Parineeti Raghav Roka: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਹੋਇਆ ਰੋਕਾ, ਅਕਤੂਬਰ ‘ਚ ਕਰਨਗੇ ਵਿਆਹ!

Updated On: 

21 Apr 2023 13:44 PM

Parineeti Chopra and Raghav Roka: ਬਾਲੀਵੁੱਡ ਦੇ ਗਲਿਆਰਿਆਂ ਵਿੱਚ ਇੱਕ ਖਬਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਰੋਕਾ ਹੋ ਗਿਆ ਹੈ।

Parineeti Raghav Roka: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਹੋਇਆ ਰੋਕਾ, ਅਕਤੂਬਰ ਚ ਕਰਨਗੇ ਵਿਆਹ!

Parineeti Chopra Roka: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਹੋਇਆ ਰੋਕਾ, ਅਕਤੂਬਰ 'ਚ ਕਰਨਗੇ ਵਿਆਹ! (Image Credit Source: Instagram)

Follow Us On

Parineeti Raghav Roka: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ (Raghav Chadha) ਦੇ ਡੇਟਿੰਗ ਦੀਆਂ ਖਬਰਾਂ ਲਗਾਤਾਰ ਸੁਰਖੀਆਂ ‘ਚ ਹਨ। ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਪਰ ਵਿਆਹ ਦੇ ਸਵਾਲ ‘ਤੇ ਚੁੱਪੀ ਸਾਧਦੇ ਹਨ। ਪਰ ਇਹ ਜੋੜੀ ਖੁੱਲ੍ਹੇਆਮ ਇੱਕ ਦੂਜੇ ਨੂੰ ਮਿਲਦੀ ਹੈ ਅਤੇ ਡਿਨਰ ਡੇਟ ‘ਤੇ ਵੀ ਜਾਂਦੀ ਹੈ। ਇਸ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਕਿ ਪਰਿਣੀਤੀ ਅਤੇ ਰਾਘਵ ਨੂੰ ਰੋਕਾ ਹੋ ਗਿਆ ਹੈ।

ਪਰਿਣੀਤੀ ਚੋਪੜਾ ਹੱਥ ‘ਚ ਮੁੰਦਰੀ

ਹਾਲ ਹੀ ‘ਚ ਪਰਿਣੀਤੀ ਚੋਪੜਾ (Parineeti Chopra) ਹੱਥ ‘ਚ ਸਿਲਵਰ ਦੀ ਮੁੰਦਰੀ ਪਾਈ ਨਜ਼ਰ ਆਈ ਸੀ। ਇਸ ਦੇ ਨਾਲ ਹੀ, ਆਪਣੀ ਤਾਜ਼ਾ ਵੀਡੀਓ ਵਿੱਚ, ਉਹ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਵੀ ਦਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਵੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਰੋਕਾ ਹੋ ਗਿਆ ਹੈ। ਖਬਰਾਂ ਮੁਤਾਬਕ ਇਹ ਜੋੜਾ ਇਸ ਸਾਲ ਅਕਤੂਬਰ ਦੇ ਅੰਤ ਤੱਕ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ।

ਕਦੋਂ ਹੋਵੇਗਾ ਰਾਘਵ-ਪਰਿਣੀਤੀ ਦਾ ਵਿਆਹ

ਪ੍ਰਾਪਤ ਜਾਣਕਾਰੀ ਮੁਤਾਬਕ ਰਾਘਵ ਅਤੇ ਪਰਿਣੀਤੀ ਦਾ ਰੋਕਾ ਬਹੁਤ ਹੀ ਨਿਜੀ ਢੰਗ ਨਾਲ ਕੀਤਾ ਗਿਆ ਸੀ। ਜਿੱਥੇ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਸਨ। ਹੁਣ ਇਹ ਜੋੜਾ ਅਕਤੂਬਰ ਤੱਕ ਵਿਆਹ ਕਰ ਲਵੇਗਾ। ਪਰਿਣੀਤੀ ਅਤੇ ਰਾਘਵ ਨੂੰ ਕੋਈ ਜਲਦੀ ਨਹੀਂ ਹੈ। ਦੋਵੇਂ ਆਪਣੇ-ਆਪਣੇ ਕੰਮ ‘ਚ ਰੁੱਝੇ ਹੋਏ ਹਨ। ਉਹ ਵਿਆਹ ਤੋਂ ਪਹਿਲਾਂ ਆਪਣੇ ਸਾਰੇ ਕੰਮ ਪੂਰੇ ਕਰਨ ਵਿੱਚ ਰੁੱਝੀ ਹੋਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਦੋਂ ਪ੍ਰਿਯੰਕਾ ਚੋਪੜਾ ਜੀਓ ਮਾਮੀ ਫਿਲਮ ਫੈਸਟੀਵਲ (Jio Mami Film Festival) ਲਈ ਭਾਰਤ ਆਵੇਗੀ, ਉਸ ਦੌਰਾਨ ਪਰਿਣੀਤੀ ਦਾ ਵਿਆਹ ਵੀ ਹੋਵੇਗਾ।

ਮਨੀਸ਼ ਮਲਹੋਤਰਾ ਦਾ ਲਹਿੰਗਾ

ਦੱਸ ਦੇਈਏ ਕਿ ਪਰਿਣੀਤੀ ਚੋਪੜਾ ਆਪਣੇ ਵਿਆਹ ਦੀਆਂ ਤਿਆਰੀਆਂ ‘ਚ ਰੁੱਝੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਪਰਿਣੀਤੀ ਵਿਆਹ ਦੇ ਸਵਾਲ ‘ਤੇ ਬਲਸ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਜਦੋਂ ਉਨ੍ਹਾਂ ਨੂੰ ਮਨੀਸ਼ ਮਲਹੋਤਰਾ ਦੇ ਘਰ ਕੈਪਚਰ ਕੀਤਾ ਗਿਆ ਤਾਂ ਉਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਬਹੁਤ ਕੁਝ ਕਹਿ ਰਹੀ ਸੀ। ਸੋਸ਼ਲ ਮੀਡੀਆ ਯੂਜ਼ਰਸ ਦਾ ਇਹ ਵੀ ਮੰਨਣਾ ਹੈ ਕਿ ਪਰਿਣੀਤੀ ਵੀ ਮਨੀਸ਼ ਮਲਹੋਤਰਾ ਦਾ ਲਹਿੰਗਾ ਪਹਿਨਣ ਜਾ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