ਜੰਗ ਅਤੇ ਜਜ਼ਬੇ ਨੂੰ ਵਿਖਾਉਂਦੀ ਇਸ਼ਾਨ ਖੱਟਰ ਦੀ ਫਿਲਮ Pippa, ਜ਼ਬਰਦਸਤ ਟ੍ਰੇਲਰ ਲਾਂਚ
ਈਸ਼ਾਨ ਖੱਟਰ, ਮ੍ਰਿਣਾਲ ਠਾਕੁਰ ਅਤੇ ਸੋਨੀ ਰਾਜ਼ਦਾਨ ਦੀ ਫਿਲਮ 'ਪਿੱਪਾ' ਦਾ ਟ੍ਰੇਲਰ ਆ ਗਿਆ ਹੈ। OTT 'ਤੇ ਆਉਣ ਵਾਲੀ ਇਸ ਫਿਲਮ ਦਾ ਟ੍ਰੇਲਰ ਕਾਫੀ ਦਮਦਾਰ ਹੈ। 1971 ਦੀ ਜੰਗ 'ਤੇ ਆਧਾਰਿਤ ਇਹ ਫਿਲਮ ਪਹਿਲੀਆਂ ਫਿਲਮਾਂ ਨਾਲੋਂ ਕਿੰਨੀ ਵੱਖਰੀ ਹੋਵੇਗੀ ਇਹ ਤਾਂ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਟ੍ਰੇਲਰ ਦੇਖਣ ਤੋਂ ਬਾਅਦ ਫਿਲਮ ਤੋਂ ਉਮੀਦਾਂ ਵਧ ਗਈਆਂ ਹਨ। ਇਹ ਫਿਲਮ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।
ਫਿਲਮ ਐਕਟਰ ਈਸ਼ਾਨ ਖੱਟਰ ਦੇ ਜਨਮਦਿਨ ‘ਤੇ ਉਨ੍ਹਾਂ ਦੀ ਅਗਲੀ ਫਿਲਮ ‘ਪਿੱਪਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ‘ਚ ਮ੍ਰਿਣਾਲ ਠਾਕੁਰ, ਪ੍ਰਿਯਾਂਸ਼ੂ ਪਾਇਨੁਲੀ ਅਤੇ ਸੋਨੀ ਰਾਜ਼ਦਾਨ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ। ਫਿਲਮ ਦਾ ਟ੍ਰੇਲਰ ਕਾਫੀ ਦਮਦਾਰ ਨਜ਼ਰ ਆ ਰਿਹਾ ਹੈ। ਇਹ ਫਿਲਮ ਪਾਕਿਸਤਾਨ (Pakistan) ਤੋਂ ਬੰਗਲਾਦੇਸ਼ ਦੀ ਆਜ਼ਾਦੀ ‘ਤੇ ਆਧਾਰਿਤ ਹੈ।
ਟ੍ਰੇਲਰ ਦੀ ਸ਼ੁਰੂਆਤ ‘ਚ ਹੀ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi) ਦੀ ਆਵਾਜ਼ ਸੁਣੀ ਜਾ ਸਕਦੀ ਹੈ। ਇੰਦਰਾ ਗਾਂਧੀ ਰੇਡੀਓ ‘ਤੇ ਪਾਕਿਸਤਾਨ ਨਾਲ ਜੰਗ ਦਾ ਐਲਾਨ ਕਰ ਰਹੇ ਹਨ। ਇਸ ਤੋਂ ਬਾਅਦ, ਕੁਝ ਆਮ ਭਾਰਤੀ ਬੰਗਲਾਦੇਸ਼ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਪੰਨਾ ਲਿਖਣ ਲਈ ਰਵਾਨਾ ਹੁੰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚੋਂ ਈਸ਼ਾਨ ਖੱਟਰ ਇੱਕ ਹਨ। ਟ੍ਰੇਲਰ ‘ਚ ਕੁਝ ਜੰਗ ਦੇ ਸੀਨ ਵੇਖਣ ਨੂੰ ਮਿਲ ਰਹੇ ਹਨ। ਪਿੱਪਾ ਉਨ੍ਹਾਂ ਰੂਸੀ ਟੈਂਕਾਂ ਨੂੰ ਕਿਹਾ ਗਿਆ ਸੀ ਜੰਗ ਸਮੇਂ ਪਾਣੀ ਵਿੱਚ ਤੈਰਦੇ ਸਨ।
