AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

CJP ਦੇ ਦੀਪਕੇ ਨੂੰ ਮਿਲੇ ਨਸੀਰੁਦੀਨ ਸ਼ਾਹ, ਭੜਕੇ ਪਿਊਸ਼ ਮਿਸ਼ਰਾ; ਬੋਲੇ- ਪਾਇਲਟ ਸਮਿਤ ਮੱਛਾਰ ‘ਤੇ ਵੀ ਕੁਝ ਬੋਲੋ

ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੁਦੀਨ ਸ਼ਾਹ ਹਾਲ ਹੀ ਵਿੱਚ ਮੁੰਬਈ ਦੇ ਇਤਿਹਾਸਕ ਸ਼ਿਵਾਜੀ ਪਾਰਕ ਵਿਖੇ 'ਕਾਕਰੋਚ ਜਨਤਾ ਪਾਰਟੀ' (ਸੀਜੇਪੀ) ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ। ਇਹ ਪ੍ਰਦਰਸ਼ਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ, ਜਿਸ ਵਿੱਚ ਫ਼ਿਲਮ ਜਗਤ ਦੀਆਂ ਕਈ ਹਸਤੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।

CJP ਦੇ ਦੀਪਕੇ ਨੂੰ ਮਿਲੇ ਨਸੀਰੁਦੀਨ ਸ਼ਾਹ, ਭੜਕੇ ਪਿਊਸ਼ ਮਿਸ਼ਰਾ; ਬੋਲੇ- ਪਾਇਲਟ ਸਮਿਤ ਮੱਛਾਰ 'ਤੇ ਵੀ ਕੁਝ ਬੋਲੋ
tv9-punjabi
| Updated On: 05 Oct 2026 19:19 PM IST
Share

ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੁਦੀਨ ਸ਼ਾਹ ਹਾਲ ਹੀ ਵਿੱਚ ਮੁੰਬਈ ਦੇ ਇਤਿਹਾਸਕ ਸ਼ਿਵਾਜੀ ਪਾਰਕ ਵਿਖੇ ‘ਕਾਕਰੋਚ ਜਨਤਾ ਪਾਰਟੀ’ (ਸੀਜੇਪੀ) ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ। ਇਹ ਪ੍ਰਦਰਸ਼ਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ, ਜਿਸ ਵਿੱਚ ਫ਼ਿਲਮ ਜਗਤ ਦੀਆਂ ਕਈ ਹਸਤੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਧਰਨੇ ਦੌਰਾਨ ਨਸੀਰੁਦੀਨ ਸ਼ਾਹ ਵੱਲੋਂ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਜੱਫੀ ਪਾਉਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋਈ ਸੀ। ਹੁਣ ਇਸੇ ਘਟਨਾਕ੍ਰਮ ਤੋਂ ਬਾਅਦ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਗੀਤਕਾਰ ਪਿਊਸ਼ ਮਿਸ਼ਰਾ ਨੇ ਨਸੀਰੁਦੀਨ ਸ਼ਾਹ ‘ਤੇ ਤਿੱਖੇ ਤਨਜ਼ ਕੱਸਦਿਆਂ ਕਈ ਅਹਿਮ ਮੁੱਦਿਆਂ ‘ਤੇ ਉਨ੍ਹਾਂ ਦੀ ਚੁੱਪ ‘ਤੇ ਸਵਾਲ ਖੜ੍ਹੇ ਕੀਤੇ ਹਨ।

