AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜਲੰਧਰ ਦੀ ਯਸ਼ਿਕਾ ਸ਼ਰਮਾ ਬਣੀ ‘ਫੈਮਿਨਾ ਮਿਸ ਇੰਡੀਆ ਨੌਰਥ’, 13 ਸਾਲ ਦੀ ਉਮਰ ‘ਚ ਸ਼ੁਰੂ ਕੀਤੀ ਸੀ ਮਾਡਲਿੰਗ

ਯਸ਼ਿਕ ਸ਼ਰਮਾ ਦੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹਨ ਤੇ ਯਸ਼ਿਕਾ ਦੇ ਬਹੁਤ ਸਾਰੇ ਸ਼ੁਭਚਿੰਤਕ ਆਪਣੀਆਂ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਆ ਰਹੇ ਹਨ। ਯਸ਼ਿਕਾ ਨੇ ਕਿਹ ਕਿ ਇਹ ਚੁਣੌਤੀਪੂਰਨ ਯਾਤਰਾ ਹੁਣੇ ਸ਼ੁਰੂ ਹੋਈ ਹੈ, ਉਸ ਦਾ ਅੰਤਮ ਸੁਪਨਾ 'ਮਿਸ ਇੰਡੀਆ' ਦਾ ਤਾਜ ਪ੍ਰਾਪਤ ਕਰਨ ਤੋਂ ਬਾਅਦ 'ਮਿਸ ਵਰਲਡ' ਦਾ ਖਿਤਾਬ ਜਿੱਤਣਾ ਹੈ, ਜਿਸ ਨਾਲ ਦੇਸ਼ ਦਾ ਮਾਣ ਵਧੇਗਾ।

ਜਲੰਧਰ ਦੀ ਯਸ਼ਿਕਾ ਸ਼ਰਮਾ ਬਣੀ 'ਫੈਮਿਨਾ ਮਿਸ ਇੰਡੀਆ ਨੌਰਥ', 13 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਸੀ ਮਾਡਲਿੰਗ
ਜਲੰਧਰ ਦੀ ਯਸ਼ਿਕਾ ਸ਼ਰਮਾ ਬਣੀ ‘ਫੈਮਿਨਾ ਮਿਸ ਇੰਡੀਆ ਨੌਰਥ’, 13 ਸਾਲ ਦੀ ਉਮਰ ‘ਚ ਸ਼ੁਰੂ ਕੀਤੀ ਸੀ ਮਾਡਲਿੰਗ
davinder-kumar-jalandhar
| Updated On: 01 May 2026 14:39 PM IST
Share

ਪੰਜਾਬ ਦੇ ਜਲੰਧਰ ਤੋਂ 19 ਸਾਲਾ ਯਸ਼ਿਕਾ ਸ਼ਰਮਾ ਨੇ ਮਿਸ ਇੰਡੀਆ ਮੁਕਾਬਲੇ ‘ਚ ਹਿੱਸਾ ਲਿਆ। ਯਸ਼ਿਕਾ ਨੇ ਦੱਸਿਆ ਕਿ ਇਸ ਮੁਕਾਬਲੇ ‘ਚ 30 ਰਾਜਾਂ ‘ਚੋਂ ਹਰੇਕ ਤੋਂ ਇੱਕ-ਇੱਕ ਪ੍ਰਤੀਯੋਗੀ ਨੇ ਹਿੱਸਾ ਲਿਆ ਸੀ, ਤੇ ਉਹ ‘ਫੈਮਿਨਾ ਮਿਸ ਇੰਡੀਆ ਨੌਰਥ’ ਬਣੀ ਹੈ। ਯਸ਼ਿਕਾ ਨੇ ਦੱਸਿਆ ਕਿ ਉਸ ਨੇ 13 ਸਾਲ ਦੀ ਉਮਰ ‘ਚ ਮਾਡਲਿੰਗ ਸ਼ੁਰੂ ਕੀਤੀ ਸੀ। ‘ਮਿਸ ਜਲੰਧਰ’ ਜਿੱਤਣ ਤੋਂ ਲੈ ਕੇ ਅੱਜ ਤੱਕ ਦੇ ਆਪਣੇ ਸਫਰ ਦੌਰਾਨ, ਉਸ ਨੇ ਕਈ ਮੁਕਾਮ ਪ੍ਰਾਪਤ ਕੀਤੇ ਹਨ ਤੇ ਅੱਜ ਉਹ ‘ਫੈਮਿਨਾ ਮਿਸ ਇੰਡੀਆ ਨੌਰਥ’ ਬਣੇ ਹਨ।

