਮਲਟੀਨੈਸ਼ਨਲ ਕੰਪਨੀ ਮਹਿਤਾ ਗਰੁੱਪ ਦੇ ਮਾਲਕ ਹਨ। ਉਸ ਦੀਆਂ ਦੋ ਸੀਮਿੰਟ ਕੰਪਨੀਆਂ ਵੀ ਹਨ। ਸ਼ਾਹਰੁਖ ਖਾਨ ਦੇ ਨਾਲ, ਉਹ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਸਹਿ-ਮਾਲਕ ਵੀ ਹਨ।
ਕਈ ਅਫੇਅਰ ਹੋਣ ਤੋਂ ਬਾਅਦ ਵੀ ਸਲਮਾਨ ਇਕੱਲੇ
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਇੱਕ ਨਹੀਂ ਬਲਕਿ ਕਈ ਹੀਰੋਇਨਾਂ ਨਾਲ ਅਫੇਅਰ ਰਹੇ ਹਨ, ਜਿਨ੍ਹਾਂ ਵਿੱਚ ਸੰਗੀਤਾ ਬਿਜਲਾਨੀ ਤੋਂ ਲੈ ਕੇ ਐਸ਼ਵਰਿਆ ਰਾਏ ਤੱਕ ਦੇ ਨਾਮ ਆਉਂਦੇ ਹਨ। ਕਈ ਹੀਰੋਇਨਾਂ ਨਾਲ ਅਫੇਅਰ ਹੋਣ ਦੇ ਬਾਵਜੂਦ ਸਲਮਾਨ ਖਾਨ ਅਜੇ ਤੱਕ ਵਿਆਹ ਨਹੀਂ ਕਰਵਾ ਸਕੇ ਹਨ।
ਰੋਮਾਨੀਅਨ ਮਾਡਲ ਯੂਲੀਆ ਵੰਤੂਰ ਨਾਲ ਰਿਸ਼ਤਾ
ਬਾਲੀਵੁੱਡ ਮਾਹਿਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਇਸ ਸਮੇਂ ਰੋਮਾਨੀਅਨ ਮਾਡਲ ਯੂਲੀਆ ਵੰਤੂਰ ਨਾਲ ਰਿਲੇਸ਼ਨਸ਼ਿਪ ‘ਚ ਹਨ। ਦੋਵਾਂ ਦੀ ਮੁਲਾਕਾਤ 2012 ‘ਚ ਹੋਈ ਸੀ।
ਯੂਲੀਆ ਵੰਤੂਰ (Julia Barretto) ਇੱਕ ਮਾਡਲ, ਅਦਾਕਾਰ ਦੇ ਨਾਲ-ਨਾਲ ਇੱਕ ਗਾਇਕ ਵੀ ਹੈ। ਉਸ ਨੇ ਰਾਧੇ, ਓ ਤੇਰੀ ਅਤੇ
ਸੁਲਤਾਨ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਯੂਲੀਆ ਸਲਮਾਨ ਖਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਦੋਂ ਤੋਂ ਸਲਮਾਨ ਅਤੇ ਯੂਲੀਆ ਵਿਚਾਲੇ ਨੇੜਤਾ ਵਧ ਗਈ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