ਪਾਇਲਟ ਸਮਿਤ ਮੱਛਾਰ ਦੀ ਬਹਾਦਰੀ ‘ਤੇ ਬੋਲਣ ਦੀ ਦਿੱਤੀ ਨਸੀਹਤ

ਪਿਊਸ਼ ਮਿਸ਼ਰਾ ਨੇ ਨਸੀਰੁਦੀਨ ਸ਼ਾਹ ਨੂੰ ਮੁਖ਼ਾਤਬ ਹੁੰਦਿਆਂ ਕਿਹਾ, “ਹਾਂਜੀ ਨਸੀਰ ਸਾਹਿਬ, ਮੈਂ ਪਿਊਸ਼ ਮਿਸ਼ਰਾ ਹਾਂ, ਤੁਹਾਡਾ ਪੁਰਾਣਾ ਜਾਣਕਾਰ। ਤੁਸੀਂ ਅਭਿਜੀਤ ਦੀਪਕੇ ਨੂੰ ਮਿਲੇ, ਦੇਖ ਕੇ ਚੰਗਾ ਲੱਗਾ। ਪਰ ਸਰ, ਹੁਣੇ-ਹੁਣੇ ਇੱਕ ਬਹੁਤ ਵੱਡਾ ਹਾਦਸਾ ਵਾਪਰਨੋਂ ਟਲਿਆ ਹੈ। ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਫਲਾਈਟ 1073 ਵਿੱਚ ਮਿਸਟਰ ਸਮਿਤ ਮੱਛਾਰ ਨੇ ਕਮਾਲ ਕਰ ਦਿੱਤੀ ਅਤੇ 180 ਮੁਸਾਫ਼ਰਾਂ ਦੀ ਜਾਨ ਬਚਾਈ। ਜ਼ਰਾ ਉਸ ਮੁੱਦੇ ‘ਤੇ ਵੀ ਕੁਝ ਟਿੱਪਣੀ ਕਰੋ ਅਤੇ ਉਨ੍ਹਾਂ ਨੂੰ ਵਧਾਈ ਦਿਓ ਸਰ, ਚੰਗਾ ਲੱਗੇਗਾ। ਉਹ ਵਿਚਾਰੇ ਸ਼ਰੀਫ਼ ਇਨਸਾਨ ਹਨ ਅਤੇ 180 ਕੀਮਤੀ ਜਾਨਾਂ ਬਚਾਈਆਂ ਹਨ, ਉਨ੍ਹਾਂ ਦਾ ਹੌਸਲਾ ਹੋਰ ਵਧੇਗਾ।”

LPU ਦੇ ਵਿਵਾਦ ਦਾ ਕੀਤਾ ਜ਼ਿਕਰ

ਪਾਇਲਟ ਦੀ ਬਹਾਦਰੀ ਦੇ ਨਾਲ-ਨਾਲ ਪਿਊਸ਼ ਮਿਸ਼ਰਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਵਿਖੇ ਹੋਏ ਹੰਗਾਮੇ ਦਾ ਜ਼ਿਕਰ ਕਰਦਿਆਂ ਕਿਹਾ, “ਦੂਜੀ ਗੱਲ ਇਹ ਹੈ ਸਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬੱਚਿਆਂ ਲਈ ਵੀ ਇੱਕ ਸੁਨੇਹਾ ਭੇਜੋ, ਉੱਥੇ ਵੀ ਵਿਦਿਆਰਥੀ ਪੜ੍ਹਦੇ ਹਨ। ਉੱਥੇ ਬਹੁਤ ਖ਼ਤਰਨਾਕ ਹਾਦਸਾ ਵਾਪਰਿਆ ਅਤੇ ਵੱਡਾ ਘਮਾਸਾਨ ਹੋਇਆ। ਪੁਲਿਸ ਵੱਲੋਂ ਕੁੜੀਆਂ ਦੇ ਵਾਲ ਫੜ ਕੇ ਕੁੱਟਿਆ ਗਿਆ, ਭੰਨ-ਤੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਹੋਈਆਂ। ਤੁਸੀਂ ਤਾਂ ਕਹਿੰਦੇ ਸੀ ਨਾ ਕਿ ਜਿੰਨਾ ਮੈਨੂੰ ਨੈਸ਼ਨਲ ਸਕੂਲ ਆਫ਼ ਡਰਾਮਾ (NSD) ਅਤੇ FTII ਨੇ ਨਹੀਂ ਸਿਖਾਇਆ, ਓਨਾ ਇਨ੍ਹਾਂ ਬੱਚਿਆਂ ਨੇ ਸਿਖਾਇਆ ਹੈ। ਤੁਹਾਡਾ ਇਹ ਬਿਆਨ ਮੇਰੀ ਸਮਝ ਤੋਂ ਬਾਹਰ ਰਿਹਾ। ਇਹ ਬੱਚੇ ਕਦੋਂ ਤੋਂ ਐਕਟਿੰਗ ਦੇ ਅਧਿਆਪਕ ਬਣ ਗਏ, ਮੈਨੂੰ ਨਹੀਂ ਪਤਾ। ਜੇ ਮਿਲੋ ਤਾਂ ਇਸ ਦਾ ਖ਼ੁਲਾਸਾ ਜ਼ਰੂਰ ਕਰਿਓ। ਪਰ ਉੱਥੇ ਵੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਇਸ ਲਈ ਕਿਰਪਾ ਕਰਕੇ ਉਨ੍ਹਾਂ ਬੱਚਿਆਂ ਨਾਲ ਹਮਦਰਦੀ ਪ੍ਰਗਟਾਓ ਅਤੇ ਉਨ੍ਹਾਂ ਲਈ ਕੋਈ ਸੁਨੇਹਾ ਦਿਓ।”

