ਮੁੱੜ ਟੁੱਟਣ ਕੰਢੇ ਰਾਖੀ ਸਾਵੰਤ ਦਾ ਵਿਆਹ, ਪਤੀ ਨੂੰ ਕਰਵਾਇਆ ਗ੍ਰਿਫਤਾਰ

Published: 

08 Feb 2023 16:30 PM

ਰਾਖੀ ਸਾਵੰਤ ਬਾਲੀਵੁੱਡ ਵਿੱਚ ਆਪਣੇ ਕੰਮ ਲਈ ਘੱਟ ਅਤੇ ਵਿਵਾਦਾਂ ਲਈ ਜ਼ਿਆਦਾ ਚਰਚਾ ਵਿੱਚ ਰਹਿੰਦੀ ਹੈ। ਪਿਛਲੇ ਮਹੀਨੇ ਰਾਖੀ ਸਾਵੰਤ ਉਸ ਸਮੇਂ ਅਚਾਨਕ ਸੁਰਖੀਆਂ 'ਚ ਆਈ ਸੀ ਜਦੋਂ ਉਸ ਨੇ ਆਦਿਲ ਖਾਨ ਨਾਲ ਕੋਰਟ ਮੈਰਿਜ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਤੇ ਸ਼ੇਅਰ ਕੀਤੀਆਂ ਸਨ

ਮੁੱੜ ਟੁੱਟਣ ਕੰਢੇ ਰਾਖੀ ਸਾਵੰਤ ਦਾ ਵਿਆਹ, ਪਤੀ ਨੂੰ ਕਰਵਾਇਆ ਗ੍ਰਿਫਤਾਰ
Follow Us On

ਰਾਖੀ ਸਾਵੰਤ ਬਾਲੀਵੁੱਡ ਵਿੱਚ ਆਪਣੇ ਕੰਮ ਲਈ ਘੱਟ ਅਤੇ ਵਿਵਾਦਾਂ ਲਈ ਜ਼ਿਆਦਾ ਚਰਚਾ ਵਿੱਚ ਰਹਿੰਦੀ ਹੈ। ਰਾਖੀ ਸਾਵੰਤ ਹਮੇਸ਼ਾ ਕਿਸੇ ਨਾ ਕਿਸੇ ਬਿਆਨ ਜਾਂ ਵਿਵਾਦ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਪਿਛਲੇ ਮਹੀਨੇ ਰਾਖੀ ਸਾਵੰਤ ਉਸ ਸਮੇਂ ਅਚਾਨਕ ਸੁਰਖੀਆਂ ‘ਚ ਆਈ ਸੀ ਜਦੋਂ ਉਸ ਨੇ ਆਦਿਲ ਖਾਨ ਨਾਂ ਦੇ ਇੱਕ ਸ਼ਖਸ ਨਾਲ ਕੋਰਟ ਮੈਰਿਜ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਤੇ ਸ਼ੇਅਰ ਕੀਤੀਆਂ ਸਨ। ਲੋਕਾਂ ਨੂੰ ਇਸ ਵਿਆਹ ਬਾਰੇ ਪਤਾ ਵੀ ਉਦੋਂ ਹੀ ਲੱਗਾ । ਇਸ ਤੋਂ ਬਾਅਦ ਰਾਖੀ ਸਾਵੰਤ ਦੀ ਬੁਰਕੇ ਵਾਲੀ ਤਸਵੀਰ ਵੀ ਕਾਫੀ ਵਾਇਰਲ ਹੋਈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਰਾਖੀ ਧਰਮ ਪਰਿਵਰਤਨ ਕਰ ਰਹੀ ਹੈ।

