Oscars Winner List: ਭਾਰਤ ਨੇ ਰਚਿਆ ਇਤਿਹਾਸ, ਜਿੱਤੇ ਦੋ ਆਸਕਰ, ਇੱਥੇ ਦੇਖੋ ਜੇਤੂਆਂ ਦੀ ਪੂਰੀ ਸੂਚੀ
Oscars 2023: ਪੂਰੇ ਹਾਲੀਵੁੱਡ ਵਿੱਚ ਇਸ ਸਮੇਂ ਸਿਰਫ਼ ਇੱਕ ਹੀ ਨਾਮ ਗੂੰਜ ਰਿਹਾ ਹੈ ਅਤੇ ਉਹ ਹੈ RRR ਭਾਰਤ ਨੇ ਦੋ ਆਸਕਰ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ। ਹਰ ਪਾਸੇ ਨਾਟੁ-ਨਾਟੁ ਦੀ ਚਰਚਾ ਹੋ ਰਹੀ ਹੈ। ਦੇਖੋ ਆਸਕਰ ਜੇਤੂਆਂ ਦੀ ਪੂਰੀ ਸੂਚੀ
ਭਾਰਤ ਨੇ ਰਚਿਆ ਇਤਿਹਾਸ, ਜਿੱਤੇ ਦੋ ਆਸਕਰ, ਇੱਥੇ ਦੇਖੋ ਜੇਤੂਆਂ ਦੀ ਪੂਰੀ ਸੂਚੀ। India's won Oscars in two category
ਆਜ਼ਾਦੀ ਦੇ ਸੰਘਰਸ਼ ਨੂੰ ਬਿਆਨ ਕਰਦੀ ਫਿਲਮ ਆਰਆਰਆਰ
ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਆਜ਼ਾਦੀ ਲਈ ਲੜ ਰਹੇ ਭਾਰਤ ਦੇ ਦੋ ਕ੍ਰਾਂਤੀਕਾਰੀ ਨੌਜਵਾਨਾਂ ਦੀ ਕਹਾਣੀ ਹੈ। ਇਹ ਕ੍ਰਾਂਤੀਕਾਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਸਨ। ਜਿਨ੍ਹਾਂ ਨੇ 1920 ਦੇ ਆਸ-ਪਾਸ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਕਈ ਕ੍ਰਾਂਤੀਕਾਰੀ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਫ਼ਿਲਮ ਵਿੱਚ ਵੀ ਇਨ੍ਹਾਂ ਦੋ ਨੌਜਵਾਨ ਕ੍ਰਾਂਤੀਕਾਰੀਆਂ ਦੀ ਆਜ਼ਾਦੀ ਲਈ ਤਾਂਘ ਅਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਗਈ ਹੈ। ਫਿਲਮ ਵਿੱਚ ਇਨ੍ਹਾਂ ਦੋ ਕ੍ਰਾਂਤੀਕਾਰੀਆਂ ਦੀਆਂ ਭੂਮਿਕਾਵਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਨਿਭਾਈ ਹੈ ।ਜਲਦੀ ਹੀ ਹਾਲੀਵੁੱਡ ‘ਚ ਕਦਮ ਰੱਖਣ ਵਾਲੇ ਹਨ ਰਾਮ ਚਰਨ
ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਰਾਮਚਰਨ ਜਲਦ ਹੀ ਹਾਲੀਵੁੱਡ ਫਿਲਮਾਂ ‘ਚ ਕਦਮ ਰੱਖਣ ਵਾਲੇ ਹਨ । ਰਾਮ ਚਰਨ ਨੇ ਖੁਲਾਸਾ ਕੀਤਾ ਕਿ ਉਹ ਹਾਲੀਵੁੱਡ ਪ੍ਰੋਜੈਕਟ ਲਈ ਗੱਲਬਾਤ ਕਰ ਰਹੇ ਹਨ। ਟਾਲੀਵੁੱਡ ਅਦਾਕਾਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਹਾਲੀਵੁੱਡ ਪ੍ਰੋਜੈਕਟ ਦਾ ਅਧਿਕਾਰਤ ਤੌਰ ‘ਤੇ ਕੁਝ ਮਹੀਨਿਆਂ ਵਿੱਚ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਭਿਨੇਤਾ ਨੇ ਇਹ ਵੀ ਸਾਂਝਾ ਕੀਤਾ ਕਿ ਉਹ ਜੂਲੀਆ ਰੌਬਰਟਸ, ਟਾਮ ਕਰੂਜ਼ ਅਤੇ ਬ੍ਰੈਡ ਪਿਟ ਵਰਗੀਆਂ ਹਾਲੀਵੁੱਡ ਦਿੱਗਜਾਂ ਨਾਲ ਕੰਮ ਕਰਨਾ ਚਾਹੁੰਦਾ ਹੈ। ਰਾਮ ਚਰਨ ਦੀ ਇਸ ਚਰਚਾ ਨੇ ਨਿਸ਼ਚਿਤ ਤੌਰ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਹੈ, ਜੋ ਹੁਣ ਆਰਆਰਆਰ ਸਟਾਰ ਨੂੰ ਇੱਕ ਗਲੋਬਲ ਸਟਾਰ ਵਜੋਂ ਉਭਰਦਾ ਦੇਖਣ ਦੀ ਉਡੀਕ ਕਰ ਰਹੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