ਯਸ਼ਿਕਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਡਲਿੰਗ ਕਰੀਅਰ ਦੇ ਨਾਲ-ਨਾਲ ਆਪਣੀ ਪੜ੍ਹਾਈ ਨੂੰ ਵੀ ਤਰਜ਼ੀਹ ਦਿੱਤੀ। ਉਨ੍ਹਾਂ ਦੇ ਲਈ, ਮਾਡਲਿੰਗ ਸਿਰਫ਼ ਇੱਕ ਸ਼ੌਕ ਨਹੀਂ ਹੈ, ਸਗੋਂ ਇੱਕ ਪੇਸ਼ਾ ਵੀ ਹੈ ਤੇ ਉਹ ਹੁਣ ‘ਮਿਸ ਇੰਡੀਆ’ ਦੇ ਖਿਤਾਬ ਲਈ ਮੁਕਾਬਲਾ ਕਰਨ ਲਈ ਤਿਆਰ ਹੈ।

ਯਸ਼ਿਕ ਸ਼ਰਮਾ ਦੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹਨ ਤੇ ਯਸ਼ਿਕਾ ਦੇ ਬਹੁਤ ਸਾਰੇ ਸ਼ੁਭਚਿੰਤਕ ਆਪਣੀਆਂ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਆ ਰਹੇ ਹਨ। ਯਸ਼ਿਕਾ ਨੇ ਕਿਹ ਕਿ ਇਹ ਚੁਣੌਤੀਪੂਰਨ ਯਾਤਰਾ ਹੁਣੇ ਸ਼ੁਰੂ ਹੋਈ ਹੈ, ਉਸ ਦਾ ਅੰਤਮ ਸੁਪਨਾ ‘ਮਿਸ ਇੰਡੀਆ’ ਦਾ ਤਾਜ ਪ੍ਰਾਪਤ ਕਰਨ ਤੋਂ ਬਾਅਦ ‘ਮਿਸ ਵਰਲਡ’ ਦਾ ਖਿਤਾਬ ਜਿੱਤਣਾ ਹੈ, ਜਿਸ ਨਾਲ ਦੇਸ਼ ਦਾ ਮਾਣ ਵਧੇਗਾ।

ਯਸ਼ਿਕਾ ਸ਼ਰਮਾ ਦੀ ਮਾਤਾ ਸਵੀਟੀ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਕਿ ਉਸ ਦੀ ਧੀ ਨੇ ਇਹ ਮਹੱਤਵਪੂਰਨ ਖਿਤਾਬ ਪ੍ਰਾਪਤ ਕੀਤਾ ਹੈ ਤੇ ਇਹ ਵੀ ਕਿਹਾ ਕਿ ਪੂਰਾ ਪਰਿਵਾਰ ਯਸ਼ਿਕਾ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਯਸ਼ਿਕਾ ਨੇ 13 ਸਾਲ ਦੀ ਛੋਟੀ ਉਮਰ ‘ਚ ਮਾਡਲਿੰਗ ਸ਼ੁਰੂ ਕੀਤੀ ਸੀ ਤੇ ਉਸੇ ਸਾਲ ‘ਮਿਸ ਜਲੰਧਰ’ ਦਾ ਖਿਤਾਬ ਜਿੱਤਿਆ ਸੀ। ਉਦੋਂ ਤੋਂ ਉਹ ਕਈ ਹੋਰ ਖਿਤਾਬ ਜਿੱਤ ਚੁੱਕੀ ਹੈ।

‘ਫੈਮਿਨਾ ਮਿਸ ਇੰਡੀਆ ਨੌਰਥ’ ਵਜੋਂ ਉਸ ਦ ਪ੍ਰਾਪਤੀ ਉਨ੍ਹਾਂ ਨੂੰ ਬਹੁਤ ਮਾਣ ਨਾਲ ਭਰ ਦਿੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਯਸ਼ਿਕਾ ਦੇ ਸਫ਼ਰ ਦੀ ਸ਼ੁਰੂਆਤ ਹੈ ਤੇ ਜਦੋਂ ਕਿ ਉਸ ਦੀਆਂ ਭਵਿੱਖ ਦੀਆਂ ਚੁਣੌਤੀਆਂ ‘ਚ ਵੀ ਉਸ ਦਾ ਪਰਿਵਾਰ ਉਸ ਨੂੰ ਆਪਣਾ ਪੂਰਾ ਸਮਰਥਨ ਦਿੰਦਾ ਰਹੇਗਾ।

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...