Pathaan ਫਿਲਮ ਜਲਦ OTT ਪਲੇਟਫਾਰਮ ‘ਤੇ ਹੋਵੇਗੀ ਰਿਲੀਜ਼
Action Thriller Movie: ਫਿਲਮ ਪਠਾਨ 25 ਜਨਵਰੀ ਨੂੰ ਰਿਲੀਜ਼ ਹੋਈ ਸੀ । ਇਸ ਫਿਲਮ ਨੇ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 25 ਜਨਵਰੀ ਨੂੰ ਦੇਸ਼ ਦੇ 800 ਅਤੇ ਦੁਨੀਆ ਦੇ 135 ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਇਹ ਫਿਲਮ ਬਾਲੀਵੁੱਡ ਲਈ ਮੀਲ ਦਾ ਪੱਥਰ ਸਾਬਤ ਹੋਣ ਵਾਲੀ ਹੈ। ਹੁਣ ਜਲਦ ਹੀ ਇਹ ਫਿਲਮ OTT ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ।
ਦੀਪਿਕਾ ਸ਼ਾਹਰੁਖ Image Credit Source: Instagram
Pathaan OTT Release: 25 ਜਨਵਰੀ ਨੂੰ ਰਿਲੀਜ਼ ਹੋਈ ਫਿਲਮ ਪਠਾਨ (Pathaan) ਨੇ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਦੋਂ ਇਹ ਫਿਲਮ 25 ਜਨਵਰੀ ਨੂੰ ਦੇਸ਼ ਦੇ 800 ਅਤੇ ਦੁਨੀਆ ਦੇ 135 ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਇਹ ਫਿਲਮ ਬਾਲੀਵੁੱਡ ਲਈ ਇੱਕ ਮੀਲ ਪੱਥਰ ਸਾਬਤ ਹੋਣ ਵਾਲੀ ਹੈ। ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਇਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਹਨ।


