Rakhi Sawant: ਰਾਖੀ ਸਾਵੰਤ ਦਾ ਨਵਾਂ ਵੀਡੀਓ ਹੋਇਆ ਵਾਇਰਲ, ਕਿਹਾ ਮੈਂ ਉਮਰਾਹ ਕਰਨਾ ਚਾਹੁੰਦੀ ਹਾਂ
Rakhi Savat's video Viral: ਬਾਲੀਵੁੱਡ ਦੀ ਡਰਾਮਾ ਕੁਈਨ ਵਜੋਂ ਮਸ਼ਹੂਰ ਹੋਈ ਰਾਖੀ ਸਾਵੰਤ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਾਖੀ ਸਾਵੰਤ ਕਹਿ ਰਹੀ ਹੈ ਕਿ ਉਹ ਉਮਰਾਹ ਕਰਨਾ ਚਾਹੁੰਦੀ ਹੈ।
ਰਾਖੀ ਸਾਵੰਤ ਦਾ ਨਵਾਂ ਵੀਡੀਓ ਹੋਇਆ ਵਾਇਰਲ, ਕਿਹਾ ਮੈਂ ਉਮਰਾਹ ਕਰਨਾ ਚਾਹੁੰਦੀ ਹਾਂ।
ਰਾਖੀ ਨੇ ਧਰਮ ਬਦਲ ਕੇ ਆਦਿਲ ਨਾਲ ਵਿਆਹ ਕੀਤਾ ਸੀ
ਰਾਖੀ ਸਾਵੰਤ ਨੇ ਬਿਜ਼ਨੈੱਸਮੈਨ ਆਦਿਲ ਖਾਨ ਨਾਲ ਚੁੱਪਚਾਪ ਵਿਆਹ ਕੀਤਾ ਸੀ। ਰਾਖੀ ਸਾਵੰਤ ਨੇ ਆਪਣੀ ਅਤੇ ਪਤੀ ਆਦਿਲ ਖਾਨ (Adil Khan) ਦੀ ਕੋਰਟ ਮੈਰਿਜ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕੁੱਝ ਦਿਨ ਤਾਂ ਸੱਬ ਕੁੱਝ ਠੀਕ ਰਿਹਾ ਪਰ ਫਿਰ ਡਰਾਮਾ ਸ਼ੁਰੂ ਹੋ ਗਿਆ। ਰਾਖੀ ਸਾਵੰਤ ਹਰ ਰੋਜ਼ ਆਪਣੇ ਪਤੀ ‘ਤੇ ਗੰਭੀਰ ਆਰੋਪ ਲਗਾ ਕੇ ਲੋਕਾਂ ਨੂੰ ਫਿਰ ਤੋਂ ਹੈਰਾਨ ਕਰਣ ਲੱਗੀ। ਰਾਖੀ ਸਾਵੰਤ ਨੇ ਆਦਿਲ ਖਾਨ ‘ਤੇ ਧੋਖਾਧੜੀ ਅਤੇ ਘਰੇਲੂ ਹਿੰਸਾ ਸਮੇਤ ਕਈ ਗੰਭੀਰ ਆਰੋਪ ਲਗਾਉਂਦੇ ਹੋਏ ਐੱਫਆਈਆਰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਆਦਿਲ ਖਾਨ ਨੂੰ ਆਦਿਲ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਇਹ ਵੀ ਖਬਰ ਆਈ ਕਿ ਰਾਖੀ ਸਾਵੰਤ ਨੇ ਆਦਿਲ ਨਾਲ ਨਿਕਾਹ ਕਰਣ ਤੋਂ ਬਾਅਦ ਇਸਲਾਮ ਕਬੂਲ ਕਰ ਲਿਆ ਸੀ। ਉਸ ਸਮੇਂ ਰਾਖੀ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਪਰ ਹੁਣ ਰਾਖੀ ਨੇ ਇਹ ਖੁਦ ਕਹਿ ਦਿੱਤਾ ਹੈ ਕਿ ਉਹ ਇਸਲਾਮ ਕਬੂਲ ਕਰ ਚੁਕੀ ਹੈ।ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਤੇ ਇਹ ਆਰੋਪ ਲਾਏ ਸਨ
ਆਦਿਲ ‘ਤੇ ਇਲਜ਼ਾਮ ਲਗਾਉਂਦੇ ਹੋਏ ਰਾਖੀ ਸਾਵੰਤ ਨੇ ਕਿਹਾ ਸੀ ਕਿ ਆਦਿਲ ਮੇਰੇ ਪ੍ਰਾਈਵੇਟ ਵੀਡੀਓ ਬਣਾ ਕੇ ਲੋਕਾਂ ਨੂੰ ਵੇਚਦਾ ਸੀ। ਇਸ ਸਬੰਧੀ ਸਾਈਬਰ ਕ੍ਰਾਈਮ ਵਿਭਾਗ ਵਿੱਚ ਵੀ ਮੇਰਾ ਕੇਸ ਚੱਲ ਰਿਹਾ ਹੈ। ਰਾਖੀ ਸਾਵੰਤ ਨੇ ਇਹ ਵੀ ਆਰੋਪ ਲਾਇਆ ਸੀ ਕਿ ਉਸ ਦੇ ਪਤੀ ਆਦਿਲ ਖਾਨ ਦੂਜਾ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਰਾਖੀ ਸਾਵੰਤ ਦਾ ਵੀਡੀਓ ਇੰਸਟਾ ਬਾਲੀਵੁੱਡ ‘ਤੇ ਸ਼ੇਅਰ ਕੀਤਾ ਗਿਆ ਸੀ। ਇਸ ਵੀਡੀਓ ‘ਚ ਰਾਖੀ ਸਾਵੰਤ ਕਹਿ ਰਹੀ ਸੀ ਕਿ “ਆਦਿਲ ਨੇ ਮੇਰੇ ਨਾਲ ਧੋਖਾ ਕੀਤਾ ਹੈ, ਉਸ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਇਸ ਲਈ ਮੈਂ ਖੁਦ ਅਦਾਲਤ ‘ਚ ਆਈ ਹਾਂ। ਮੇਰਾ ਮੈਡੀਕਲ ਕਰਵਾਇਆ ਗਿਆ ਅਤੇ ਮੈਂ ਪੁਲਸ ਨੂੰ ਸਾਰੇ ਸਬੂਤ ਦੇ ਦਿੱਤੇ ਹਨ। ਮੇਰਾ ਪਤੀ ਆਦਿਲ। ਮੇਰੇ ‘ਤੇ ਤਸ਼ੱਦਦ ਕੀਤਾ, ਮੇਰਾ OTP ਲੈ ਕੇ ਪੈਸੇ ਲੈ ਲਏ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
