ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹੁਣ ਪੰਜਾਬੀ ‘ਚ ਦੇਖਣ ਨੂੰ ਮਿਲਣਗੇ ਯੂਟਿਊਬਰ ਮਿਸਟਰ ਬੀਸਟ ਦੇ VIDEOS , ਜੱਗੀ ਰਾਜਗੜ੍ਹ ਕਰਨਗੇ ਡੱਬ

ਹੁਣ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਅਤੇ ਕਾਰੋਬਾਰੀ ਮਿਸਟਰ ਬੀਸਟ ਦੇ ਵੀਡੀਓਜ਼ ਵਿੱਚ ਪੰਜਾਬੀ ਡਬਿੰਗ ਸੁਣਾਈ ਦੇਵੇਗੀ। ਇਹ ਡਬਿੰਗ ਪੰਜਾਬ ਦੇ ਕੰਟੈਂਟ ਕ੍ਰਿਏਟਰ ਜੱਗੀ ਰਾਜਗੜ੍ਹ ਕਰਨਗੇ। ਮਿਸਟਰ ਬੀਸਟ ਨੇ ਦੋ ਦਿਨ ਪਹਿਲਾਂ ਆਪਣੇ ਚੈਨਲ 'ਤੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸਨੂੰ ਲੋਕ ਪੰਜਾਬੀ ਭਾਸ਼ਾ ਵਿੱਚ ਸੁਣ ਸਕਣਗੇ। ਇਸਦੀ ਡਬਿੰਗ ਜੱਗੀ ਨੇ ਕੀਤੀ ਹੈ।

ਹੁਣ ਪੰਜਾਬੀ ‘ਚ ਦੇਖਣ ਨੂੰ ਮਿਲਣਗੇ ਯੂਟਿਊਬਰ ਮਿਸਟਰ ਬੀਸਟ ਦੇ VIDEOS , ਜੱਗੀ ਰਾਜਗੜ੍ਹ ਕਰਨਗੇ ਡੱਬ
Follow Us
tv9-punjabi
| Updated On: 11 Jun 2025 16:05 PM

ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਵੱਡਾ ਯੂਟਿਊਬਰ ਹਾਲ ਹੀ ਵਿੱਚ ਮੁੰਬਈ ਆਏ ਸੀ। ਇਸ ਦੌਰਾਨ ਜੱਗੀ ਦੀ ਮਿਸਟਰ ਬੀਸਟ ਨਾਲ ਮੁਲਾਕਾਤ ਹੋਈ, ਫਿਰ ਮਿਸਟਰ ਬੀਸਟ ਨੇ ਉਨ੍ਹਾਂ ਦੀ ਵੀਡੀਓ ਨੂੰ ਪੰਜਾਬੀ ਵਿੱਚ ਡੱਬ ਕਰਨ ਦਾ ਫੈਸਲਾ ਕੀਤਾ ਅਤੇ ਜੱਗੀ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਵੀਡੀਓ ਨੂੰ ਪੰਜਾਬੀ ਵਿੱਚ ਡੱਬ ਕਰਨਗੇ।

ਲਗਭਗ ਇੱਕ ਹਫ਼ਤਾ ਪਹਿਲਾਂ, ਮਿਸਟਰ ਬੀਸਟ ਨੇ ਜੱਗੀ ਨੂੰ ਉਕਤ ਵੀਡੀਓ ਨੂੰ ਡਬ ਕਰਨ ਲਈ ਇੱਕ ਪਾਰਸਲ ਭੇਜਿਆ ਸੀ। ਜਿਸ ਤੋਂ ਬਾਅਦ ਜੱਗੀ ਨੇ ਉਕਤ ਵੀਡੀਓ ਨੂੰ ਡਬ ਕੀਤਾ ਅਤੇ ਡੱਬਿੰਗ ਪ੍ਰਕਿਰਿਆ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ।

ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਆਪਣਾ ਕੰਮ ਵਧੀਆ ਢੰਗ ਨਾਲ ਕੀਤਾ। ਮਿਸਟਰ ਬੀਸਟ ਦੇ ਉਪਰੋਕਤ ਵੀਡੀਓ ਦਾ ਸਿਰਲੇਖ ‘ਰੋਮਾਂਟਿਕ ਡੇਟ ਫਰਾਮ 1 ਡਾਲਰ ਟੂ 5 ਲੱਖ ਡਾਲਰ’ ਸੀ।

ਜੱਗੂ ਦੇ ਇੰਸਟਾਗ੍ਰਾਮ ‘ਤੇ ਲਗਭਗ 1 ਲੱਖ 23 ਹਜ਼ਾਰ ਫਾਲੋਅਰਜ਼ ਹਨ

ਜੱਗੀ ਨੇ ਕਿਹਾ- ਮੈਨੂੰ ਮਿਸਟਰ ਬੀਸਟ ਵੱਲੋਂ ਭੇਜੀ ਗਈ ਸਕ੍ਰਿਪਟ ਮਿਲ ਗਈ ਸੀ, ਮੈਂ ਰੱਬ ਦਾ ਧੰਨਵਾਦ ਕੀਤਾ ਅਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਕਿਉਂਕਿ ਮੈਂ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਮਿਸਟਰ ਬੀਸਟ ਦੇ ਵੀਡੀਓ ਨੂੰ ਪੰਜਾਬੀ ਵਿੱਚ ਡੱਬ ਕਰਨ ਜਾ ਰਿਹਾ ਸੀ।

