AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਧੁਰੰਧਰ-2 ਨਾਲ ਚਰਚਾ ‘ਚ ਆਈ ਜੈਸਮੀਨ ਸੈਂਡਲਸ, ਇੱਕ ਗੀਤ ਦੀ ਫੀਸ 35 ਲੱਖ; ਕਦੇ 20 ਰੁਪਏ ‘ਚ ਵੇਚਦੀ ਸੀ ਸੀਡੀ

ਫਿਲਮ 'ਧੁਰੰਧਰ-2' ਦੇ ਸੁਪਰਹਿੱਟ ਗੀਤ 'ਜਾਈਏ ਸੱਜਣਾ' ਨਾਲ ਸੁਰਖੀਆਂ ਵਿੱਚ ਆਈ ਜੈਸਮੀਨ ਸੈਂਡਲਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਵੱਧ ਫੀਸ ਲੈਣ ਵਾਲੀ ਮਹਿਲਾ ਗਾਇਕਾ ਬਣ ਗਈ ਹੈ। ਹਾਲਾਂਕਿ ਜੈਸਮੀਨ ਨੇ ਅਧਿਕਾਰਤ ਤੌਰ 'ਤੇ ਆਪਣੀ ਫੀਸ ਦਾ ਖੁਲਾਸਾ ਨਹੀਂ ਕੀਤਾ, ਪਰ ਮਿਊਜ਼ਿਕ ਇੰਡਸਟਰੀ ਦੇ ਸੂਤਰਾਂ ਅਨੁਸਾਰ ਉਹ ਇੱਕ ਗੀਤ ਲਈ ਤਕਰੀਬਨ 30 ਤੋਂ 35 ਲੱਖ ਰੁਪਏ ਚਾਰਜ ਕਰਦੀ ਹੈ।

ਧੁਰੰਧਰ-2 ਨਾਲ ਚਰਚਾ 'ਚ ਆਈ ਜੈਸਮੀਨ ਸੈਂਡਲਸ, ਇੱਕ ਗੀਤ ਦੀ ਫੀਸ 35 ਲੱਖ; ਕਦੇ 20 ਰੁਪਏ 'ਚ ਵੇਚਦੀ ਸੀ ਸੀਡੀ
tv9-punjabi
| Updated On: 09 Apr 2026 18:05 PM IST

ਫਿਲਮ ‘ਧੁਰੰਧਰ-2’ ਦੇ ਸੁਪਰਹਿੱਟ ਗੀਤ ‘ਜਾਈਏ ਸੱਜਣਾ’ ਨਾਲ ਸੁਰਖੀਆਂ ਵਿੱਚ ਆਈ ਜੈਸਮੀਨ ਸੈਂਡਲਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਵੱਧ ਫੀਸ ਲੈਣ ਵਾਲੀ ਮਹਿਲਾ ਗਾਇਕਾ ਬਣ ਗਈ ਹੈ। ਹਾਲਾਂਕਿ ਜੈਸਮੀਨ ਨੇ ਅਧਿਕਾਰਤ ਤੌਰ ‘ਤੇ ਆਪਣੀ ਫੀਸ ਦਾ ਖੁਲਾਸਾ ਨਹੀਂ ਕੀਤਾ, ਪਰ ਮਿਊਜ਼ਿਕ ਇੰਡਸਟਰੀ ਦੇ ਸੂਤਰਾਂ ਅਨੁਸਾਰ ਉਹ ਇੱਕ ਗੀਤ ਲਈ ਤਕਰੀਬਨ 30 ਤੋਂ 35 ਲੱਖ ਰੁਪਏ ਚਾਰਜ ਕਰਦੀ ਹੈ।

