Parineeti-Raghva Engagement: ਪਰਿਣੀਤੀ-ਰਾਘਵ ਦੀ ਮੰਗਣੀ ‘ਚ ਪਹੁੰਚੇ ਪੰਜਾਬ ਦੇ ਸੀਐੱਮ ਭਗਵੰਤ ਮਾਨ, ਇਨ੍ਹਾਂ ਲੋਕਾਂ ਨੇ ਵੀ ਕੀਤੀ ਸ਼ਿਰਕਤ ਵੇਖੋ ਵੀਡੀਓ
Parineeti Chopra Raghva Chadha Engagement:ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਦੀ ਮੰਗਣੀ 'ਚ ਬਾਲੀਵੁੱਡ ਤੋਂ ਲੈ ਕੇ ਰਾਜਨੀਤੀ ਤੱਕ ਦੇ ਕਈ ਵੱਡੇ ਲੋਕ ਪਹੁੰਚ ਚੁੱਕੇ ਹਨ। ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
Parineeti Chopra Raghva Chadha Engagement: ਮਾਰਚ ਤੋਂ ਕਈ ਵਾਰ ਇੱਕ ਦੂਜੇ ਨਾਲ ਸਪਾਟ ਹੋਣ ਤੋਂ ਬਾਅਦ, ਬਾਲੀਵੁੱਡ ਅਭਿਨੇਤਰੀਆਂ ਪਰਿਣੀਤੀ ਚੋਪੜਾ (Parineeti Chopra) ਅਤੇ ਰਾਘਵ ਚੱਢਾ ਆਖਰਕਾਰ ਅੱਜ ਮੰਗਣੀ ਕਰ ਰਹੇ ਹਨ।
ਮੰਗਣੀ ਦਾ ਪ੍ਰੋਗਰਾਮ ਦਿੱਲੀ (Delhi) ਦੇ ਕਨਾਟ ਪਲੇਸ ‘ਚ ਚੱਲ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਇਹ ਪ੍ਰੋਗਰਾਮ ਸ਼ਾਮ 5 ਵਜੇ ਦੇ ਕਰੀਬ ਸ਼ੁਰੂ ਹੋਇਆ ਸੀ ਅਤੇ ਸ਼ਾਮ ਤੋਂ ਹੀ ਕਨਾਟ ਪਲੇਸ ਸਥਿਤ ਕਪੂਰਥਲਾ ਹਾਊਸ ‘ਚ ਮਹਿਮਾਨ ਲਗਾਤਾਰ ਪਹੁੰਚ ਰਹੇ ਹਨ।
ਪ੍ਰਿਅੰਕਾ ਚੋਪੜਾ ਵੀ ਪਹੁੰਚੇ ਹਨ
ਰਾਘਵ ਚੱਢਾ (Raghav Chadha) ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਲਈ ਅੱਜ ਉਨ੍ਹਾਂ ਦੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਭਾਰਤ ਆਈ ਸੀ। ਉਹ ਸ਼ਾਮ ਨੂੰ ਕਪੂਰਥਲਾ ਹਾਊਸ ਪਹੁੰਚੀ ਜਿੱਥੇ ਮੰਗਣੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਿਅੰਕਾ ਕਾਰ ‘ਚ ਬੈਠੀ ਹੋਈ ਹੈ। ਉਨ੍ਹਾਂ ਤੋਂ ਇਲਾਵਾ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਪਹੁੰਚੇ। ਇਸ ਤੋਂ ਇਲ਼ਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਸਮਾਗਮ ਵਿੱਚ ਪਹੁੰਚੇ।View this post on Instagram


