AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬੀ ਸਿਨੇਮਾ ਵਿੱਚ ਡੈਬਿਊ ਕਰਨਗੇ ਨਵਾਜ਼ੂਦੀਨ ਸਿੱਦੀਕੀ, ਸੋਨਮ ਬਾਜਵਾ ਹੋਵੇਗੀ ਹੀਰੋਇਨ? ਗੱਲਬਾਤ ਸ਼ੁਰੂ

Nawazuddin Siddiqui Punjabi Debut: ਹਿੰਦੀ ਸਿਨੇਮਾ ਦੇ ਮਸ਼ਹੂਰ ਅਤੇ ਦਮਦਾਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਹੁਣ ਪੰਜਾਬੀ ਸਿਨੇਮਾ ਵਿੱਚ ਐਂਟਰੀ ਕਰਨ ਲਈ ਤਿਆਰ ਹਨ। ਉਹ ਗਿੱਪੀ ਗਰੇਵਾਲ ਦੇ ਇੱਕ ਪ੍ਰੋਜੈਕਟ ਵਿੱਚ ਡੈਬਿਊ ਕਰਨਗੇ। ਸੋਨਮ ਬਾਜਵਾ ਨਾਲ ਫੀਮੇਲ ਲੀਡ ਦੇ ਤੌਰ ਗੱਲਬਾਤ ਕੀਤੀ ਜਾ ਰਹੀ ਹੈ।

ਪੰਜਾਬੀ ਸਿਨੇਮਾ ਵਿੱਚ ਡੈਬਿਊ ਕਰਨਗੇ ਨਵਾਜ਼ੂਦੀਨ ਸਿੱਦੀਕੀ, ਸੋਨਮ ਬਾਜਵਾ ਹੋਵੇਗੀ ਹੀਰੋਇਨ? ਗੱਲਬਾਤ ਸ਼ੁਰੂ
tv9-punjabi
| Updated On: 16 Jul 2026 13:56 PM IST
Share

Nawazuddin Siddiqui Punjabi Debut: ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਹਿੰਦੀ ਸਿਨੇਮਾ ਵਿੱਚ ਗੈਂਗਸ ਆਫ ਵਾਸੇਪੁਰ, ਬਜਰੰਗੀ ਭਾਈਜਾਨ, ਕਿੱਕ, ਰਈਸ ਅਤੇ ਬਦਲਾਪੁਰ ਵਰਗੀਆਂ ਦਰਜਨਾਂ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਇਸ ਸਮੇਂ ਉਨ੍ਹਾਂ ਕੋਲ ਕਈ ਫਿਲਮਾਂ ਪਾਈਪਲਾਈਨ ਵਿੱਚ ਹਨ। ਉਨ੍ਹਾਂ ਨੇ ਦੱਖਣ ਵਿੱਚ ਤਮਿਲ ਅਤੇ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਬਾਲੀਵੁੱਡ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦੇ ਲੰਬੇ ਸਮੇਂ ਬਾਅਦ, ਨਵਾਜ਼ੂਦੀਨ ਸਿੱਦੀਕੀ ਹੁਣ ਪੰਜਾਬੀ ਸਿਨੇਮਾ ਵਿੱਚ ਐਂਟਰੀ ਕਰਨ ਜਾ ਰਹੇ ਹਨ।

ਵੈਰਾਇਟੀ ਇੰਡੀਆ ਨੇ ਨਵਾਜ਼ੂਦੀਨ ਸਿੱਦੀਕੀ ਦੇ ਪੰਜਾਬੀ ਡੈਬਿਊ ਬਾਰੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਹੈ। ਨਵਾਜ਼ੂਦੀਨ ਗਿੱਪੀ ਗਰੇਵਾਲ ਦੇ ਇੱਕ ਪ੍ਰੋਜੈਕਟ ਰਾਹੀਂ ਪੰਜਾਬੀ ਸਿਨੇਮਾ ਇੰਡਸਟਰੀ ਵਿੱਚ ਡੈਬਿਊ ਕਰਨ ਜਾ ਰਹੇ ਹਨ। ਨਵਾਜ਼ੂਦੀਨ ਦੀ ਫਿਲਮ ਲਈ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੂੰ ਅਪ੍ਰੋਚ ਕੀਤਾ ਗਿਆ ਹੈ। ਸੋਨਮ ਪੰਜਾਬੀ ਸਿਨੇਮਾ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਬਾਰਡਰ 2, ਹਾਊਸਫੁੱਲ 5, ਬਾਗੀ 4, ਅਤੇ ਏਕ ਦੀਵਾਨੇ ਕੀ ਦੀਵਾਨੀਅਤ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

ਇਸ ਸਮੇਂ ਕੀ ਕਰ ਰਹੇ ਨਵਾਜ਼ੂਦੀਨ ਸਿੱਦੀਕੀ?