ਮੈਂ ਆਪਣਾ ਕੰਮ ਸ਼ਾਮ 6 ਵਜੇ ਦੇ ਕਰੀਬ ਸ਼ੁਰੂ ਕੀਤਾ ਅਤੇ 1.30 ਵਜੇ ਤੱਕ ਲਗਾਤਾਰ ਕੰਮ ਕੀਤਾ। ਜੱਗੀ ਨੇ ਅੱਗੇ ਕਿਹਾ- ਮਿਸਟਰ ਬੀਸਟ ਨੇ ਮੈਨੂੰ ਕਿਹਾ ਸੀ ਕਿ ਉਹ ਵੀਡੀਓ ਨੂੰ ਪੰਜਾਬੀ ਵਿੱਚ ਡੱਬ ਕਰਵਾਉਣਗੇ ਅਤੇ ਉਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਜੱਗੂ ਦੇ ਇੰਸਟਾਗ੍ਰਾਮ ‘ਤੇ ਲਗਭਗ 1 ਲੱਖ 23 ਹਜ਼ਾਰ ਫਾਲੋਅਰਜ਼ ਹਨ। ਇਸ ਦੇ ਨਾਲ ਹੀ, ਜੱਗੀ ਦੇ ਯੂਟਿਊਬ ‘ਤੇ ਲਗਭਗ 1.69 ਮਿਲੀਅਨ ਸਬਸਕ੍ਰਾਈਬਰ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਰਬਪਤੀ ਯੂਟਿਊਬਰ ਅਤੇ ਕਾਰੋਬਾਰੀ ਮਿਸਟਰ ਬੀਸਟ ਦੀ ਮਾਸਿਕ ਕਮਾਈ $50 ਮਿਲੀਅਨ ਯਾਨੀ ਲਗਭਗ 427 ਕਰੋੜ ਰੁਪਏ ਹੈ। 2024 ਵਿੱਚ, ਉਹ 26 ਸਾਲ ਦੀ ਉਮਰ ਵਿੱਚ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਸਨ। ਯਾਨੀ ਕਿ ਉਸ ਸਮੇਂ ਉਨ੍ਹਾਂ ਦੀ ਕੁੱਲ ਜਾਇਦਾਦ 8,500 ਕਰੋੜ ਰੁਪਏ ਦੇ ਕਰੀਬ ਸੀ।

ਸੇਲਿਬ੍ਰਿਟੀ ਨੈੱਟ ਵਰਥ ਦੇ ਅਨੁਸਾਰ, ਉਹ ਦੁਨੀਆ ਦੇ 8ਵਾਂ ਸਭ ਤੋਂ ਛੋਟਾ ਅਰਬਪਤੀ ਹਨ। ਉਨ੍ਹਾਂ ਦਾ ਨਾਮ ਜੇਮਜ਼ ਸਟੀਫਨ ਡੋਨਾਲਡਸਨ ਹੈ। ਹਾਲਾਂਕਿ, ਸੇਲਿਬ੍ਰਿਟੀ ਨੈੱਟ ਵਰਥ ਵਿੱਚ ਦਿੱਤਾ ਗਿਆ 50 ਮਿਲੀਅਨ ਡਾਲਰ ਦਾ ਮਾਸਿਕ ਅੰਕੜਾ ਮਿਸਟਰ ਬੀਸਟ ਦੇ ਸਾਲਾਨਾ ਕੁੱਲ ਮਾਲੀਏ ‘ਤੇ ਅਧਾਰਤ ਹੈ। ਤੁਹਾਨੂੰ ਦੱਸ ਦੇਈਏ ਕਿ ਮਿਸਟਰ ਬੀਸਟ ਦੇ ਯੂਟਿਊਬ ‘ਤੇ ਲਗਭਗ 403 ਮਿਲੀਅਨ ਗਾਹਕ ਹਨ।

ਇਹ ਵੀ ਪੜ੍ਹੋ- ਪੁਜਾਰੀ ਨੇ ਕੀਤੀ ਮਗਰਮੱਛ ਦੀ ਸਵਾਰੀ, ਜਾਣੋ ਵੀਡੀਓ ਦਾ ਸੱਚ !

12 ਸਾਲ ਦੀ ਉਮਰ ਵਿੱਚ ਯੂਟਿਊਬ ਚੈਨਲ ਸ਼ੁਰੂ ਕੀਤਾ

7 ਮਈ 1998 ਨੂੰ ਅਮਰੀਕਾ ਦੇ ਕੈਨਸਸ ਵਿੱਚ ਜਨਮੇ, ਮਿਸਟਰ ਬੀਸਟ ਨੇ ਸਿਰਫ਼ 12 ਸਾਲ ਦੀ ਉਮਰ ਵਿੱਚ ‘MrBeast6000’ ਨਾਮ ਦਾ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ। ਸ਼ੁਰੂਆਤੀ ਦਿਨਾਂ ਵਿੱਚ, ਉਹ ਗੇਮਿੰਗ ਅਤੇ ਦੂਜੇ ਯੂਟਿਊਬਰਾਂ ਦੀ ਕਮਾਈ ਦਾ ਅੰਦਾਜ਼ਾ ਲਗਾਉਣ ਵਰਗੇ ਵੀਡੀਓ ਬਣਾਉਂਦਾ ਸੀ, ਪਰ 2017 ਵਿੱਚ 1 ਲੱਖ ਤੱਕ ਗਿਣਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਬਦਲ ਗਈ।

ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...