ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Gadar Release: ‘ਗਦਰ’ ਹੀ ਨਹੀਂ, ਇਹ ਫਿਲਮ ਵੀ ਵੱਡੇ ਪਰਦੇ ‘ਤੇ ਮੁੜ ਰਿਲੀਜ਼ ਹੋਈਆਂ, ਮਿਲਿਆ ਸੀ ਇਸ ਤਰ੍ਹਾਂ ਦਾ Response

Gadar Re-Release: 21 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਸਿਨੇਮਾਘਰਾਂ ਵਿੱਚ ਬਲਾਕਬਸਟਰ ਫਿਲਮ 'ਗਦਰ' ਰਿਲੀਜ਼ ਹੋ ਰਹੀ ਹੈ। ਗਦਰ ਦੀਆਂ ਯਾਦਾਂ ਨੂੰ ਲੋਕਾਂ ਦੇ ਮਨਾਂ 'ਚ ਤਾਜ਼ਾ ਕਰਨ ਲਈ ਮੇਕਰਸ ਨੇ 'ਗਦਰ 2' ਦੀ ਰਿਲੀਜ਼ ਤੋਂ ਪਹਿਲਾਂ ਇਕ ਵਾਰ ਫਿਰ ਫਿਲਮ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। 'ਗਦਰ' ਅੱਜ ਸਿਨੇਮਾਘਰਾਂ 'ਚ ਮੁੜ ਰਿਲੀਜ਼ ਹੋ ਰਹੀ ਹੈ।

Gadar Release: ‘ਗਦਰ’ ਹੀ ਨਹੀਂ, ਇਹ ਫਿਲਮ ਵੀ ਵੱਡੇ ਪਰਦੇ ‘ਤੇ ਮੁੜ ਰਿਲੀਜ਼ ਹੋਈਆਂ, ਮਿਲਿਆ ਸੀ ਇਸ ਤਰ੍ਹਾਂ ਦਾ Response
Image Credit source: Instagram
Follow Us
tv9-punjabi
| Updated On: 09 Jun 2023 10:34 AM

Bollywood Movies Re-release: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਸ਼ਾਨਦਾਰ ਫਿਲਮ ‘ਗਦਰ’ ਇਕ ਵਾਰ ਫਿਰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਅੱਜ ਯਾਨੀ 9 ਜੂਨ ਨੂੰ ਇੱਕ ਵਾਰ ਫਿਰ ‘ਗਦਰ’ ਰਿਲੀਜ਼ ਹੋ ਰਹੀ ਹੈ। ਅਨਿਲ ਸ਼ਰਮਾ (Anil Sharma) ਦੁਆਰਾ ਨਿਰਦੇਸ਼ਿਤ ਗਦਰ 2001 ਦੀ ਸਭ ਤੋਂ ਵੱਡੀ ਹਿੱਟ ਫਿਲਮ ਸੀ।

ਫਿਲਮ ਨੇ ਸ਼ਾਨਦਾਰ ਕਮਾਈ ਕਰਦੇ ਹੋਏ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਤਾਰਾ ਅਤੇ ਸਕੀਨਾ ਦੀ ਪ੍ਰੇਮ ਕਹਾਣੀ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਲੋਕਾਂ ਦੀ ਭੀੜ ਲੱਗੀ ਹੋਈ ਸੀ। ਹੁਣ ਗਦਰ 2 ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਇਕ ਵਾਰ ਫਿਰ ਇਹ ਲਵ ਸਟੋਰੀ ਵੱਡੇ ਪਰਦੇ ‘ਤੇ ਰਿਲੀਜ਼ ਹੋ ਰਹੀ ਹੈ।

‘ਗਦਰ 2’ 11 ਅਗਸਤ ਨੂੰ ਹੋਵੇਗੀ ਰਿਲੀਜ਼

ਦਰਅਸਲ ਫਿਲਮ ‘ਗਦਰ 2’ 11 ਅਗਸਤ ਨੂੰ ਰਿਲੀਜ਼ (Release) ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ, ਨਿਰਮਾਤਾਵਾਂ ਨੇ ਗਦਰ ਨੂੰ ਸਿਨੇਮਾਘਰਾਂ ਵਿੱਚ ਦੁਬਾਰਾ ਰਿਲੀਜ਼ ਕਰਨ ਲਈ ਇਹ ਫੈਸਲਾ ਲਿਆ ਹੈ। ਨਿਰਮਾਤਾ ਚਾਹੁੰਦੇ ਹਨ ਕਿ ਗਦਰ ਦੀ ਕਹਾਣੀ ਇੱਕ ਵਾਰ ਫਿਰ ਲੋਕਾਂ ਦੇ ਮਨਾਂ ਵਿੱਚ ਤਾਜ਼ੀ ਹੋ ਜਾਵੇ, ਜਿਸ ਨਾਲ ਲੋਕ ਆਪਣੇ ਆਪ ਨੂੰ ਅੱਗੇ ਦੀ ਕਹਾਣੀ ਨਾਲ ਜੋੜ ਸਕਣਗੇ। ਇਸ ਦੇ ਨਾਲ ਹੀ ਜਿਨ੍ਹਾਂ ਨੌਜਵਾਨਾਂ ਨੇ ਫਿਲਮ ਨਹੀਂ ਦੇਖੀ ਹੈ, ਉਨ੍ਹਾਂ ਨੂੰ ਵੀ ਫਿਲਮ ਦੇਖਣੀ ਚਾਹੀਦੀ ਹੈ।

ਸਿਨੇਮਾਘਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕਰਨ ਲਈ, ਨਿਰਮਾਤਾਵਾਂ ਨੇ ਇਸ ਫਿਲਮ ਨੂੰ ਲੈ ਕੇ ਇੱਕ ਵਿਸ਼ੇਸ਼ ਪੇਸ਼ਕਸ਼ ਵੀ ਦਿੱਤੀ ਹੈ। ਫਿਲਮ ਨਿਰਮਾਤਾਵਾਂ ਨੇ ਗਦਰ ਦੀਆਂ ਟਿਕਟਾਂ ‘ਤੇ ਕਈ ਲੁਭਾਉਣੇ ਆਫਰ ਦਿੱਤੇ ਹਨ। ਜਿਸ ‘ਚ Buy One Get One ਦਾ ਸ਼ਾਨਦਾਰ ਆਫਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟਿਕਟ ਦੀ ਕੀਮਤ ਵੀ ਸਿਰਫ 150 ਰੁਪਏ ਰੱਖੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ‘ਗਦਰ’ ਤੋਂ ਪਹਿਲਾਂ ਕਈ ਮਸ਼ਹੂਰ ਫਿਲਮਾਂ ਸਿਨੇਮਾਘਰਾਂ ‘ਚ ਰੀਲੀਜ਼ ਹੋ ਚੁੱਕੀਆਂ ਹਨ। ਜਿਸ ਵਿੱਚ ਹਾਲ ਹੀ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਐਮਐਸ ਧੋਨੀ ਦ ਅਨਟੋਲਡ ਸਟੋਰੀ, ਜਬ ਵੀ ਮੇਟ ਅਤੇ ਸ਼ਾਹਰੁਖ ਖਾਨ ਦੀ ਫਿਲਮ ਦਿਲ ਵਾਲੇ ਦੁਲਹਨੀਆ ਵਰਗੀਆਂ ਸ਼ਾਨਦਾਰ ਫਿਲਮਾਂ ਸ਼ਾਮਲ ਹਨ।

View this post on Instagram

A post shared by Sunny Deol (@iamsunnydeol)

ਮੁੜ ਰਿਲੀਜ਼ ਹੋਈਆਂ ਫਿਲਮਾਂ ਦੀ ਕਲੈਕਸ਼ਨ

ਰੀ-ਰਿਲੀਜ਼ (Re-release) ਹੋਈਆਂ ਫਿਲਮਾਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮਾਂ ਰੀ-ਰਿਲੀਜ਼ ਹੋਣ ‘ਤੇ ਵੀ ਚੰਗੀ ਕਮਾਈ ਕਰਨ ‘ਚ ਸਫਲ ਰਹੀਆਂ ਹਨ। ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਦੀ ਫਿਲਮ ‘ਜਬ ਵੀ ਮੇਟ’ ਨੇ ਪਹਿਲੇ ਦਿਨ ਲਗਭਗ 1.5 ਕਰੋੜ ਅਤੇ ਵੀਕੈਂਡ ‘ਤੇ ਮੁੜ-ਰਿਲੀਜ਼ ਹੋਣ ‘ਤੇ ਲਗਭਗ 5.5 ਕਰੋੜ ਦੀ ਕਮਾਈ ਕੀਤੀ। ਦੂਜੇ ਪਾਸੇ ਸ਼ਾਹਰੁਖ ਖਾਨ ਦੀ ਫਿਲਮ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਕਰੀਬ 12.50 ਲੱਖ ਦਾ ਸ਼ਾਨਦਾਰ ਕਲੈਕਸ਼ਨ ਸੀ।

View this post on Instagram

A post shared by Sunny Deol (@iamsunnydeol)

ਪ੍ਰਸ਼ੰਸਕ ਅਜੇ ਵੀ ਸਿਨੇਮਾਘਰਾਂ ਵਿੱਚ ਆਈਕਾਨਿਕ ਫਿਲਮਾਂ ਦੇਖਣਾ ਪਸੰਦ ਕਰਦੇ ਹਨ। ਖਾਸ ਗੱਲ ਇਹ ਹੈ ਕਿ ਇਸ ਹਫਤੇ ਕੋਈ ਵੱਡੀ ਫਿਲਮ ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋ ਰਹੀ ਹੈ। ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਦੀ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਸਿਨੇਮਾਘਰਾਂ ਵਿੱਚ ਲਗੀ ਹੋਈ ਹੈ, ਜੋ ਪਿਛਲੇ ਹਫਤੇ ਰਿਲੀਜ਼ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਸੰਨੀ ਦਿਓਲ ਦੇ ਪ੍ਰਸ਼ੰਸਕ ਗਦਰ ਨੂੰ ਕੀ ਜਵਾਬ ਦਿੰਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ
Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ...
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
Stories