ਜਲੰਧਰ ਤੋਂ ਕੈਲੀਫੋਰਨੀਆ ਤੱਕ ਦਾ ਸੰਘਰਸ਼ਮਈ ਸਫ਼ਰ

ਜਲੰਧਰ ਵਿੱਚ ਜਨਮੀ ਜੈਸਮੀਨ ਦਾ ਸਫ਼ਰ ਬੇਹੱਦ ਚੁਣੌਤੀਪੂਰਨ ਰਿਹਾ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਉਹ ਕੈਲੀਫੋਰਨੀਆ ਵਿੱਚ ਆਪਣੇ ਗੀਤਾਂ ਦੀਆਂ ਸੀਡੀਆਂ (CDs) ਮਹਿਜ਼ 20-20 ਰੁਪਏ ਵਿੱਚ ਵੇਚਦੀ ਸੀ। ਪਰ ਅੱਜ ਉਸ ਦੀ ਮਿਹਨਤ ਸਦਕਾ ਉਸ ਦੀ ਕੁੱਲ ਜਾਇਦਾਦ (Net Worth) ਕਰੀਬ 60 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੈਨ ਫਰਾਂਸਿਸਕੋ ਵਿੱਚ ਉਸ ਦਾ ਲਗਭਗ 20 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਵੀ ਹੈ। ਫੀਸ ਦੇ ਮਾਮਲੇ ਵਿੱਚ ਜੈਸਮੀਨ ਨੇ ਨੇਹਾ ਕੱਕੜ, ਨਿਮਰਤ ਖਹਿਰਾ ਅਤੇ ਸੁਨੰਦਾ ਸ਼ਰਮਾ ਵਰਗੀਆਂ ਵੱਡੀਆਂ ਗਾਇਕਾਵਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਬਚਪਨ ਤੋਂ ਹੀ ਸੀ ਸੰਗੀਤ ਦਾ ਜਨੂੰਨ

ਸਾਲ 1985 ਵਿੱਚ ਜਾਲੰਧਰ ਵਿੱਚ ਜਨਮੀ ਜੈਸਮੀਨ ਨੂੰ ਸਕੂਲ ਦੀ ਪੜ੍ਹਾਈ ਨਾਲੋਂ ਮਿਊਜ਼ਿਕ ਕਲਾਸ ਵਿੱਚ ਜ਼ਿਆਦਾ ਦਿਲਚਸਪੀ ਸੀ। ਅੱਜ ‘ਗੁਲਾਬੀ ਕਵੀਨ’ ਵਜੋਂ ਮਸ਼ਹੂਰ ਹੋ ਚੁੱਕੀ ਜੈਸਮੀਨ ਨੇ ਮਹਿਜ਼ 6 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੀ ਮਾਂ ਨੇ ਹਮੇਸ਼ਾ ਉਸ ਦੇ ਇਸ ਜਨੂੰਨ ਨੂੰ ਸਮਝਿਆ ਅਤੇ ਉਸ ਦਾ ਸਾਥ ਦਿੱਤਾ।

ਜਦੋਂ ਜੈਸਮੀਨ 13 ਸਾਲ ਦੀ ਸੀ, ਤਾਂ ਉਸ ਦਾ ਪਰਿਵਾਰ ਅਮਰੀਕਾ ਦੇ ਕੈਲੀਫੋਰਨੀਆ (ਸਟਾਕਟਨ) ਵਿੱਚ ਜਾ ਵੱਸਿਆ। ਇੱਕ ਨਵੇਂ ਦੇਸ਼ ਵਿੱਚ ਬਿਨਾਂ ਕਿਸੇ ਜਾਣ-ਪਛਾਣ ਦੇ ਆਪਣੀ ਪਛਾਣ ਬਣਾਉਣਾ ਆਸਾਨ ਨਹੀਂ ਸੀ। ਇਸ ਮੁਸ਼ਕਲ ਦੌਰ ਵਿੱਚ ਸੰਗੀਤ ਹੀ ਉਸ ਦਾ ਸਹਾਰਾ ਬਣਿਆ। ਉਸ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਆਪਣੀਆਂ ਪੰਜਾਬੀ ਜੜ੍ਹਾਂ ਨੂੰ ਪੱਛਮੀ ‘ਹਿਪ-ਹੌਪ’ ਸੰਗੀਤ ਨਾਲ ਜੋੜ ਕੇ ਇੱਕ ਨਵਾਂ ਸਟਾਈਲ ਪੈਦਾ ਕੀਤਾ।

