ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

International Yoga Day 2023: ਮਲਾਇਕਾ ਅਰੋੜਾ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ… ਉਮਰ 45 ਤੋਂ ਪਾਰ, ਪਰ ਯੋਗਾ ਨਾਲ ਖੁਦ ਨੂੰ ਰੱਖਦੀ ਹੈ ਸੁਪਰਫਿੱਟ

Yoga Freak Bollywood Actresses: ਅੱਜ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਯੋਗਾ ਅਤੇ ਫਿਟਨੈੱਸ ਦੇ ਕ੍ਰੇਜ਼ ਨੇ ਬਾਲੀਵੁੱਡ ਅਦਾਕਾਰਾ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਸ਼ਿਲਪਾ ਤੋਂ ਲੈ ਕੇ ਮਲਾਇਕਾ ਅਰੋੜਾ ਤੱਕ ਇਹ ਅਦਾਕਾਰ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਯੋਗਾ ਕਰਦੀਆਂ ਹਨ।

International Yoga Day 2023: ਮਲਾਇਕਾ ਅਰੋੜਾ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ… ਉਮਰ 45 ਤੋਂ ਪਾਰ, ਪਰ ਯੋਗਾ ਨਾਲ ਖੁਦ ਨੂੰ ਰੱਖਦੀ ਹੈ ਸੁਪਰਫਿੱਟ
Follow Us
tv9-punjabi
| Updated On: 21 Jun 2023 07:24 AM

International Yoga Day 2023: ਅੱਜ ਯਾਨੀ 21 ਜੂਨ ਨੂੰ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਅਦਾਕਾਰਾ ਵੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗਾ (Yoga) ਦਾ ਸਹਾਰਾ ਲੈਂਦੀਆਂ ਹਨ।

ਸ਼ਿਲਪਾ ਸ਼ੈੱਟੀ ਤੋਂ ਲੈ ਕੇ ਮੰਦਿਰਾ ਬੇਦੀ ਤੱਕ ਕਈ ਅਜਿਹੀਆਂ ਅਦਾਕਾਰ ਹਨ ਜੋ 50 ਸਾਲ ਦੀ ਹੋ ਚੁੱਕੀਆਂ ਹਨ ਜਾਂ 50 ਸਾਲ ਦੀ ਹੋਣ ਵਾਲੀਆਂ ਹਨ ਪਰ ਫਿਟਨੈੱਸ ਦੇ ਮਾਮਲੇ ‘ਚ ਇਹ ਸੁੰਦਰੀਆਂ 20-22 ਸਾਲ ਦੀਆਂ ਅਦਾਕਾਰਾ ਦਾ ਮੁਕਾਬਲਾ ਕਰਦੀਆਂ ਹਨ। ਇਹ ਅਦਾਕਾਰਾ ਖੁਦ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਯੋਗਾ ਕਰਦੀ ਹੈ।

ਹਰ ਕੋਈ ਜਾਣਦਾ ਹੈ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕਿੰਨੀ ਫਿਟਨੈੱਸ ਫ੍ਰੀਕ (Fitness Freak) ਹੈ। ਯੋਗਾ ਹੀ ਸ਼ਿਲਪਾ ਦੀ ਫਿਟਨੈੱਸ ਦਾ ਰਾਜ਼ ਹੈ, ਇਸੇ ਲਈ 48 ਸਾਲ ਦੀ ਉਮਰ ‘ਚ ਵੀ ਅਦਾਕਾਰ ਖੁਦ ਨੂੰ ਫਿੱਟ ਰੱਖਣ ‘ਚ ਸਮਰੱਥ ਹੈ। ਸ਼ਿਲਪਾ ਦੀ ਟੋਨ ਫਿਗਰ ਨੂੰ ਦੇਖ ਕੇ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ।

ਕੌਣ ਨਹੀਂ ਚਾਹੁੰਦਾ ਕਿ ਮਲਾਇਕਾ ਅਰੋੜਾ ਵਰਗੀ ਪਰਫੈਕਟ ਫਿਗਰ ਹੋਵੇ? ਮਲਾਇਕਾ 49 ਸਾਲ ਦੀ ਹੋ ਚੁੱਕੀ ਹੈ ਪਰ ਅਜੇ ਵੀ ਕਾਫੀ ਫਿੱਟ ਹੈ। ਯੋਗਾ ਮਲਾਇਕਾ ਦੀ ਫਿਟਨੈੱਸ ਅਤੇ ਵਧਦੀ ਖੂਬਸੂਰਤੀ ਦਾ ਰਾਜ਼ ਹੈ। ਮਲਾਇਕਾ ਰੋਜ਼ਾਨਾ ਯੋਗਾ ਕਰਨਾ ਨਹੀਂ ਭੁੱਲਦੀ।