“ਲੋਕਾਂ ਨੂੰ ਰੋਟੀ-ਦਾਲ ਦੀ ਲੋੜ ਸੀ, ਪਾਕਿਸਤਾਨੀ ਨਜ਼ਮ ਦੀ ਨਹੀਂ”

ਪਿਊਸ਼ ਮਿਸ਼ਰਾ ਨੇ ਪਿਛਲੇ ਸਮੇਂ ਦੀ ਇੱਕ ਗੱਲ ਯਾਦ ਕਰਵਾਉਂਦਿਆਂ ਨਸੀਰੁਦੀਨ ਸ਼ਾਹ ਨੂੰ ਘੇਰਿਆ ਅਤੇ ਕਿਹਾ, “ਤੀਜਾ ਨੁਕਤਾ ਇਹ ਹੈ ਕਿ ਮੈਂ ਝਾਰਖੰਡ ਲਈ ਤੁਹਾਡੇ ਕੋਲੋਂ ਮਦਦ ਮੰਗੀ ਸੀ, ਤਾਂ ਤੁਸੀਂ ਇੱਕ ਪਾਕਿਸਤਾਨੀ ਸ਼ਾਇਰਾ ਦੀ ਨਜ਼ਮ ਭੇਜ ਦਿੱਤੀ ਸੀ। ਮੁਆਫ਼ ਕਰਨਾ ਸਰ, ਉੱਥੇ ਕਿਸੇ ਸ਼ਾਇਰਾ ਦੀ ਨਜ਼ਮ ਦੀ ਲੋੜ ਨਹੀਂ ਸੀ। ਉੱਥੋਂ ਦੇ ਗ਼ਰੀਬ ਲੋਕਾਂ ਨੂੰ ਆਟਾ, ਦਾਲ, ਰੋਟੀ, ਗੁੜ ਅਤੇ ਲਿੱਟੀ-ਚੋਖਾ ਚਾਹੀਦਾ ਸੀ। ਉਨ੍ਹਾਂ ਲੋਕਾਂ ਨੇ ਤੁਹਾਡੇ ਕੋਲੋਂ ਪੀਜ਼ਾ ਜਾਂ ਬਰਗਰ ਦੀ ਮੰਗ ਨਹੀਂ ਸੀ ਕੀਤੀ। ਇਸ ਲਈ ਕਿਸੇ ਪਾਕਿਸਤਾਨੀ, ਅਫ਼ਗਾਨਿਸਤਾਨੀ, ਲਾਤੀਨੀ ਅਮਰੀਕੀ ਜਾਂ ਰੋਮਨ ਸ਼ਾਇਰਾ ਦੀਆਂ ਨਜ਼ਮਾਂ ਦੀ ਉੱਥੇ ਕੋਈ ਲੋੜ ਨਹੀਂ ਸੀ। ਸਰ, ਉਹ ਨਜ਼ਮ ਇੰਨੀ ਔਖੀ ਉਰਦੂ ਵਿੱਚ ਸੀ ਕਿ ਮੇਰੀ ਸਮਝ ਵਿੱਚ ਹੀ ਨਹੀਂ ਆਈ, ਤਾਂ ਫਿਰ ਝਾਰਖੰਡ ਦੇ ਆਮ ਲੋਕਾਂ ਨੂੰ ਉਹ ਕੀ ਖ਼ਾਕ ਸਮਝ ਆਉਂਦੀ।”

ਆਪਣੀ ਗੱਲ ਖ਼ਤਮ ਕਰਦਿਆਂ ਪਿਊਸ਼ ਮਿਸ਼ਰਾ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ, “ਤੁਸੀਂ ਜਦੋਂ ਵੀ ਅੱਗੇ ਤੋਂ ਕੋਈ ਅਜਿਹਾ ਬਿਆਨ ਦਿਓਗੇ, ਤਾਂ ਪਿਊਸ਼ ਵੱਲੋਂ ਤੁਹਾਨੂੰ ਉਸ ਦਾ ਮੋੜਵਾਂ ਜਵਾਬ ਮਿਲੇਗਾ। ਧੰਨਵਾਦ ਸਰ, ਇਨਕਲਾਬ ਜ਼ਿੰਦਾਬਾਦ।”

Follow Us
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ...
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...