ਕਲੱਬਾਂ ਦੇ ਬਾਹਰ ਖੜ੍ਹ ਕੇ ਵੇਚੀਆਂ ਸੀਡੀਆਂ

ਇੱਕ ਇੰਟਰਵਿਊ ਦੌਰਾਨ ਜੈਸਮੀਨ ਨੇ ਦੱਸਿਆ ਕਿ ਉਸ ਨੂੰ ਸਫ਼ਲਤਾ ਰਾਤੋ-ਰਾਤ ਨਹੀਂ ਮਿਲੀ। ਉਹ ਆਪਣੇ ਗੀਤਾਂ ਦੀਆਂ ਸੀਡੀਆਂ ਲੈ ਕੇ ਅਮਰੀਕਾ ਦੇ ਕਲੱਬਾਂ ਦੇ ਬਾਹਰ ਘੰਟਿਆਂਬੱਧੀ ਖੜ੍ਹੀ ਰਹਿੰਦੀ ਸੀ ਤਾਂ ਜੋ ਕੋਈ ਉਸ ਦਾ ਸੰਗੀਤ ਸੁਣ ਸਕੇ। ਉਸ ਦਾ ਕੋਈ ‘ਗੌਡਫਾਦਰ’ ਨਹੀਂ ਸੀ, ਜੋ ਕੁਝ ਵੀ ਉਸ ਨੇ ਹਾਸਲ ਕੀਤਾ, ਉਹ ਆਪਣੀ ਬਲਬੂਤੇ ਕੀਤਾ।

‘ਗੁਲਾਬੀ’ ਐਲਬਮ ਅਤੇ ਬਾਲੀਵੁੱਡ ਵਿੱਚ ਐਂਟਰੀ

ਜੈਸਮੀਨ ਦਾ 2008 ਵਿੱਚ ਆਇਆ ਪਹਿਲਾ ਗੀਤ ‘ਮੁਸਕਾਨ’ ਹਿੱਟ ਰਿਹਾ, ਪਰ ਉਸ ਨੂੰ ਅਸਲੀ ਪਛਾਣ 2012 ਵਿੱਚ ਐਲਬਮ ‘ਗੁਲਾਬੀ’ ਨਾਲ ਮਿਲੀ, ਜਿਸ ਵਿੱਚ ਉਸ ਨੇ ਮਸ਼ਹੂਰ ਰੈਪਰ ਬੋਹੇਮੀਆ ਨਾਲ ਕੰਮ ਕੀਤਾ ਸੀ। ਸਾਲ 2014 ਵਿੱਚ ਉਸ ਦੀ ਆਵਾਜ਼ ਬਾਲੀਵੁੱਡ ਤੱਕ ਪਹੁੰਚੀ। ਸਲਮਾਨ ਖਾਨ ਦੀ ਫਿਲਮ ‘ਕਿੱਕ’ ਵਿੱਚ ਹਨੀ ਸਿੰਘ ਨਾਲ ਗਾਇਆ ਗੀਤ ‘ਯਾਰ ਨਾ ਮਿਲੇ’ ਸੁਪਰਹਿੱਟ ਰਿਹਾ ਅਤੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਜੈਰੀ ਸੰਧੂ ਨਾਲ ‘ਇਲੀਗਲ ਵੈਪਨ’ ਵਰਗੇ ਗੀਤਾਂ ਨੇ ਉਸ ਨੂੰ ਘਰ-ਘਰ ਵਿੱਚ ਮਸ਼ਹੂਰ ਕਰ ਦਿੱਤਾ।

ਕਮਾਈ ਅਤੇ ਰੁਤਬਾ

ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਜੈਸਮੀਨ ਦੀ ਫੀਸ ਵਿੱਚ ਵੱਡਾ ਉਛਾਲ ਆਇਆ ਹੈ। ਰਿਪੋਰਟਾਂ ਅਨੁਸਾਰ ਉਹ ਇੱਕ ਫਿਲਮੀ ਗੀਤ ਲਈ 30 ਤੋਂ 35 ਲੱਖ ਰੁਪਏ ਲੈਂਦੀ ਹੈ। ਇਸ ਤੋਂ ਇਲਾਵਾ ਉਸ ਦੇ ਇੱਕ ਲਾਈਵ ਕੰਸਰਟ (Live Concert) ਦੀ ਫੀਸ ਵੀ 10 ਲੱਖ ਤੋਂ 25 ਲੱਖ ਰੁਪਏ ਦੇ ਵਿਚਕਾਰ ਹੁੰਦੀ ਹੈ। ਉਸ ਦੀ ਹਾਲੀਆ ਸਫ਼ਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦਾ ਜਾਦੂ ਅੱਜ ਵੀ ਬਰਕਰਾਰ ਹੈ।

Follow Us
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...