ਦੂਜੇ ਪਤੀ ਆਦਿਲ ਖਾਨ ਨੂੰ ਵੀ ਤਲਾਕ ਦੇਵੇਗੀ ਰਾਖੀ ਸਾਵੰਤ
ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਦਾ ਦੂਜਾ ਵਿਆਹ ਵੀ ਲਗਭਗ ਟੁੱਟ ਚੁੱਕਾ ਹੈ। ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਖਾਨ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ । ਇਸ ਤੋਂ ਬਾਅਦ ਪੁਲਿਸ ਨੇ ਆਦਿਲ ਖਾਨ ਨੂੰ ਗ੍ਰਿਫਤਾਰ ਕਰ ਲਿਆ ਸੀ।
ਆਦਿਲ ਮੈਨੂੰ ਕੁੱਟਦਾ ਸੀ : ਰਾਖੀ ਸਾਵੰਤ
ਪਤੀ ਨਾਲ ਝਗੜੇ ਤੋਂ ਬਾਅਦ ਹੁਣ ਰਾਖੀ ਸਾਵੰਤ ਦੀਆਂ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਆ ਰਹੀਆਂ ਹਨ। ਰਾਖੀ ਦਾ ਅਜਿਹਾ ਹੀ ਇੱਕ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਦੱਸ ਰਹੀ ਹੈ ਕਿ ਉਹ ਮੈਡੀਕਲ ਲਈ ਕੂਪਰ ਹਸਪਤਾਲ ਜਾ ਰਹੀ ਹੈ। ਉਹ ਕਹਿ ਰਹੀ ਹੈ ਕਿ ਹਸਪਤਾਲ ਦੇ ਡਾਕਟਰ ਜਾਂਚ ਕਰਨਗੇ ਕਿ ਮੇਰੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਕਿੱਥੇ ਹਨ ਅਤੇ ਆਦਿਲ ਨੇ ਉਨ੍ਹਾਂ ‘ਤੇ ਕਿਵੇਂ ਤਸ਼ੱਦਦ ਕੀਤਾ ਹੈ। ਰਾਖੀ ਨੇ ਕਿਹਾ ਕਿ ਮੈਨੂੰ ਬਹੁਤ ਪਰੇਸ਼ਾਨੀ ਦਿੱਤੀ ਗਈ ਹੈ।ਰਾਖੀ ਨੂੰ ਲਾਈਮ ਲਾਈਟ ‘ਚ ਰਹਿਣਾ ਪਸੰਦ
ਮੀਕਾ ਸਿੰਘ ਨਾਲ ਕਿੱਸ ਵਿਵਾਦ ਦੌਰਾਨ ਵੀ ਉਹ ਸੁਰਖੀਆਂ ਵਿੱਚ ਰਹੀ ਸੀ। ਰਾਖੀ ਸਾਵੰਤ 2006 ਵਿੱਚ ਬਿੱਗ ਬੌਸ ਦੇ ਪਹਿਲੇ ਸੀਜ਼ਨ ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ। ਉਦੋਂ ਤੋਂ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਉਸ ਨੂੰ ਸ਼ਾਹਰੁਖ ਖਾਨ ਦੀ ਫਿਲਮ ‘ਮੈਂ ਹੂੰ ਨਾ’ ‘ਚ ਮੌਕਾ ਮਿਲਿਆ। ਇਸ ਤੋਂ ਬਾਅਦ ਉਹ ਕਈ ਰਿਐਲਿਟੀ ਸ਼ੋਅਜ਼ ‘ਚ ਨਜ਼ਰ ਆਈ। ਰਾਖੀ ਕਾ ਸਵਯੰਵਰ ਅਤੇ ਨੱਚ ਬਲੀਏ ਵਿੱਚ ਕਾਫੀ ਪ੍ਰਸਿੱਧੀ ਮਿਲੀ। ਆਦਿਲ ਖਾਨ ਕੌਣ ਹੈ ਦਰਅਸਲ ਆਦਿਲ ਖਾਨ ਦੁਰਾਨੀ ਕਰਨਾਟਕ ਦਾ ਰਹਿਣ ਵਾਲਾ ਹੈ ਅਤੇ ਕਾਰੋਬਾਰੀ ਹੈ। ਆਦਿਲ ਦੀ ਉਮਰ ਸਿਰਫ਼ 27 ਸਾਲ ਹੈ। ਮਈ 2022 ਵਿੱਚ ਆਦਿਲ ਅਤੇ ਰਾਖੀ ਇੱਕ ਦੂਜੇ ਦੇ ਨਾਲ ਰਿਸ਼ਤੇ ਵਿੱਚ ਆਏ। ਜਿਸ ਤੋਂ ਬਾਅਦ ਦੋਹਾਂ ਨੇ ਪਿਛਲੇ ਮਹੀਨੇ ਵਿਆਹ ਕਰਵਾ ਲਿਆ। ਆਦਿਲ ਦਾ ਕਾਰ ਦਾ ਕਾਰੋਬਾਰ ਹੈ। ਰਾਖੀ ਨੂੰ ਮਿਲਣ ਤੋਂ ਬਾਅਦ ਆਦਿਲ ਨੇ ਮੁੰਬਈ ‘ਚ ਡਾਂਸ ਅਕੈਡਮੀ ਵੀ ਖੋਲ੍ਹੀ ਹੈ।
Follow Us
