Tiger 3 Trailer: ਦੇਸ਼ ਜਾਂ ਪਰਿਵਾਰ, ਟਾਈਗਰ ਕਿਸ ਨੂੰ ਚੁਣੇਗਾ? ਸਲਮਾਨ ਖਾਨ ਦੀ ਫਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼
ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਟਾਈਗਰ 3 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ 'ਚ ਸਲਮਾਨ ਖਾਨ ਦੇ ਨਾਲ ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਵੀ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਲੰਬੇ ਸਮੇਂ ਤੋਂ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਸਨ। ਫਿਲਮ ਦੇ ਰਿਲੀਜ਼ ਹੁੰਦੇ ਹੀ ਪ੍ਰਸ਼ੰਸਕਾਂ ਦੀ ਉਤਸੁਕਤਾ ਵੱਧ ਗਈ ਹੈ।
ਬਾਲੀਵੁੱਡ ਨਿਊਜ। ਸੁਪਰਸਟਾਰ ਸਲਮਾਨ ਖਾਨ (Salman Khan) ਦੀ ਫਿਲਮ ਟਾਈਗਰ 3 ਦੀ ਪ੍ਰਸ਼ੰਸਕ ਉਡੀਕ ਕਰ ਰਹੇ ਸਨ। ਹੁਣ ਸਾਰਿਆਂ ਦੀ ਉਡੀਕ ਖਤਮ ਹੋ ਗਈ ਹੈ। ਟਾਈਗਰ 3 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਸ਼ਾਨਦਾਰ ਤੋਹਫਾ ਦਿੱਤਾ ਹੈ। ਸਲਮਾਨ ਖਾਨ ਇਕ ਵਾਰ ਫਿਰ ਬਾਕਸ ਆਫਿਸ ‘ਤੇ ਹਾਵੀ ਹੋਣ ਦੀਆਂ ਤਿਆਰੀਆਂ ਨਾਲ ਵਾਪਸੀ ਕਰ ਚੁੱਕੇ ਹਨ। ਭਾਈਜਾਨ ਦੇ ਧਮਾਕੇਦਾਰ ਐਕਸ਼ਨ ਨੇ ਦਰਸ਼ਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ।
ਟਾਈਗਰ 3 ਦੀਵਾਲੀ ਦੇ ਮੌਕੇ ‘ਤੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਟਾਈਗਰ ਫ੍ਰੈਂਚਾਇਜ਼ੀ ਦੀਆਂ ਪਿਛਲੀਆਂ ਦੋਵੇਂ ਫਿਲਮਾਂ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਸੀ। ਹੁਣ ਟਾਈਗਰ 3 ਦੀ ਵਾਰੀ ਹੈ। ਟਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਵੀ ਸਲਮਾਨ ਹੀ ਹਾਵੀ ਹੋਣਗੇ। ਸਾਹਮਣੇ ਆਇਆ ਟ੍ਰੇਲਰ ਕਾਫੀ ਦਮਦਾਰ ਹੈ, ਜਿਸ ‘ਚ ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਵੀ ਨਜ਼ਰ ਆ ਰਹੇ ਹਨ।
ਇੱਥੇ ਵੇਖੋ ਫਿਲਮ ਦਾ ਟ੍ਰੇਲਰ
ਟਾਈਗਰ ਆਪਣੇ ਪਰਿਵਾਰ ਲਈ ਲੜੇਗਾ
ਟ੍ਰੇਲਰ ਦੀ ਸ਼ੁਰੂਆਤ ‘ਚ ਇਕ ਔਰਤ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਕਹਿੰਦੀ ਹੈ, “ਦੇਸ਼ ਦੀ ਸ਼ਾਂਤੀ ਅਤੇ ਦੇਸ਼ ਦੇ ਦੁਸ਼ਮਣਾਂ ਵਿੱਚ ਕਿੰਨੀ ਦੂਰੀ ਹੈ – ਸਿਰਫ਼ ਇੱਕ ਆਦਮੀ।” ਇਸ ਤੋਂ ਬਾਅਦ ਟਾਈਗਰ (Tiger) ਬਾਈਕ ‘ਤੇ ਆਉਂਦਾ ਹੈ ਅਤੇ ਧਮਾਕਾ ਕਰਦਾ ਹੈ। ਪਿਛਲੇ ਦੋ ਭਾਗਾਂ ਵਿੱਚ ਅਸੀਂ ਟਾਈਗਰ ਨੂੰ ਦੇਸ਼ ਲਈ ਲੜਦੇ ਦੇਖਿਆ। ਪਰ ਇਸ ਟ੍ਰੇਲਰ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਟਾਈਗਰ ਇਸ ਵਾਰ ਦੇਸ਼ ਲਈ ਲੜੇਗਾ ਜਾਂ ਆਪਣੇ ਪਰਿਵਾਰ ਲਈ।
ਕੁਝ ਦਿਨ ਪਹਿਲਾਂ ‘ਟਾਈਗਰਜ਼ ਮੈਸੇਜ’ ਦੇ ਨਾਂ ਨਾਲ ਇਕ ਵੀਡੀਓ ਰਿਲੀਜ਼ ਹੋਈ ਸੀ। ਉਸ ਵਿੱਚ ਵੀ ਇਹੋ ਜਿਹੇ ਸਵਾਲ ਉਠਾਏ ਜਾ ਰਹੇ ਸਨ ਕਿ ਕੀ ਟਾਈਗਰ ਦੇਸ਼ ਭਗਤ ਹੈ ਜਾਂ ਗੱਦਾਰ। ਟਾਈਗਰ ਦੇਸ਼ ਵਾਸੀਆਂ ਤੋਂ ਆਪਣਾ ਚਰਿੱਤਰ ਸਰਟੀਫਿਕੇਟ ਮੰਗ ਰਿਹਾ ਸੀ।
ਇਹ ਵੀ ਪੜ੍ਹੋ
ਇਮਰਾਨ ਹਾਸ਼ਮੀ ਦੇਣਗੇ ਸਲਮਾਨ ਖਾਨ ਨੂੰ ਮੁਕਾਬਲਾ
ਸਲਮਾਨ ਖਾਨ ਨੂੰ ਮੁਕਾਬਲਾ ਦੇਣ ਲਈ ਇਸ ਵਾਰ ਫਿਲਮ ‘ਚ ਇਮਰਾਨ ਹਾਸ਼ਮੀ ਵੀ ਹਨ, ਜੋ ਟ੍ਰੇਲਰ ‘ਚ ਹੀ ਸਲਮਾਨ ਦੀਆਂ ਮੁਸ਼ਕਿਲਾਂ ਵਧਾਉਂਦੇ ਨਜ਼ਰ ਆ ਰਹੇ ਹਨ। ਇਮਰਾਨ ਦਾ ਲੁੱਕ ਕਾਫੀ ਆਕਰਸ਼ਕ ਲੱਗ ਰਿਹਾ ਹੈ। ਹੁਣ ਇਸ ਫਿਲਮ ਦੀ ਰਿਲੀਜ਼ ‘ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਸਲਮਾਨ ਦੀ ਇਹ ਫਿਲਮ 12 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।