Pathaan ਫਿਲਮ ਜਲਦ OTT ਪਲੇਟਫਾਰਮ ‘ਤੇ ਹੋਵੇਗੀ ਰਿਲੀਜ਼

Updated On: 

17 Mar 2023 12:02 PM

Action Thriller Movie: ਫਿਲਮ ਪਠਾਨ 25 ਜਨਵਰੀ ਨੂੰ ਰਿਲੀਜ਼ ਹੋਈ ਸੀ । ਇਸ ਫਿਲਮ ਨੇ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 25 ਜਨਵਰੀ ਨੂੰ ਦੇਸ਼ ਦੇ 800 ਅਤੇ ਦੁਨੀਆ ਦੇ 135 ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਇਹ ਫਿਲਮ ਬਾਲੀਵੁੱਡ ਲਈ ਮੀਲ ਦਾ ਪੱਥਰ ਸਾਬਤ ਹੋਣ ਵਾਲੀ ਹੈ। ਹੁਣ ਜਲਦ ਹੀ ਇਹ ਫਿਲਮ OTT ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ।

Pathaan ਫਿਲਮ ਜਲਦ OTT ਪਲੇਟਫਾਰਮ ਤੇ ਹੋਵੇਗੀ ਰਿਲੀਜ਼

ਦੀਪਿਕਾ ਸ਼ਾਹਰੁਖ Image Credit Source: Instagram

Follow Us On

Pathaan OTT Release: 25 ਜਨਵਰੀ ਨੂੰ ਰਿਲੀਜ਼ ਹੋਈ ਫਿਲਮ ਪਠਾਨ (Pathaan) ਨੇ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਦੋਂ ਇਹ ਫਿਲਮ 25 ਜਨਵਰੀ ਨੂੰ ਦੇਸ਼ ਦੇ 800 ਅਤੇ ਦੁਨੀਆ ਦੇ 135 ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਇਹ ਫਿਲਮ ਬਾਲੀਵੁੱਡ ਲਈ ਇੱਕ ਮੀਲ ਪੱਥਰ ਸਾਬਤ ਹੋਣ ਵਾਲੀ ਹੈ। ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਇਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਹਨ।

OTT ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ ਫਿਲਮ

ਫਿਲਮ ਪਠਾਨ ਨੇ 15 ਮਾਰਚ ਨੂੰ ਰਿਲੀਜ਼ ਦੇ 50 ਦਿਨ ਪੂਰੇ ਕਰ ਲਏ ਹਨ। ਇਨ੍ਹਾਂ 50 ਦਿਨਾਂ ਵਿੱਚ, ਫਿਲਮ ਨੇ ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਦਾ ਦਰਜਾ ਹਾਸਲ ਕਰ ਲਿਆ ਹੈ। ਫਿਲਮ ਦੇ 50 ਦਿਨ ਪੂਰੇ ਹੋਣ ਤੋਂ ਬਾਅਦ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ OTT ਪਲੇਟਫਾਰਮ (OTT Platform) ‘ਤੇ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।

ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਹੋਵੇਗੀ ਫਿਲਮ

ਨਿਰਮਾਤਾਵਾਂ ਮੁਤਾਬਕ ਇਹ ਫਿਲਮ 22 ਮਾਰਚ ਨੂੰ ਅਮੇਜ਼ਨ ਪ੍ਰਾਈਮ ਵੀਡੀਓ (Amazon Prime Videos) ‘ਤੇ ਦਿਖਾਈ ਜਾਵੇਗੀ। ਫਿਲਮ ਨੂੰ ਸਿਨੇਮਾ ਘਰਾਂ ਵਿੱਚ 56 ਦਿਨ ਭਾਵ 8 ਹਫ਼ਤੇ ਪੂਰੇ ਕਰਨ ਤੋਂ ਬਾਅਦ 22 ਮਾਰਚ, 2023 ਨੂੰ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕੀਤਾ ਜਾਵੇਗਾ। ਐਮਾਜ਼ਾਨ ਪ੍ਰਾਈਮ ਵੀਡੀਓ ਜਲਦ ਹੀ ਫਿਲਮ ਦੀ OTT ਰਿਲੀਜ਼ ਡੇਟ ਦਾ ਐਲਾਨ ਕਰੇਗਾ। ਜਾਣਕਾਰੀ ਇਹ ਵੀ ਆ ਰਹੀ ਹੈ ਕਿ ਜੋ ਸੀਨ ਵੱਡੇ ਪਰਦੇ ‘ਤੇ ਨਹੀਂ ਦਿਖਾਏ ਗਏ ਸਨ, ਉਨ੍ਹਾਂ ਨੂੰ ਵੀ ਓਟੀਟੀ ਸਟ੍ਰੀਮ ਦੌਰਾਨ ਦਿਖਾਇਆ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