ਨਵਾਜ਼ੂਦੀਨ ਸਿੱਦੀਕੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਕਈ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਪ੍ਰੋਜੈਕਟ ਹਾਰਰ ਫਿਲਮ “ਤੁੰਬਾਡ 2” ਮੰਨਿਆ ਜਾ ਰਿਹਾ ਹੈ। ਹੁਣੇ ਤੋਂ ਹੀ ਇਸ ਫਿਲਮ ਦਾ ਤਗੜਾ ਬਜ਼ ਹੈ। ਨਿਰਮਾਤਾਵਾਂ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਆਲੀਆ ਭੱਟ ਵੀ ਇਸ ਫਿਲਮ ਦਾ ਹਿੱਸਾ ਹੋਵੇਗੀ, ਜਿਸ ਵਿੱਚ ਸੋਹਮ ਸ਼ਾਹ ਮੁੱਖ ਭੂਮਿਕਾ ਵਿੱਚ ਹਨ। ਇਸਦਾ ਪਹਿਲਾ ਪਾਰਟ 2018 ਵਿੱਚ ਰਿਲੀਜ਼ ਹੋਇਆ ਸੀ। ਹਾਲਾਂਕ ਉਦੋਂ ਇਹ ਫਿਲਮ ਚੰਗੀ ਕਮਾਈ ਕਰਨ ਵਿੱਚ ਨਕਾਮ ਰਹੀ ਸੀ। 2024 ਵਿੱਚ ਇਸਦੀ ਦੁਬਾਰਾ ਰਿਲੀਜ਼ ਹੋਣ ‘ਤੇ, ਫਿਲਮ ਨੇ ਬੰਪਰ ਸਫਲਤਾ ਹਾਸਿਲ ਕੀਤੀ। ਪਹਿਲੇ ਪਾਰਟ ਦਾ ਨਿਰਦੇਸ਼ਨ ਅਨਿਲ ਬਰਵੇ ਨੇ ਕੀਤਾ ਸੀ, ਅਤੇ ਦੂਜੇ ਪਾਰਟ ਦਾ ਨਿਰਦੇਸ਼ਨ ਹੁਣ ਆਦੇਸ਼ ਪ੍ਰਸਾਦ ਕਰ ਰਹੇ ਹਨ।

ਇਹ ਵੀ ਪੜ੍ਹੋ: ਈਠਾ ਤੋਂ ਪ੍ਰਹਾਰ ਤੱਕ ਬਾਕਸ ਆਫਿਸ ਤੇ ਧਮਾਲ ਮਚਾਉਣ ਆ ਰਹੀਆਂ ਨੇ ਇਹ 10 ਬਾਇਓਪਿਕ ਫ਼ਿਲਮਾਂ

ਆਖਰੀ ਵਾਰ ਇਸ ਫਿਲਮ ਵਿੱਚ ਦਿਖੇ ਸਨ

ਇਸ ਤੋਂ ਇਲਾਵਾ, ਨਵਾਜ਼ੂਦੀਨ ਕੋਲ ਇਸ ਸਮੇਂ ਕਈ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ, ਜਿਨ੍ਹਾਂ ਵਿੱਚ ਲਾਇਨ ਕਾਲਿੰਗ, ਸੈਕਸ਼ਨ 108, ਦ ਗ੍ਰੇਟ ਏਸਕੇਪ ਫਰਾਰ, ਅਤੇ ਬਲਾਇੰਡ ਬਾਬੂ ਸ਼ਾਮਲ ਹਨ। ਨਵਾਜ਼ੂਦੀਨ ਨੂੰ ਆਖਰੀ ਵਾਰ ਫਿਲਮ “ਮੈਂ ਐਕਟਰ ਨਹੀਂ ਹੂੰ” ਵਿੱਚ ਦੇਖਿਆ ਗਿਆ ਸੀ, ਜੋ 8 ਮਈ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...