ਟ੍ਰੇਲਰ ਵਿੱਚ ਹੈ ਦਮ
‘ਪਿੱਪਾ’ ‘ਚ ਈਸ਼ਾਨ ਖੱਟਰ ਇੱਕ ਸਿਪਾਹੀ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਬੰਗਲਾਦੇਸ਼ ਦੇ 6 ਕਰੋੜ ਲੋਕਾਂ ਨੂੰ ਆਜ਼ਾਦੀ ਦਿਵਾਉਣ ਲਈ ਪਾਕਿਸਤਾਨ ਨਾਲ ਜੰਗ ਲੜ ਰਹੇ ਹਨ। ਉਹ ਆਪਣੇ ਆਪ ਨੂੰ ਸਾਬਤ ਕਰਨ ਲਈ ਫੌਜ ਵਿੱਚ ਭਰਤੀ ਹੁੰਦੇ ਹਨ। ਫਿਲਮ ‘ਚ ਪ੍ਰਿਯਾਂਸ਼ੂ ਈਸ਼ਾਨ ਖੱਟਰ ਦੇ ਵੱਡੇ ਭਰਾ ਦਾ ਕਿਰਦਾਰ ਨਿਭਾਅ ਰਹੇ ਹਨ। ਪ੍ਰਿਯਾਂਸ਼ੂ ਰਾਮ ਜਦਕਿ ਈਸ਼ਾਨ ਖੱਟਰ ਬਲਰਾਮ ਮਹਿਤਾ ਦਾ ਕਿਰਦਾਰ ਨਿਭਾਅ ਰਹੇ ਹਨ।
ਟ੍ਰੇਲਰ ਵਿੱਚ ਪਿੱਪਾ ਨੂੰ ਲੜਾਈ ਦੌਰਾਨ ਦਰਿਆ ਪਾਰ ਵਰਤਿਆਂ ਜਾਂਦਾ ਹੈ। ਭਾਰਤ-ਪਾਕਿਸਤਾਨ ਅਤੇ 1971 ਦੀ ਜੰਗ ‘ਤੇ ਪਹਿਲਾਂ ਵੀ ਕਈ ਫਿਲਮਾਂ ਬਣ ਚੁੱਕੀਆਂ ਹਨ। ਇਸ ਵਾਰ ਈਸ਼ਾਨ ਖੱਟਰ ਕੁਝ ਵੱਖਰਾ ਲੈ ਕੇ ਆ ਰਹੇ ਹਨ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਹੀ ਪਤਾ ਚੱਲਿਗਾ। ਟ੍ਰੇਲਰ ‘ਚ ਪਰਿਵਾਰਕ ਡਰਾਮਾ ਅਤੇ ਜੰਗ ਦੀ ਭਿਆਨਕਤਾ ਦੋਵੇਂ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਭਗਤੀ ਅਤੇ ਆਪਣੇ ਆਪ ਨੂੰ ਸਾਬਤ ਕਰਨ ਦਾ ਜਜ਼ਬਾ ਵੀ ਨਜ਼ਰ ਆਉਂਦਾ ਹੈ।
ਇਹ ਵੀ ਪੜ੍ਹੋ
ਪਿੱਪਾ ਨੂੰ ਸਿਨੇਮਾਘਰਾਂ ‘ਤੇ ਨਹੀਂ ਬਲਕਿ OTT ਪਲੇਟਫਾਰਮ Amazon Prime Video ‘ਤੇ ਸਟ੍ਰੀਮ ਕੀਤਾ ਜਾਵੇਗਾ। 10 ਨਵੰਬਰ ਤੋਂ ਤੁਸੀਂ ਇਸ ਨੂੰ ਘਰ ਬੈਠੇ ਆਪਣੇ ਮੋਬਾਈਲ, ਲੈਪਟਾਪ ਅਤੇ ਸਮਾਰਟ ਟੀਵੀ ‘ਤੇ ਦੇਖ ਸਕੋਗੇ। ਇਸ ਦਾ ਸੰਗੀਤ ਏ. ਆਰ. ਰਹਿਮਾਨ ਅਤੇ ਨਿਰਦੇਸ਼ਨ ਰਾਜਾ ਕ੍ਰਿਸ਼ਨਾ ਮੈਨਨ ਦੁਆਰਾ ਕੀਤਾ ਗਿਆ ਹੈ।