Rakhi Sawant: ਰਾਖੀ ਸਾਵੰਤ ਦਾ ਨਵਾਂ ਵੀਡੀਓ ਹੋਇਆ ਵਾਇਰਲ, ਕਿਹਾ ਮੈਂ ਉਮਰਾਹ ਕਰਨਾ ਚਾਹੁੰਦੀ ਹਾਂ
Rakhi Savat's video Viral: ਬਾਲੀਵੁੱਡ ਦੀ ਡਰਾਮਾ ਕੁਈਨ ਵਜੋਂ ਮਸ਼ਹੂਰ ਹੋਈ ਰਾਖੀ ਸਾਵੰਤ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਾਖੀ ਸਾਵੰਤ ਕਹਿ ਰਹੀ ਹੈ ਕਿ ਉਹ ਉਮਰਾਹ ਕਰਨਾ ਚਾਹੁੰਦੀ ਹੈ।

ਰਾਖੀ ਸਾਵੰਤ ਦਾ ਨਵਾਂ ਵੀਡੀਓ ਹੋਇਆ ਵਾਇਰਲ, ਕਿਹਾ ਮੈਂ ਉਮਰਾਹ ਕਰਨਾ ਚਾਹੁੰਦੀ ਹਾਂ।
Bollywood: ਬਾਲੀਵੁੱਡ ਦੀ ਡਰਾਮਾ ਕੁਈਨ ਵਜੋਂ ਮਸ਼ਹੂਰ ਹੋਈ ਰਾਖੀ ਸਾਵੰਤ ਦਾ (Rakhi Sawant) ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਰਾਖੀ ਸਾਵੰਤ ਕਹਿ ਰਹੀ ਹੈ ਕਿ ਉਹ ਉਮਰਾਹ ਕਰਨਾ ਚਾਹੁੰਦੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਹੈ ਕਿ ਉਹ ਜ਼ਰੂਰੀ ਦਸਤਾਵੇਜ਼ ਤਿਆਰ ਕਰਵਾ ਰਹੀ ਹੈ ਤਾਂ ਜੋ ਉਹ ਉਮਰਾਹ ਲਈ ਜਾ ਸਕੇ। ਰਾਖੀ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਰਮਜ਼ਾਨ ਵਿੱਚ ਵੀ ਰੋਜ਼ਾ ਰੱਖਣਾ ਚਾਹੁੰਦੀ ਹੈ। ਰਾਖੀ ਨੇ ਕਿਹਾ ਹੈ ਕਿ ਉਹ ਪੂਰੀ ਸੱਚਾਈ ਨਾਲ ਇਸਲਾਮ ਦਾ ਪਾਲਣ ਕਰ ਰਹੀ ਹੈ। ਉਹ ਦਿਨ ਵਿੱਚ ਪੰਜ ਵਾਰ ਨਮਾਜ਼ ਵੀ ਪੜ੍ਹਦੀ ਹੈ। ਰਾਖੀ ਨੇ ਇਹ ਵੀ ਕਿਹਾ ਕਿ ਉਹ ਹੁਣ ਆਪਣੀ ਪਿਛਲੀ ਜ਼ਿੰਦਗੀ ਬਾਰੇ ਸੋਚ ਕੇ ਰੋਣਾ ਨਹੀਂ ਚਾਹੁੰਦੀ। ਉਹ ਹੁਣ ਪਹਿਲਾਂ ਵਾਂਗ ਖੁਸ਼ ਰਹਿਣਾ ਚਾਹੁੰਦੀ ਹੈ।