View this post on Instagram

A post shared by DIVA YOGA (@thedivayoga)

ਬਿਪਾਸ਼ਾ ਬਾਸੂ ਭਾਵੇਂ ਹੀ ਫਿਲਮਾਂ ‘ਚ ਐਕਟਿਵ ਨਾ ਹੋਵੇ ਪਰ ਅੱਜ ਵੀ ਉਨ੍ਹਾਂ ਦੀ ਫਿਟਨੈੱਸ ਲਾਜਵਾਬ ਹੈ। ਬਿਪਾਸ਼ਾ 44 ਸਾਲ ਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਬੇਟੀ ਨੂੰ ਜਨਮ ਦਿੱਤਾ ਹੈ ਪਰ ਬਿਪਾਸ਼ਾ ਦੀ ਫਿਟਨੈੱਸ ਲਾਜਵਾਬ ਹੈ। ਇਸ ਦੇ ਲਈ ਉਹ ਰੋਜ਼ਾਨਾ ਯੋਗਾ ਜ਼ਰੂਰ ਕਰਦੀ ਹੈ।

View this post on Instagram

A post shared by Bipasha Basu (@bipashabasu)

ਮੰਦਿਰਾ ਬੇਦੀ ਦੀ ਫਿਟਨੈੱਸ ਨੂੰ ਦੇਖ ਕੇ ਵੀ ਯੋਗਾ ਦੇ ਚਮਤਕਾਰ ਨੂੰ ਸਮਝਿਆ ਜਾ ਸਕਦਾ ਹੈ। 51 ਸਾਲ ਦੀ ਹੋ ਚੁੱਕੀ ਮੰਦਿਰਾ ਬੇਦੀ ਅੱਜ ਵੀ ਕਾਫੀ ਫਿੱਟ ਅਤੇ ਗਲੈਮਰਸ ਲੱਗ ਰਹੀ ਹੈ। ਜੋ ਵੀ ਹੋਵੇ, ਮੰਦਿਰਾ ਬੇਦੀ ਆਪਣੀ ਫਿਟਨੈਸ ਰੁਟੀਨ ਅਤੇ ਯੋਗਾ ਨੂੰ ਨਹੀਂ ਤੋੜਦੀ।

View this post on Instagram

A post shared by Mandira Bedi (@mandirabedi)

ਬਾਲੀਵੁੱਡ ਦੀ ਹੌਟ ਮਾਂ ‘ਚ ਕਰੀਨਾ ਕਪੂਰ (Kareena Kapoor) ਦਾ ਨਾਂ ਵੀ ਸ਼ਾਮਲ ਹੈ। ਕਰੀਨਾ 2 ਬੱਚਿਆਂ ਦੀ ਮਾਂ ਬਣ ਚੁੱਕੀ ਹੈ ਅਤੇ ਹੁਣ ਕਾਫੀ ਫਿੱਟ ਹੋ ਗਈ ਹੈ। ਹਾਲਾਂਕਿ ਜੇਹ ਦੇ ਜਨਮ ਤੋਂ ਬਾਅਦ ਕਰੀਨਾ ਲਈ ਵਜ਼ਨ ਘੱਟ ਕਰਨਾ ਆਸਾਨ ਨਹੀਂ ਸੀ ਪਰ ਯੋਗਾ ਨਾਲ ਕਰੀਨਾ ਨੇ ਇਹ ਕਰ ਦਿਖਾਇਆ।

ਇਨ੍ਹਾਂ ਅਦਾਕਾਰਾਂ ਤੋਂ ਇਲਾਵਾ ਆਲੀਆ ਭੱਟ ਨੇ ਵੀ ਹਾਲ ਹੀ ‘ਚ ਯੋਗਾ ਰਾਹੀਂ ਆਪਣਾ ਭਾਰ ਘਟਾਇਆ ਹੈ। ਇਸ ਦੇ ਨਾਲ ਹੀ ਅਨੰਨਿਆ ਪਾਂਡੇ ਤੋਂ ਲੈ ਕੇ ਜਾਹਨਵੀ ਕਪੂਰ ਅਤੇ ਸਾਰਾ ਅਲੀ ਖਾਨ ਤੱਕ ਬਾਲੀਵੁੱਡ ਦੀ ਯੰਗ ਬ੍ਰਿਗੇਡ ਵੀ ਖੁਦ ਨੂੰ ਫਿੱਟ ਰੱਖਣ ਲਈ ਯੋਗਾ ਦਾ ਸਹਾਰਾ ਲੈਂਦੀ ਹੈ। ਅਕਸਰ ਇਹ ਅਦਾਕਾਰ ਯੋਗਾ ਕੇਂਦਰਾਂ ਦੇ ਬਾਹਰ ਸਪਾਟ ਹੁੰਦੀਆਂ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?...
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...