ਪਤੀ ਖਿਲਾਫ ਦਰਜ ਕਰਵਾਈ ਐਫਆਈਆਰ

ਵਿਆਹ ਦੇ ਇਕ ਮਹੀਨੇ ਦੇ ਅੰਦਰ ਹੀ ਰਾਖੀ ਸਾਵੰਤ ਨੇ ਆਪਣੇ ਪਤੀ ‘ਤੇ ਕਈ ਗੰਭੀਰ ਦੋਸ਼ਾਂ ‘ਤੇ ਐੱਫ.ਆਈ.ਆਰ. ਦਰਜ ਕਰਵਾ ਦਿੱਤੀ । ਜਿਸ ਤੋਂ ਬਾਅਦ ਮੰਗਲਵਾਰ ਨੂੰ ਪੁਲਿਸ ਨੇ ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਦੁਰਾਨੀ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਰਾਖੀ ਸਾਵੰਤ ਦੇ ਨਾਲ ਘਰ ਵਿੱਚ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਰਾਖੀ ਨੇ ਆਦਿਲ ‘ਤੇ ਐਕਸਟਰਾ ਮੈਰਿਟਲ ਅਫੇਅਰ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਰਾਖੀ ਸਾਵੰਤ ਨੇ ਆਪਣੇ ਪਤੀ ‘ਤੇ ਦੋਸ਼ ਲਗਾਇਆ ਹੈ ਕਿ ਆਦਿਲ ਨੇ ਉਸ ਨਾਲ ਧੋਖਾ ਕੀਤਾ ਹੈ। ਐਫਆਈਆਰ ਦਰਜ ਕਰਵਾਉਣ ਤੋਂ ਪਹਿਲਾਂ ਰਾਖੀ ਸਾਵੰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਦਿਲ ਖਾਨ ਨੇ ਬਾਲੀਵੁੱਡ ਵਿੱਚ ਨਾਮ ਕਮਾਉਣ ਲਈ ਉਸ ਦਾ ਸਹਾਰਾ ਲਿਆ। ਰਾਖੀ ਨੇ ਇਹ ਵੀ ਦੋਸ਼ ਲਾਇਆ ਕਿ ਆਦਿਲ ਨੇ ਉਸ ਤੋਂ ਘਰ ਦੀਆਂ ਚਾਬੀਆਂ ਖੋਹ ਲਈਆਂ ਅਤੇ ਹੁਣ ਉਹ ਵਾਪਸ ਦੇਣ ਤੋਂ ਇਨਕਾਰ ਕਰ ਰਿਹਾ ਹੈ।

ਰਾਖੀ ਨੂੰ ਲਾਈਮ ਲਾਈਟ ‘ਚ ਰਹਿਣਾ ਪਸੰਦ

ਮੀਕਾ ਸਿੰਘ ਨਾਲ ਕਿੱਸ ਵਿਵਾਦ ਦੌਰਾਨ ਵੀ ਉਹ ਸੁਰਖੀਆਂ ਵਿੱਚ ਰਹੀ ਸੀ।ਰਾਖੀ ਸਾਵੰਤ 2006 ਵਿੱਚ ਬਿੱਗ ਬੌਸ ਦੇ ਪਹਿਲੇ ਸੀਜ਼ਨ ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ। ਉਦੋਂ ਤੋਂ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਉਸ ਨੂੰ ਸ਼ਾਹਰੁਖ ਖਾਨ ਦੀ ਫਿਲਮ ‘ਮੈਂ ਹੂੰ ਨਾ’ ‘ਚ ਮੌਕਾ ਮਿਲਿਆ। ਇਸ ਤੋਂ ਬਾਅਦ ਉਹ ਕਈ ਰਿਐਲਿਟੀ ਸ਼ੋਅਜ਼ ‘ਚ ਨਜ਼ਰ ਆਈ। ਉਸ ਨੂੰ ਰਾਖੀ ਕਾ ਸਵਯੰਵਰ ਅਤੇ ਨੱਚ ਬਲੀਏ ਵਿੱਚ ਕਾਫੀ ਪ੍ਰਸਿੱਧੀ ਮਿਲੀ।

ਕੌਣ ਹੈ ਆਦਿਲ ਖਾਨ?

ਦਰਅਸਲ ਆਦਿਲ ਖਾਨ ਦੁਰਾਨੀ ਕਰਨਾਟਕ ਦਾ ਰਹਿਣ ਵਾਲਾ ਹੈ ਅਤੇ ਕਾਰੋਬਾਰੀ ਹੈ। ਆਦਿਲ ਦੀ ਉਮਰ ਸਿਰਫ਼ 27 ਸਾਲ ਹੈ। ਮਈ 2022 ਵਿੱਚ ਆਦਿਲ ਅਤੇ ਰਾਖੀ ਇੱਕ ਦੂਜੇ ਦੇ ਨਾਲ ਰਿਸ਼ਤੇ ਵਿੱਚ ਆਏ। ਜਿਸ ਤੋਂ ਬਾਅਦ ਦੋਹਾਂ ਨੇ ਪਿਛਲੇ ਮਹੀਨੇ ਵਿਆਹ ਕਰਵਾ ਲਿਆ। ਆਦਿਲ ਦਾ ਕਾਰ ਦਾ ਕਾਰੋਬਾਰ ਹੈ। ਰਾਖੀ ਨੂੰ ਮਿਲਣ ਤੋਂ ਬਾਅਦ ਆਦਿਲ ਨੇ ਮੁੰਬਈ ‘ਚ ਡਾਂਸ ਅਕੈਡਮੀ ਵੀ ਖੋਲ੍ਹੀ ਹੈ।