ਕੁਲਵਿੰਦਰ ਬਿੱਲਾ ਨੇ ਨਿਭਾਇਆ ਜਵੰਦਾ ਦੇ ਪਰਿਵਾਰ ਨਾਲ ਕੀਤਾ ਵਾਅਦਾ, ਸ਼ੋਅ ‘ਚ ਕੀਤਾ ਪਰਫਾਰਮ
ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਕੁਲਵਿੰਦਰ ਬਿੱਲਾ ਤੇ ਕਨਵਰ ਗਰੇਵਾਲ ਜਵੰਦਾ ਦੇ ਪਰਿਵਾਰ ਨਾਲ ਰਹੇ। ਰਾਜਵੀਰ ਜਵੰਦਾ ਦੀ ਜਦੋਂ ਮੌਤ ਹੋਈ ਤਾਂ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਨੇ ਸਾਰੇ ਕਲਾਕਾਰਾਂ ਨਾਲ ਮਿਲ ਕੇ ਕਿਹਾ ਸੀ ਕਿ ਰਾਜਵੀਰ ਦੇ ਜਿੰਨੇ ਵੀ ਸ਼ੋਅ ਬੁੱਕ ਹਨ, ਉਹ ਕਰਨਗੇ। ਇਸ ਤੋਂ ਇਲਾਵਾ ਹੋਰ ਵੀ ਸਿੰਗਰਾਂ ਨੇ ਸ਼ੋਅ ਕਰਨ ਲਈ ਕਿਹਾ ਸੀ।
ਪੰਜਾਬ ਸਿੰਗਰ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਨ੍ਹਾਂ ਵੱਲੋਂ ਬੁੱਕ ਕੀਤੇ ਗਏ ਸ਼ੋਅ ‘ਚ ਉਨ੍ਹਾਂ ਦੇ ਕਰੀਬੀ ਸਿੰਗਰਾਂ ਨੇ ਪਰਫਾਰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਜਵੀਰ ਜਵੰਦਾ ਦੇ ਸਭ ਤੋਂ ਕਰੀਬੀ ਦੋਸਤਾਂ ‘ਚੋਂ ਇੱਕ ਸਿੰਗਰ ਕੁਲਵਿੰਦਰ ਬਿੱਲਾ ਨੇ ਜਵੰਦਾ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਕੁਲਵਿੰਦਰ ਬਿੱਲਾ ਨੇ ਪਾਣੀਪਤ ‘ਚ ਰਾਜਵੀਰ ਜਵੰਦਾ ਦਾ ਸ਼ੋਅ ਕੀਤਾ। ਇਸ ਸ਼ੋਅ ਦੀ ਕਮਾਈ ਕੁਲਵਿੰਦਰ ਬਿੱਲਾ, ਜਵੰਦਾ ਦੇ ਪਰਿਵਾਰ ਨੂੰ ਦੇਣਗੇ।
ਸਿੰਗਰ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਤੋਂ ਬਾਅਦ ਇਲਾਜ਼ ਦੌਰਾਨ 8 ਅਕਤੂਬਰ ਨੂੰ ਮੁਹਾਲੀ ਦੇ ਫੋਰਿਟਸ ਹਸਪਤਾਲ ‘ਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ 52 ਸ਼ੋਅ ਬੁੱਕ ਕੀਤੇ ਸਨ। ਕੁੱਝ ਸ਼ੋਅ ਬੁੱਕ ਕਰਨ ਵਾਲਿਆਂ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ ਕੈਂਸਿਲ ਕਰ ਦਿੱਤੇ, ਪਰ ਕੁੱਝ ਸ਼ੋਅ ਰਾਜਵੀਰ ਜਵੰਦੀ ਦੀ ਜਗ੍ਹਾ ਉਨ੍ਹਾਂ ਦੇ ਦੋਸਤ ਸਿੰਗਰ ਕਰ ਰਹੇ ਹਨ।
ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਕੁਲਵਿੰਦਰ ਬਿੱਲਾ ਤੇ ਕਨਵਰ ਗਰੇਵਾਲ ਜਵੰਦਾ ਦੇ ਪਰਿਵਾਰ ਨਾਲ ਰਹੇ। ਰਾਜਵੀਰ ਜਵੰਦਾ ਦੀ ਜਦੋਂ ਮੌਤ ਹੋਈ ਤਾਂ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਨੇ ਸਾਰੇ ਕਲਾਕਾਰਾਂ ਨਾਲ ਮਿਲ ਕੇ ਕਿਹਾ ਸੀ ਕਿ ਰਾਜਵੀਰ ਦੇ ਜਿੰਨੇ ਵੀ ਸ਼ੋਅ ਬੁੱਕ ਹਨ, ਉਹ ਕਰਨਗੇ। ਇਸ ਤੋਂ ਇਲਾਵਾ ਹੋਰ ਵੀ ਸਿੰਗਰਾਂ ਨੇ ਸ਼ੋਅ ਕਰਨ ਲਈ ਕਿਹਾ ਸੀ।
View this post on Instagram
ਕੁਲਵਿੰਦਰ ਬਿੱਲਾ ਤੇ ਰਾਜਵੀਰ ਜਵੰਦਾ ਕਾਫੀ ਲੰਬੇ ਸਮੇਂ ਤੋਂ ਦੋਸਤ ਸਨ। ਬਿੱਲਾ ਤੇ ਜਵੰਦਾ ਪਟਿਆਲਾ ਯੂਨੀਵਰਸਿਟੀ ‘ਚ ਇੱਕ ਨਾਲ ਪੜ੍ਹੇ ਸਨ। ਬਿੱਲਾ ਨੇ ਉਨ੍ਹਾਂ ਨਾਲ ਕਈ ਪੁਰਾਣੀਆਂ ਫੋਟੋਆਂ ਵੀ ਸਾਂਝੀਆ ਕੀਤੀਆਂ ਸਨ।
ਇਹ ਵੀ ਪੜ੍ਹੋ
ਸੜਕ ਹਾਦਸਾ
ਦੱਸ ਦੇਈਏ ਕਿ ਰਾਜਵੀਰ ਜਵੰਦਾ ਦੀ ਮੌਤ 8 ਅਕਤੂਬਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਹੋਈ ਸੀ। ਉਹ 11 ਦਿਨਾਂ ਤੱਕ ਵੈਂਟੀਲੇਟਰ ‘ਤੇ ਰਹੇ। ਉਨ੍ਹਾਂ ਦਾ 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾਂਦੇ ਸਮੇਂ ਪਿੰਜੌਰ ‘ਚ ਐਕਸੀਡੈਂਟ ਹੋ ਗਿਆ ਸੀ। ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਸਿੰਗਰ ਦੀ ਰੀੜ ਦੀ ਹੱਡੀ ਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ।